ਆਪਣੀ ਹੋਂਦ ਨੂੰ ਬਚਾਉਣ ਲਈ ‘ਨਸਲਵਾਦ ਵਿਰੁੱਧ ਲੜਾਈ’ ਨੂੰ ਬਿਆਨ ਕਰਦੀ ਡਾਕੂਮੈਂਟਰੀ ਰਿਲੀਜ਼,50 ਸਾਲ ਪਹਿਲਾਂ ਨਸਲਵਾਦ ਦਾ ਸ਼ਿਕਾਰ ਹੋਇਆ ਦਸਤਾਰਧਾਰੀ ਗੁਰਦੀਪ ਚਾਗਰ

ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਅਕਸਰ ਨਸਲਵਾਦ ਦਾ ਸ਼ਿਕਾਰ ਹੋਣਾ ਪੈਂਦਾ ਹੈ ।ਵਿਦੇਸ਼ ‘ਚ ਹੋਣ ਵਾਲੀਆਂ ਅਜਿਹੀਆਂ ਹੀ ਜ਼ਿਆਦਤੀਆਂ ਨੂੰ ਬਿਆਨ ਕਰਦੀ ਹੈ ‘ਨਸਲਵਾਦ ਵਿਰੁੱਧ ਲੜਾਈ’ ਟਾਈਟਲ ਹੇਠ ਆਈ ਡਾਕੂਮੈਂਟਰੀ । ਜਿਸ ‘ਚ ਪੰਜਾਹ ਸਾਲ ਪਹਿਲਾਂ ਨਸਲਵਾਦ ਦੇ ਸ਼ਿਕਾਰ ਹੋਏ ਗੁਰਦੀਪ ਸਿੰਘ ਚਾਗਰ ਦੇ ਕਤਲ ਤੋਂ ਬਾਅਦ ਨਸਲਵਾਦ ਵਿਰੁੱਧ ਉੱਠੀ ਚਿੰਗਾਰੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

By  Shaminder Kaur Kaler June 30th 2026 05:00 PM

ਵਿਦੇਸ਼ਾਂ ‘ਚ ਰਹਿੰਦੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਅਕਸਰ ਨਸਲਵਾਦ ਦਾ ਸ਼ਿਕਾਰ ਹੋਣਾ ਪੈਂਦਾ ਹੈ ।ਵਿਦੇਸ਼ ‘ਚ ਹੋਣ ਵਾਲੀਆਂ ਅਜਿਹੀਆਂ ਹੀ ਜ਼ਿਆਦਤੀਆਂ ਨੂੰ ਬਿਆਨ ਕਰਦੀ ਹੈ ‘ਨਸਲਵਾਦ ਵਿਰੁੱਧ ਲੜਾਈ’ ਟਾਈਟਲ ਹੇਠ ਆਈ ਡਾਕੂਮੈਂਟਰੀ । ਜਿਸ ‘ਚ ਪੰਜਾਹ ਸਾਲ ਪਹਿਲਾਂ ਨਸਲਵਾਦ ਦੇ ਸ਼ਿਕਾਰ ਹੋਏ ਗੁਰਦੀਪ ਸਿੰਘ ਚਾਗਰ ਦੇ ਕਤਲ ਤੋਂ ਬਾਅਦ ਨਸਲਵਾਦ ਵਿਰੁੱਧ ਉੱਠੀ ਚਿੰਗਾਰੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਡਾਕੂਮੈਂਟਰੀ ਅਜਿਹੀ ਹੈ ਜਿਸ ‘ਚ ਸਾਡੇ ਇਤਿਹਾਸ, ਆਪਸੀ ਭਾਈਚਾਰੇ, ਸਾਡੇ ਦਰਦ ਤੇ ਪੀੜ੍ਹੀਆਂ ਦੇ ਲਈ ਕੀਤੇ ਗਏ ਸੰਘਰਸ਼ ਨੂੰ ਦਰਸਾਉਂਦੀ ਹੈ।


ਫ਼ਿਲਮ ‘ਚ ਦਿਖਾਇਆ ਗਿਆ ਹੈ ਕਿ ਕਿਵੇਂ ਵਿਦੇਸ਼ਾਂ ‘ਚ ਰਹਿਣ ਵਾਲੇ ਪ੍ਰਵਾਸੀਆਂ ਨੂੰ ਨਸਲਵਾਦ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜਿਨ੍ਹਾਂ ਨੇ ਨਸਲਵਾਦ ਦਾ ਸੰਤਾਪ ਭੋਗਿਆ ਹੈ। ਭਾਵੁਕ ਹੁੰਦੇ ਹੋਏ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਕਿਵੇਂ ਜਦੋਂ ਉਹ ਰਾਤ ਨੂੰ ਖਾਣਾ ਖਾਣ ਜਾਂਦੇ ਸਨ ਤਾਂ ਉਨ੍ਹਾਂ ਦੇ ਖਾਣੇ ‘ਤੇ ਥੁੱਕਿਆ ਜਾਂਦਾ ਸੀ ।ਗੁਰਦੀਪ ਸਿੰਘ ਚਾਗਰ ਦਾ ਪੱਛਮੀ ਲੰਡਨ ਦੇ ਸਾਊਥਾਲ ‘ਚ ਕਤਲ ਹੋਇਆ ਸੀ ।

ਪਰ ਚਾਗਰ ਦੇ ਕਤਲ ਤੋਂ ਬਾਅਦ ਸਾਊਥਾਲ ਯੂਥ ਮੂਵਮੈਂਟ ਦੀ ਸਿਰਜਣਾ ਕਰਨ ਵਾਲੇ ਏਸ਼ੀਆਈ ਨੌਜਵਾਨਾਂ ‘ਚ ਨਸਲਵਾਦ ਵਿਰੁੱਧ ਚਿੰਗਾਰੀ ਦਾ ਕੰਮ ਕੀਤਾ ਅਤੇ ਇੱਕਠੇ ਹੋ ਕੇ ਸੜਕਾਂ ‘ਤੇ ਫਾਸੀਵਾਦੀ ਨੈਸ਼ਨਲ ਫ੍ਰੰਟ ਦੇ ਨਾਲ ਸੰਘਰਸ਼ ਕੀਤਾ । 4 ਜੂਨ 1975  ਨੂੰ ਦੋ ਗੋਰੇ ਨੌਜਵਾਨਾਂ ਨੇ ਉਸਦਾ ਕਤਲ ਕਰ ਦਿੱਤਾ ਸੀ। ਜਦੋਂ 20  ਸਾਲਾ ਸੁਰੇਸ਼ ਗਰੋਵਰ ਅਗਲੇ ਦਿਨ ਉੱਥੋਂ ਲੰਘਿਆ ਅਤੇ ਉੱਥੇ ਖੜ੍ਹੇ ਪੁਲਿਸ ਅਧਿਕਾਰੀ ਨੂੰ ਪੁੱਛਿਆ ਕਿ ਕੀ ਹੋਇਆ ਸੀ, ਤਾਂ ਛੋਟਾ ਜਿਹਾ ਜਵਾਬ ਆਇਆ  "ਇਹ ਸਿਰਫ਼ ਇੱਕ ਏਸ਼ੀਆਈ ਸੀ।" ਨਸਲਵਾਦ ਵਿਰੁੱਧ ਇਸ ਲੜਾਈ ‘ਚ ਸਿੱਖਾਂ ਨੇ ਵੱਡੀ ਗਿਣਤੀ ‘ਚ ਭਾਗ ਲਿਆ ਸੀ । 


© Copyright Galactic Television & Communications Pvt. Ltd. 2026. All rights reserved.