ਗੁਰਪ੍ਰੀਤ ਕੌਰ ਭੰਗੂ ਦਾ ਪਤੀ ਦੇ ਦਿਹਾਂਤ ਤੋਂ ਬਾਅਦ ਰੋ-ਰੋ ਕੇ ਬੁਰਾ ਹਾਲ, ਅਦਾਕਾਰਾ ਦੇ ਘਰ ਅਫਸੋਸ ਜਤਾਉਣ ਲਈ ਪਹੁੰਚੀਆਂ ਕਈ ਹਸਤੀਆਂ

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਭੰਗੂ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿਹਾਂਤ ਨਾਲੇ ‘ਚ ਡਿੱਗਣ ਦੇ ਕਾਰਨ ਹੋਇਆ ਹੈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਅਦਾਕਾਰਾ ਦੇ ਘਰ ਉਨ੍ਹਾਂ ਦੇ ਪਤੀ ਦੇ ਦਿਹਾਂਤ ‘ਤੇ ਅਫਸੋਸ ਜਤਾਉਣ ਦੇ ਲਈ ਕਈ ਹਸਤੀਆਂ ਪਹੁੰਚ ਰਹੀਆਂ ਹਨ।

By  Shaminder Kaur Kaler June 5th 2026 01:37 PM

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਸਵਰਨ ਭੰਗੂ ਦਾ ਬੀਤੇ ਦਿਨ ਦਿਹਾਂਤ ਹੋ ਗਿਆ। ਉਨ੍ਹਾਂ ਦਾ ਦਿਹਾਂਤ ਨਾਲੇ ‘ਚ ਡਿੱਗਣ ਦੇ ਕਾਰਨ ਹੋਇਆ ਹੈ। ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।  ਅਦਾਕਾਰਾ ਦੇ ਘਰ ਉਨ੍ਹਾਂ ਦੇ ਪਤੀ ਦੇ ਦਿਹਾਂਤ ‘ਤੇ ਅਫਸੋਸ ਜਤਾਉਣ ਦੇ ਲਈ ਕਈ ਹਸਤੀਆਂ ਪਹੁੰਚ ਰਹੀਆਂ ਹਨ।

ਗੁਰਪ੍ਰੀਤ ਭੰਗੂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਸਵਰਨ ਭੰਗੂ ਨੇ ਹਮੇਸ਼ਾ ਹੀ ਸਮਾਜ ਸੇਵਾ ਦੇ ਕੰਮਾਂ ਨੂੰ ਤਰਜੀਹ ਦਿੱਤੀ ਅਤੇ ਘਰ ਦੀ ਤਾਂ ਉਨ੍ਹਾਂ ਨੇ ਕਦੇ ਵੀ ਕੋਈ ਗੱਲ ਨਹੀਂ ਸੀ ਕੀਤੀ। ਲੋਕਾਂ ਨੇ ਵੀ ਸਵਰਨ ਭੰਗੂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਲੋਕਾਂ ਨੇ ਚਮਕੌਰ ਸਾਹਿਬ ਲਈ ਸਵਰਨ ਭੰਗੂ ਦੀ ਮੌਤ ਨੂੰ ਵੱਡਾ ਘਾਟਾ ਦੱਸਿਆ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਗੁਰਪ੍ਰੀਤ ਭੰਗੂ ਦੇ ਨਾਲ ਖੜ੍ਹੇ ਰਹਿਣਗੇ ।

ਜਿਉਂਦੇ ਜੀਅ ਦਾਨ ਕੀਤਾ ਸੀ ਸਰੀਰ 

ਸਵਰਨ ਸਿੰਘ ਭੰਗੂ ਨੇ ਆਪਣੇ ਜਿਉਂਦੇ ਜੀ ਹੀ ਆਪਣਾ ਸਰੀਰ ਨੂੰ ਦਾਨ ਕਰ ਦਿੱਤਾ ਸੀ । ਉਨ੍ਹਾਂ ਦੀ ਅੰਤਿਮ ਇੱਛਾ ਦੇ ਅਨੁਸਾਰ ਉਨ੍ਹਾਂ ਦਾ ਸਰੀਰ ਛੇ ਜੂਨ ਨੂੰ ਅੰਤਿਮ ਦਰਸ਼ਨਾਂ ਤੋਂ ਬਾਅਦ ਪੀਜੀਆਈ ਨੂੰ ਸੌਂਪ ਦਿੱਤਾ ਜਾਵੇਗਾ । 

© Copyright Galactic Television & Communications Pvt. Ltd. 2026. All rights reserved.