ਗਿੱਪੀ ਗਰੇਵਾਲ ਦੁਬਈ ‘ਚ ਸ਼ੇਰ ਦੇ ਨਾਲ ਆਏ ਨਜ਼ਰ, ਗਾਇਕ ਨੇ ਵੀਡੀਓ ਕੀਤਾ ਸਾਂਝਾ

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਦੁਬਈ ‘ਚ ਹਨ । ਜਿੱਥੋਂ ਉਹ ਲਗਾਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਉਨ੍ਹਾਂ ਨੇ ਹੁਣ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਇੱਕ ਸ਼ੇਰ ਦੇ ਨਾਲ ਨਜ਼ਰ ਆ ਰਹੇ ਹਨ ।

By  Shaminder Kaur Kaler December 31st 2025 01:40 PM

ਗਿੱਪੀ ਗਰੇਵਾਲ (Gippy Grewal) ਇਨ੍ਹੀਂ ਦਿਨੀਂ ਦੁਬਈ ‘ਚ ਹਨ । ਜਿੱਥੋਂ ਉਹ ਲਗਾਤਾਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਉਨ੍ਹਾਂ ਨੇ ਹੁਣ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਇੱਕ ਸ਼ੇਰ ਦੇ ਨਾਲ ਨਜ਼ਰ ਆ ਰਹੇ ਹਨ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ੇਰ ਦੇ ਗਲ ‘ਚ ਸੰਗਲੀ ਪਾਈ ਹੋਈ ਹੈ । ਜਿਸ ਨੂੰ ਗਿੱਪੀ ਗਰੇਵਾਲ ਨੇ ਆਪਣੇ ਹੱਥ ‘ਚ ਫੜ੍ਹਿਆ ਹੋਇਆ ਹੈ। ਇਸ ਵੀਡੀਓ ‘ਤੇ ਗਿੱਪੀ ਗਰੇਵਾਲ ਦੇ ਫੈਨਸ ਵੀ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।


ਗਿੱਪੀ ਗਰੇਵਾਲ ਦਾ ਵਰਕ ਫ੍ਰੰਟ 

ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਕਈ ਪ੍ਰੋਜੈਕਟਸ ‘ਚ ਰੁੱਝੇ ਹੋਏ ਹਨ ਅਤੇ ਜਲਦ ਹੀ ਉਨ੍ਹਾਂ ਦੇ ਵੱਡੇ ਪੁੱਤਰ ਏਕਮ ਗਰੇਵਾਲ ਦੀ ਫ਼ਿਲਮ ‘ਡੈਡ ਐਂਡ’ ਵੀ ਰਿਲੀਜ਼ ਹੋਵੇਗੀ ।ਬੀਤੇ ਦਿਨੀਂ ਗਿੱਪੀ ਗਰੇਵਾਲ ਨੇ ਇਸ ਫ਼ਿਲਮ ਦਾ ਟੀਜ਼ਰ ਵੀ ਜਾਰੀ ਕੀਤਾ ਸੀ । ਇਸ ਤੋਂ ਇਲਾਵਾ ਉਨ੍ਹਾਂ ਦਾ ਛੋਟਾ ਬੇਟਾ ਸ਼ਿੰਦਾ ਗਰੇਵਾਲ ਤਾਂ ਪਹਿਲਾਂ ਹੀ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕਿਆ ਹੈ। 


ਗਿੱਪੀ ਗਰੇਵਾਲ ਦੀ ਨਿੱਜੀ ਜ਼ਿੰਦਗੀ 

ਗਿੱਪੀ ਗਰੇਵਾਲ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਰਵਨੀਤ ਗਰੇਵਾਲ ਦੇ ਨਾਲ ਵਿਆਹ ਕਰਵਾਇਆ ਸੀ । ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ ਤਿੰਨ ਪੁੱਤਰਾਂ ਦਾ ਜਨਮ ਹੋਇਆ ।ਏਕਮ ਗਰੇਵਾਲ ਸਭ ਤੋਂ ਵੱਡਾ ਬੇਟਾ ਹੈ ਅਤੇ ਸ਼ਿੰਦਾ ਗਰੇਵਾਲ ਉਸ ਤੋਂ ਛੋਟਾ ਤੇ ਸਭ ਤੋਂ ਛੋਟਾ ਬੇਟਾ ਗੁਰਬਾਜ਼ ਗਰੇਵਾਲ ਹੈ। ਗਿੱਪੀ ਗਰੇਵਾਲ ਆਪਣੀ ਪਤਨੀ ਨੂੰ ਆਪਣਾ ਲੱਕੀ ਚਾਰਮ ਮੰਨਦੇ ਹਨ । ਕਿਉਂਕਿ ਵਿਆਹ ਤੋਂ ਬਾਅਦ ਹੀ ਗਿੱਪੀ ਗਰੇਵਾਲ ਦੇ ਕਰੀਅਰ ਨੇ ਰਫਤਾਰ ਫੜ੍ਹੀ ਸੀ ।

© Copyright Galactic Television & Communications Pvt. Ltd. 2026. All rights reserved.