ਹਰਭਜਨ ਮਾਨ ਦੀ ਧੀ ਦੀ ਪੰਜਾਬੀ ਇੰਡਸਟਰੀ ‘ਚ ਐਂਟਰੀ, ਫ਼ਿਲਮ ‘ਖੇਮੋੋਂ’ ਦਾ ਫਸਟ ਲੁੱਕ ਜਾਰੀ
ਹਰਭਜਨ ਮਾਨ ਦੀ ਸਾਹਰ ਮਾਨ ਦੀ ਵੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋ ਗਈ ਹੈ। ਹਰਭਜਨ ਮਾਨ ਨੇ ਆਪਣੀ ਧੀ ਦੀ ਫ਼ਿਲਮ ਦਾ ਫਸਟ ਲੁੱਕ ਸਾਂਝਾ ਕੀਤਾ ਹੈ। ਇਸ ਫ਼ਿਲਮ ਦਾ ਟਾਈਟਲ ‘ਖੇਮੋਂ’ ਹੈ। ਜਿਸ ਦੀ ਕਹਾਣੀ ਖੁਦ ਸਾਹਰ ਮਾਨ ਨੇ ਲਿਖੀ ਹੈ ਅਤੇ ਡਾਇਰੈਕਸ਼ਨ ਵੀ ਸਾਹਰ ਮਾਨ ਦੀ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਹਰਭਜਨ ਮਾਨ ਵੀ ਐਕਸਾਈਟਡ ਹਨ ।
ਹਰਭਜਨ ਮਾਨ (Harbhajan Mann) ਦੀ ਧੀ ਸਾਹਰ ਮਾਨ (Sahar Mann) ਦੀ ਵੀ ਪੰਜਾਬੀ ਇੰਡਸਟਰੀ ‘ਚ ਐਂਟਰੀ ਹੋ ਗਈ ਹੈ। ਹਰਭਜਨ ਮਾਨ ਨੇ ਆਪਣੀ ਧੀ ਦੀ ਫ਼ਿਲਮ ਦਾ ਫਸਟ ਲੁੱਕ ਸਾਂਝਾ ਕੀਤਾ ਹੈ। ਇਸ ਫ਼ਿਲਮ ਦਾ ਟਾਈਟਲ ‘ਖੇਮੋਂ’ ਹੈ। ਜਿਸ ਦੀ ਕਹਾਣੀ ਖੁਦ ਸਾਹਰ ਮਾਨ ਨੇ ਲਿਖੀ ਹੈ ਅਤੇ ਡਾਇਰੈਕਸ਼ਨ ਵੀ ਸਾਹਰ ਮਾਨ ਦੀ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਹਰਭਜਨ ਮਾਨ ਵੀ ਐਕਸਾਈਟਡ ਹਨ । ਉਨ੍ਹਾਂ ਨੇ ਇਸ ਫ਼ਿਲਮ ਦਾ ਫਸਟ ਲੁੱਕ ਸਾਂਝਾ ਕੀਤਾ ਹੈ ਅਤੇ ਇਸ ਦੇ ਨਾਲ ਹੀ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ “ਮਾਨ5ਸਟੂਡਿੳਜ਼ ਦੀ ਪਹਿਲੀ ਫ਼ਿਲਮ “ਖੇਮੋਂ” ਦਾ ਪੋਸਟਰ ਤੁਹਾਡੇ ਆਪ ਸਭ ਨਾਲ ਸਾਂਝਾ ਕਰ ਰਿਹਾਂ ਹਾਂ।

ਪਿੰਡਾਂ ਦੀ ਬਦਲੀ ਤਸਵੀਰ, ਜੋ ਅੱਜ ਤਕਰੀਬਨ ਹਰ ਪਰਿਵਾਰ ਦੀ ਕਹਾਣੀ ਹੈ, ਬਾਰੇ ਗੱਲ ਕਰਦੀ ਇਹ ਫ਼ਿਲਮ ਮੇਰੀ ਬੇਟੀ ਸਾਹਰ ਨੇ ਲਿਖੀ ਤੇ ਡਾਇਰੈਕਟ ਕੀਤੀ ਹੈ। ਤੁਸੀਂ ਹੋਰ ਜਾਣਕਾਰੀ ਲਈ@afilmbysahar ਨੂੰ ਵੀ ਫਾਲੋ, ਲ਼ਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ।ਟੀਜ਼ਰ ਜਲਦੀ ਹੀ ਰਿਲੀਜ਼ ਕਰਾਂਗੇ”।ਹਰਭਜਨ ਮਾਨ ਨੇ ਫ਼ਿਲਮ ਦੇ ਨਾਲ-ਨਾਲ ਇਸ ਫ਼ਿਲਮ ਦੇ ਟੀਜ਼ਰ ਦੇ ਰਿਲੀਜ਼ ਹੋਣ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਜਲਦ ਹੀ ਇਸ ਫ਼ਿਲਮ ਦਾ ਟੀਜ਼ਰ ਵੀ ਜਾਰੀ ਕੀਤਾ ਜਾਵੇਗਾ।ਦੱਸ ਦਈਏ ਕਿ ਬਤੌਰ ਡਾਇਰੈਕਟਰ ਤੇ ਰਾਈਟਰ ਸਾਹਰ ਮਾਨ ਦੀ ਇਹ ਪਹਿਲੀ ਫ਼ਿਲਮ ਹੈ।
ਹਰਭਜਨ ਮਾਨ ਨੇ ਵੀ ਕੀਤਾ ਫ਼ਿਲਮਾਂ ‘ਚ ਕੰਮ
ਸਾਹਰ ਮਾਨ ਦੇ ਪਿਤਾ ਗਾਇਕ ਹਰਭਜਨ ਮਾਨ ਨੇ ਵੀ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।