ਹਰਭਜਨ ਮਾਨ ਨੇ ਰੁਪਿੰਦਰ ਹਾਂਡਾ ਦੀ ਫਰਮਾਇਸ਼ ‘ਤੇ ਸੁਣਾਇਆ ਮਸ਼ਹੂਰ ਗੀਤ ‘ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ’

ਹਰਭਜਨ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਕਿਤੇ ਪਰਫਾਰਮ ਕਰ ਰਹੇ ਹਨ । ਇਸ ਵੀਡੀਓ ‘ਚ ਸਟੇਜ ‘ਤੇ ਉਨ੍ਹਾਂ ਦੇ ਕੋਲ ਰੁਪਿੰਦਰ ਹਾਂਡਾ ਪਹੁੰਚਦੀ ਹੈ ਅਤੇ ਰੁਪਿੰਦਰ ਹਾਂਡਾ ਨੂੰ ਮਿਲ ਕੇ ਹਰਭਜਨ ਮਾਨ ਕਹਿੰਦੇ ਹਨ ਕਿ ਰੁਪਿੰਦਰ ਅੱਜ ਗਾਇਕਾ ਘੱਟ ਹੀਰੋਇਨ ਜ਼ਿਆਦਾ ਲੱਗ ਰਹੀ ਹੈ।

By  Shaminder Kaur Kaler May 11th 2026 04:43 PM -- Updated: May 11th 2026 04:44 PM

ਹਰਭਜਨ ਮਾਨ (Harbhajan Mann)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗਾਇਕ ਕਿਤੇ ਪਰਫਾਰਮ ਕਰ ਰਹੇ ਹਨ । ਇਸ ਵੀਡੀਓ ‘ਚ ਸਟੇਜ ‘ਤੇ ਉਨ੍ਹਾਂ ਦੇ ਕੋਲ ਰੁਪਿੰਦਰ ਹਾਂਡਾ ਪਹੁੰਚਦੀ ਹੈ ਅਤੇ ਰੁਪਿੰਦਰ ਹਾਂਡਾ ਨੂੰ ਮਿਲ ਕੇ ਹਰਭਜਨ ਮਾਨ ਕਹਿੰਦੇ ਹਨ ਕਿ ਰੁਪਿੰਦਰ ਅੱਜ ਗਾਇਕਾ ਘੱਟ ਹੀਰੋਇਨ ਜ਼ਿਆਦਾ ਲੱਗ ਰਹੀ ਹੈ।


ਗਾਇਕਾ ਨੇ ਕਿਹਾ ਕਿ ਅੱਜ ਉਹ ਸਟੇਜ ਹੈ ਅਤੇ ਮੇਰੀ ਪਸੰਦ ਦਾ ਗਾਣਾ ਤਾਂ ਬਣਦਾ ਹੈ। ਜਿਸ ‘ਤੇ ਗਾਇਕ ਹਰਭਜਨ ਮਾਨ ਰੁਪਿੰਦਰ ਨੂੰ ਉਸ ਦਾ ਪਸੰਦੀਦਾ ਗਾਣਾ ‘ਗੱਲ੍ਹਾਂ ਗੋਰੀਆਂ ਦੇ ਵਿੱਚ ਟੋਏ’ ਗਾ ਕੇ ਸੁਣਾਉਂਦੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਫੈਨਸ ਵੀ ਦੋਵਾਂ ਦੇ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ਅਤੇ ਖੂਬ ਪਿਆਰ ਦੀ ਵਰਖਾ ਕਰ ਰਹੇ ਹਨ। 


ਰੁਪਿੰਦਰ ਹਾਂਡਾ ਦਾ ਵਰਕ ਫ੍ਰੰਟ 

ਰੁਪਿੰਦਰ ਹਾਂਡਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਜਲਦ ਹੀ ਉਹ ਫ਼ਿਲਮ ‘ਚ ਅਦਾਕਾਰੀ ਕਰਦੇ ਹੋਏ ਵੀ ਦਿਖਾਈ ਦੇਣਗੇ। ਇਸ ਤੋਂ ਇਲਾਵਾ ਹੋਰ ਵੀ ਕਈ ਪ੍ਰੋਜੈਕਟਸ ‘ਚ ਉਹ ਕੰਮ ਕਰ ਰਹੇ ਹਨ।


Related Post

ਬਾਲੀਵੁੱਡ ਕਲਾਕਾਰਾਂ ਨੂੰ ਵੀ ਪਸੰਦ ਆਈ ਗਿੱਪੀ ਗਰੇਵਾਲ ਤੇ ਸਰਗੁਨ ਮਹਿਤਾ ਦੀ ਫ਼ਿਲਮ ‘ਕੈਰੀ ਆਨ ਜੱਟਾ-4’
ਨਿੱਕੇ ਸਿੱਧੂ ਦੇ ਘਰ ਪਹੁੰਚੀ ਸੋਸ਼ਲ ਮੀਡੀਆ ਸਟਾਰ ਕਿਰਨਦੀਪ, ਛੋਟੇ ਸ਼ੁਭ ਨੇ ਦਿੱਤਾ ਪਿਆਰਾ ਜਿਹਾ ਗਿਫਟ
ਅੰਸ਼ੁਲਾ ਕਪੂਰ ਨੇ ਪ੍ਰੀ-ਵੈਡਿੰਗ ਦੌਰਾਨ ਸਿਰ ‘ਤੇ ਲਿਆ ਫੁਲਕਾਰੀ ਦੁੱਪਟਾ, ਕਿਹਾ ‘ਪੰਜਾਬੀ ਕੁੜੀ ਹੋਣ ਦੇ ਨਾਤੇ ਮੈਂ ਚਾਹੁੰਦੀ ਸੀ ਕਿ ਜਸ਼ਨਾਂ ਦਾ ਪਹਿਲੀ ਲੁੱਕ ਮੇਰੀਆਂ ਜੜ੍ਹਾਂ ਨਾਲ ਜੁੜੀ ਹੋਵੇ’
ਕੇਤਨ ਅਗਰਵਾਲ ਕਤਲ ਕੇਸ ‘ਚ ਹਿਨਾ ਖ਼ਾਨ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਅੱਜ ਕੱਲ ਦੇ ਸਮੇਂ ‘ਚ ਸੱਚ ਕਹਿਣਾ ਕਿੰਨਾ ਮੁਸ਼ਕਿਲ’
ਅਮਰਿੰਦਰ ਗਿੱਲ ਦੇ ਫੈਨਸ ਦੇ ਲਈ ਖੁਸ਼ਖਬਰੀ, ਨਵੇਂ ਗੀਤ ‘ਕੌਫੀ’ ਦੇ ਨਾਲ ਦਰਸ਼ਕਾਂ ‘ਚ ਹੋਣਗੇ ਹਾਜ਼ਰ
ਪੀਰ ਬਾਬਾ ਦੀ ਦਰਗਾਹ ‘ਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਨੇ ਟੇਕਿਆ ਮੱਥਾ, ਵੀਡੀਓ ਹੋ ਰਿਹਾ ਵਾਇਰਲ

© Copyright Galactic Television & Communications Pvt. Ltd. 2026. All rights reserved.