ਗਿੱਪੀ ਗਰੇਵਾਲ ਨੂੰ ਵੇਖ ਕੇ ਮਹਿਲਾ ਫੈਨਸ ਨੇ ਪਾਇਆ ਘੇਰਾ, ਕਿਹਾ ਅਸੀਂ ਤਾਂ ਮਾਰਿਆ ਸੀ ਤੁੱਕਾ, ਪਰ ਇਹ ਤਾਂ ਸੱਚੀਂ ....
ਗਿੱਪੀ ਗਰੇਵਾਲ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਵਿਦੇਸ਼ ਦਾ ਲੱਗ ਰਿਹਾ ਹੈ। ਇਸ ਵੀਡੀਓ ‘ਚ ਗਿੱਪੀ ਗਰੇਵਾਲ ਦੀਆਂ ਮਹਿਲਾ ਫੈਨਸ ਨਜ਼ਰ ਆ ਰਹੀਆਂ ਹਨ।ਵੀਡੀਓ ‘ਚ ਗਿੱਪੀ ਗਰੇਵਾਲ ਨੂੰ ਵੇਖ ਕੇ ਉਹ ਐਕਸਾਈਟਡ ਨਜ਼ਰ ਆਈਆਂ ਅਤੇ ਗਿੱਪੀ ਗਰੇਵਾਲ ਨੂੰ ਵੇਖ ਕੇ ਕਹਿੰਦੀਆਂ ਹਨ ਕਿ ‘ਅਸੀਂ ਤਾਂ ਤੁੱਕਾ ਮਾਰਿਆ ਸੀ, ਤੁਸੀਂ ਤਾਂ ਗਿੱਪੀ ਹੀ ਨਿਕਲੇ।
ਗਿੱਪੀ ਗਰੇਵਾਲ (Gippy Grewal) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਵਿਦੇਸ਼ ਦਾ ਲੱਗ ਰਿਹਾ ਹੈ। ਇਸ ਵੀਡੀਓ ‘ਚ ਗਿੱਪੀ ਗਰੇਵਾਲ ਦੀਆਂ ਮਹਿਲਾ ਫੈਨਸ ਨਜ਼ਰ ਆ ਰਹੀਆਂ ਹਨ।ਵੀਡੀਓ ‘ਚ ਗਿੱਪੀ ਗਰੇਵਾਲ ਨੂੰ ਵੇਖ ਕੇ ਉਹ ਐਕਸਾਈਟਡ ਨਜ਼ਰ ਆਈਆਂ ਅਤੇ ਗਿੱਪੀ ਗਰੇਵਾਲ ਨੂੰ ਵੇਖ ਕੇ ਕਹਿੰਦੀਆਂ ਹਨ ਕਿ ‘ਅਸੀਂ ਤਾਂ ਤੁੱਕਾ ਮਾਰਿਆ ਸੀ, ਤੁਸੀਂ ਤਾਂ ਗਿੱਪੀ ਹੀ ਨਿਕਲੇ। ਅਸੀਂ ਵੇਖ ਰਹੀਆਂ ਸੀ ਕਿ ਇਹ ਤਾਂ ਉਹ ਨਹੀਂ ਜਿਹੜਾ ਫ਼ਿਲਮਾਂ ‘ਚ ਆਉਂਦਾ ਹੈ। ਉਸੇ ਵਰਗਾ ਲੱਗ ਰਿਹਾ ਹੈ ਅਤੇ ਜਦੋਂ ਤੁਸੀਂ ਨੇੜੇ ਆਏ ਤਾਂ ਤੁਸੀਂ ਤਾਂ ਗਿੱਪੀ ਹੀ ਨਿਕਲੇ । ਇਸ ਦੇ ਨਾਲ ਹੀ ਇਹ ਮਹਿਲਾ ਫੈਨਸ ਗਿੱਪੀ ਗਰੇਵਾਲ ਦੀ ਸਾਦਗੀ ਦੀ ਗੱਲ ਕਰਦੀਆਂ ਦਿੱਸ ਰਹੀਆਂ ਹਨ ।

ਗਿੱਪੀ ਗਰੇਵਾਲ ਦਾ ਵਰਕ ਫ੍ਰੰਟ
ਗਿੱਪੀ ਗਰੇਵਾਲ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟਸ ਦਾ ਐਲਾਨ ਕਰ ਰਹੇ ਹਨ।ਇਸ ਤੋਂ ਇਲਾਵਾ ਉਹ ਆਪਣੇ ਫੈਨਸ ਦੇ ਲਈ ਗੀਤ ਵੀ ਰਿਲੀਜ਼ ਕਰ ਰਹੇ ਹਨ।ਗਿੱਪੀ ਗਰੇਵਾਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ।ਜਿਸ ਤੋਂ ਬਾਅਦ ਉਹ ਅਦਾਕਾਰੀ ਦੇ ਖੇਤਰ ‘ਚ ਵੀ ਨਿੱਤਰੇ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਬਹੁਤ ਜ਼ਿਆਦਾ ਸਰਾਹਿਆ ਗਿਆ ਸੀ ।
ਜਲਦ ਹੀ ਉਨ੍ਹਾਂ ਦਾ ਵੱਡਾ ਬੇਟਾ ਏਕਮ ਗਰੇਵਾਲ ਫ਼ਿਲਮਾਂ ‘ਚ ਅਦਾਕਾਰੀ ਕਰਦਾ ਹੋਇਆ ਨਜ਼ਰ ਆਏਗਾ । ਉਸ ਦੀ ਪਹਿਲੀ ਫ਼ਿਲਮ ਦਾ ਟੀਜ਼ਰ ਵੀ ਪਿਛਲੇ ਦਿਨੀਂ ਜਾਰੀ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਏਕਮ ਗਰੇਵਾਲ ਡਾਇਰੈਕਸ਼ਨ ਦੀਆਂ ਬਾਰੀਕੀਆਂ ਵੀ ਸਿੱਖਦਾ ਰਿਹਾ ਹੈ।