ਗੋਪੀ ਲੌਂਗੀਆਂ ਨੇ ਦਰਸ਼ਕਾਂ ਨੂੰ ਦਿੱਤਾ ਅਨੋਖਾ ਗਿਫਟ, ਵੇਖ ਕੇ ਫੈਨਸ ਹੋਏ ਪ੍ਰੇਸ਼ਾਨ, ਗਾਇਕ ਦਾ ਵੀਡੀਓ ਹੋ ਰਿਹਾ ਵਾਇਰਲ

ਗੋਪੀ ਲੌਂਗੀਆ ਨੇ ਦਰਸ਼ਕਾਂ ਨੂੰ ਅਨੋਖਾ ਗਿਫਟ ਦਿੱਤਾ ਹੈ। ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਇਸ ਦੇ ਨਾਲ ਹੀ ਫੈਨਸ ਵੀ ਗਾਇਕ ਦੀ ਇਹ ਹਰਕਤ ਵੇਖ ਕੇ ਪ੍ਰੇਸ਼ਾਨ ਹੋ ਗਏ । ਸੋਸ਼ਲ ਮੀਡੀਆ ਤੇ ਗਾਇਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

By  Shaminder Kaur Kaler May 28th 2026 12:28 PM

ਗੋਪੀ ਲੌਂਗੀਆ ਨੇ ਦਰਸ਼ਕਾਂ ਨੂੰ ਅਨੋਖਾ ਗਿਫਟ ਦਿੱਤਾ ਹੈ। ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਇਸ ਦੇ ਨਾਲ ਹੀ ਫੈਨਸ ਵੀ ਗਾਇਕ ਦੀ ਇਹ ਹਰਕਤ ਵੇਖ ਕੇ ਪ੍ਰੇਸ਼ਾਨ ਹੋ ਗਏ । ਸੋਸ਼ਲ ਮੀਡੀਆ ਤੇ ਗਾਇਕ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਹ ਤਸਵੀਰਾਂ ਬਹੁਤ ਹੀ ਸੰਵੇਦਨਸ਼ੀਲ ਹਨ। ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਗੋਪੀ ਲੌਂਗੀਆ ਕਹਿੰਦੇ ਹਨ ਕਿ ਦੋਸਤੋ ਜੋ ਵੀ ਮੈਂ ਗਾਇਆ ਉਸ ‘ਤੇ ਹਮੇਸ਼ਾ ਤੁਸੀਂ ਉਂਗਲੀ ਕੀਤੀ ਹੈ।


ਹੁਣ ਮੇਰਾ ਵੀ ਫਰਜ਼ ਬਣਦਾ ਹੈ ਕਿ ਜਾਂਦੇ ਵਾਰ ਤੁਹਾਨੂੰ ਕੁਝ ਦੇ ਕੇ ਜਾਵਾਂਗਾ। ਇਸ ਲਈ ਮੈਂ ਤੁਹਾਨੂੰ ਆਪਣੀ ਇਹ ਫਿੰਗਰ ਗਿਫਟ ਕਰ ਰਿਹਾ ਹਾਂ। ਜਿਸ ਤੋਂ ਬਾਅਦ ਉਹ ਆਪਣੀ ਉਂਗਲ ਨੂੰ ਵੱਢ ਲੈਂਦੇ ਹਨ। 

ਫੈਨਸ ਨੇ ਦਿੱਤੇ ਰਿਐਕਸ਼ਨ 

ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਫੈਨਸ ਨੇ ਕਈ ਰਿਐਕਸ਼ਨ ਦਿੱਤੇ ਹਨ। ਇੱਕ ਨੇ ਲਿਖਿਆ ‘ਆਹ ਤਾਂ ਬਾਈ ਗਲਤ ਕੀਤਾ ਯਾਰ….ਆਪਣੇ ਸਰੀਰ ਦੇ ਅੰਗ ਦੀ ਕਦਰ ਕਰਿਆ ਕਰੋ। ਸਾਡੇ ਵਰਗਿਆਂ ਤੋਂ ਪੁੱਛ ਕੇ ਵੇਖੋ’।ਇੱਕ ਹੋਰ ਨੇ ਲਿਖਿਆ ‘ਨਾ ਬਾਈ ਨਾ ਇਹ ਕੰਮ ਨਾ ਕਰ ਤੇਰੀ ਕਲਮ ਹੀ ਤੇਰੀ ਆਵਾਜ਼ ਹੈ’।ਇੱਕ ਹੋਰ ਨੇ ਯੂਜ਼ਰ ਨੇ ਲਿਖਿਆ ‘ਵਾਹਿਗੁਰੂ ਜੀ ਇਸ ਵੀਰ ਦੇ ਸਾਰੇ ਦੁੱਖ ਦੂਰ ਕਰੋ ਜੀ’। 


© Copyright Galactic Television & Communications Pvt. Ltd. 2026. All rights reserved.