ਗੁਲਾਬ ਸਿੱਧੂ ਨੂੰ ਜਦੋਂ ਇੱਕ ਸ਼ਖਸ ਨੇ ਪੀਣ ਦੇ ਲਈ ਦਿੱਤਾ ਗਿਲਾਸ ਭਰ ਕੇ ਘਿਉ, ਜਾਣੋ ਕੀ ਸੀ ਗਾਇਕ ਦਾ ਰਿਐਕਸ਼ਨ

ਗੁਲਾਬ ਸਿੱਧੂ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਿਸੇ ਮੇਲੇ ‘ਚ ਪਰਫਾਰਮ ਕਰਨ ਗਏ ਹਨ। ਇਸੇ ਦੌਰਾਨ ਇੱਕ ਸ਼ਖਸ ਉਨ੍ਹਾਂ ਦੇ ਲਈ ਘਿਉ ਦਾ ਗਿਲਾਸ ਭਰ ਕੇ ਲਿਆਉਂਦਾ ਹੈ ਤੇ ਗਾਇਕ ਨੂੰ ਪੀਣ ਦੇ ਲਈ ਦਿੰਦਾ ਹੈ।

By  Shaminder Kaur Kaler July 7th 2026 09:00 AM

ਗੁਲਾਬ ਸਿੱਧੂ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੇ ਹਨ । ਉਨ੍ਹਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਿਸੇ ਮੇਲੇ ‘ਚ ਪਰਫਾਰਮ ਕਰਨ ਗਏ ਹਨ। ਇਸੇ ਦੌਰਾਨ ਇੱਕ ਸ਼ਖਸ ਉਨ੍ਹਾਂ ਦੇ ਲਈ ਘਿਉ ਦਾ ਗਿਲਾਸ ਭਰ ਕੇ ਲਿਆਉਂਦਾ ਹੈ ਤੇ ਗਾਇਕ ਨੂੰ ਪੀਣ ਦੇ ਲਈ ਦਿੰਦਾ ਹੈ।

ਜਿਸ ‘ਤੇ ਗਾਇਕ ਇਸ ਘਿਉ ਨੂੰ ਪੀਣ ਤੋਂ ਇਨਕਾਰ ਕਰਦਾ ਹੋਇਆ ਕਹਿੰਦਾ ਹੈ ‘ਬਾਈ ਨਾ ਤਾਂ ਪਹਿਲਾਂ ਵਾਲੇ ਬੰਦੇ ਰਹੇ ਤੇ ਨਾ ਹੀ ਉਹ ਖੁਰਾਕਾਂ ਰਹੀਆਂ। ਸਾਨੂੰ ਕਿੱਥੇ ਪਚਣਾ ਹੈ ਘਿਉ…ਉਹ ਇਹ ਘਿਉ ਉਸ ਸ਼ਖਸ ਨੂੰ ਹੀ ਪੀਣ ਦੇ ਲਈ ਕਹਿੰਦੇ ਹਨ ਅਤੇ ਉਹ ਸ਼ਖਸ ਗੁਲਾਬ ਸਿੱਧੂ ਦੇ ਸਾਹਮਣੇ ਘਿਉ ਨਾਲ ਭਰਿਆ ਗਿਲਾਸ ਪੀ ਲੈਂਦਾ ਹੈ।ਗੁਲਾਬ ਸਿੱਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। 

ਪਹਿਲਾਂ ਲੋਕ ਪੀ ਜਾਂਦੇ ਸਨ ਪੀਪੇ ਘਿਉ ਦੇ 

ਦੱਸ ਦਈਏ ਕਿ ਪੁਰਾਣੇ ਸਮਿਆਂ ‘ਚ ਲੋਕਾਂ ਦੀਆਂ ਖੁਰਾਕਾਂ ਬਹੁਤ ਵਧੀਆ ਸਨ ਅਤੇ ਲੋਕ ਪੀਪੇ ਘਿਉ ਦੇ ਪੀ ਜਾਂਦੇ ਸਨ ਅਤੇ ਬਾਲਟੀਆਂ ਭਰ ਭਰ ਦੁੱਧ ਪੀਂਦੇ ਸਨ । ਪਰ ਹੁਣ ਪਹਿਲਾਂ ਵਰਗੀਆਂ ਖੁਰਾਕਾਂ ਨਹੀਂ ਰਹੀਆਂ।ਲੋਕਾਂ ਨੂੰ ਖੁਰਾਕਾਂ ਪਚਦੀਆਂ ਨਹੀਂ ਹਨ ।   

© Copyright Galactic Television & Communications Pvt. Ltd. 2026. All rights reserved.