ਗੁਰਲੀਨ ਚੋਪੜਾ ਆਪਣੇ ਪਤੀ ਤੇ ਸਹੁਰੇ ਨਾਲ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰਾ ਗੁਲਰੀਨ ਚੋਪੜਾ ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਸਰਗਰਮ ਹਨ । ਹੁਣ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਹਨ । ਉਨ੍ਹਾਂ ਦੇ ਨਾਲ ਪਤੀ ਦਵਿੰਦਰ ਰੰਧਾਵਾ ਤੇ ਸਹੁਰਾ ਸਾਹਿਬ ਵੀ ਮੌਜੂਦ ਹਨ ।

By  Shaminder Kaur Kaler December 24th 2025 03:35 PM

ਅਦਾਕਾਰਾ ਗੁਲਰੀਨ ਚੋਪੜਾ(Gurleen Chopra)  ਵਿਆਹ ਤੋਂ ਬਾਅਦ ਸੋਸ਼ਲ ਮੀਡੀਆ ਤੇ ਲਗਾਤਾਰ ਸਰਗਰਮ ਹਨ । ਹੁਣ ਉਨ੍ਹਾਂ ਨੇ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਹਨ । ਉਨ੍ਹਾਂ ਦੇ ਨਾਲ ਪਤੀ ਦਵਿੰਦਰ ਰੰਧਾਵਾ ਤੇ ਸਹੁਰਾ ਸਾਹਿਬ ਵੀ ਮੌਜੂਦ ਹਨ । ਤਸਵੀਰਾਂ ਦੀ ਬੈਕਗਰਾਊਂਡ ‘ਚ ਦਸ਼ਮੇਸ਼ ਪਿਤਾ ਦੇ ਵੱਲੋਂ ਦੇਸ਼ ਅਤੇ ਕੌਮ ਦੀ ਰੱਖਿਆ ਦੇ ਲਈ ਕੀਤੀ ਗਈ ਕੁਰਬਾਨੀ ਨੂੰ ਦਰਸਾਇਆ ਗਿਆ ਧਾਰਮਿਕ ਗੀਤ ਚੱਲ ਰਿਹਾ ਹੈ। ਗੁਰਲੀਨ ਚੋਪੜਾ ਨੇ ਗੁਰਦੁਆਰਾ ਸਾਹਿਬ ‘ਚ ਨਤਮਸਤਕ ਹੋਏ ਤੇ ਉਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ । 


ਗੁਰਲੀਨ ਦਾ ਕੁਝ ਦਿਨ ਪਹਿਲਾਂ ਹੋਇਆ ਵਿਆਹ 

ਗੁਰਲੀਨ ਚੋਪੜਾ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ । ਜਿਸ ‘ਚ ਸਤਵਿੰਦਰ ਬਿੱਟੀ, ਸਤਿੰਦਰ ਸੱਤੀ, ਸ਼ਮਸ਼ੇਰ ਸੰਧੂ ਸਣੇ ਕਈ ਸਿਤਾਰੇ ਸ਼ਾਮਿਲ ਹੋਏ ਸਨ ।


ਇਸ ਤੋਂ ਇਲਾਵਾ ਹੋਰ ਕਈ ਹਸਤੀਆਂ ਨੇ ਵੀ ਇਸ ਵਿਆਹ ਸਮਾਰੋਹ ‘ਚ ਸ਼ਿਰਕਤ ਕੀਤੀ ਸੀ । ਗੁਰਲੀਨ ਚੋਪੜਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ, ਪਰ ਚਰਚਾ ‘ਚ ਉਹ ਉਦੋਂ ਆਏ ਸਨ ਜਦੋਂ ਉਨ੍ਹਾਂ ਨੇ ਸੁਰਜੀਤ ਬਿੰਦਰਖੀਆ ਦੇ ਨਾਲ ਸਾਲੀ ਆਂ ਮੈਂ ਥਾਣੇਦਾਰ ਦੀ ਗੀਤ ‘ਚ ਬਤੌਰ ਮਾਡਲ ਕੰਮ ਕੀਤਾ ਸੀ ।

© Copyright Galactic Television & Communications Pvt. Ltd. 2026. All rights reserved.