ਅਦਾਕਾਰਾ ਦਿਵਿਆਂਕਾ ਤ੍ਰਿਪਾਠੀ ਨੇ ਸਾਂਝੀ ਕੀਤੀ ਆਪਣੇ ਜੁੜਵਾ ਬੇਟਿਆਂ ਦੀ ਪਹਿਲੀ ਝਲਕ

ਦਿਵਿਆਂਕਾ ਤ੍ਰਿਪਾਠੀ ਬੀਤੇ ਦਿਨੀਂ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ । ਜਿਸ ਦੀ ਪਹਿਲੀ ਝਲਕ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟਿਆਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਦੇ ਕਿਊਟ ਟਵਿਨਸ ਨਜ਼ਰ ਆ ਰਹੇ ਹਨ ।

By  Shaminder Kaur Kaler June 13th 2026 12:00 PM

ਦਿਵਿਆਂਕਾ ਤ੍ਰਿਪਾਠੀ (Divyanka Tirpathi) ਬੀਤੇ ਦਿਨੀਂ ਜੁੜਵਾ ਬੱਚਿਆਂ ਦੀ ਮਾਂ ਬਣੀ ਹੈ । ਜਿਸ ਦੀ ਪਹਿਲੀ ਝਲਕ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟਿਆਂ ਦੇ ਨਾਲ ਤਸਵੀਰ ਸਾਂਝੀ ਕੀਤੀ ਹੈ। ਜਿਸ ‘ਚ ਉਨ੍ਹਾਂ ਦੇ ਕਿਊਟ ਟਵਿਨਸ ਨਜ਼ਰ ਆ ਰਹੇ ਹਨ । ਹਾਲਾਂਕਿ ਦੋਵਾਂ ਬੇਟਿਆਂ ਦਾ ਚਿਹਰਾ ਰਿਵੀਲ ਨਹੀਂ ਕੀਤਾ ਕਿਉਂਕਿ ਚਿਹਰੇ ‘ਤੇ ਫੁੱਲ ਵਾਲਾ ਇਮੋਜੀ ਲਗਾਇਆ ਹੈ।


ਅਦਾਕਾਰਾ ਨੇ ਪੱਚੀ ਮਈ 2026 ਨੂੰ ਆਪਣੇ ਬੱਚਿਆਂ ਦਾ ਸੁਆਗਤ ਕੀਤਾ ਹੈ। ਵਿਵੇਕ ਦਹੀਆ ਦੇ ਨਾਲ ਵਿਆਹ ਤੋਂ ਦਸ ਸਾਕ ਬਾਅਦ ਇਸ ਜੋੜੀ ਨੇ ਆਪਣੇ ਪਹਿਲੇ ਬੱਚਿਆਂ ਦਾ ਸੁਆਗਤ ਕੀਤਾ ਹੈ। ਸੋਸ਼ਲ ਮੀਡੀਆ ‘ਤੇ ਜਿਉਂ ਹੀ ਅਦਾਕਾਰਾ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਹਰ ਕਿਸੇ ਨੇ ਕਮੈਂਟ ਕਰਦੇ ਹੋਏ ਵਧਾਈ ਦਿੱਤੀ ।


ਬੱਚਿਆਂ ਦੇ ਪੈਦਾ ਹੋਣ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕਰਦੇ ਹੋਏ ਲਿਖਿਆ ਸੀ ਕਿ ਉਸ ਦੇ ਕਰਣ ਅਰਜੁਨ ਆ ਗਏ ਹਨ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਬੱਚਿਆਂ ਨੂੰ ਗਲ ਨਾਲ ਲਾਉਂਦੀ ਤੇ ਉਨ੍ਹਾਂ ਨੂੰ ਚੁੰਮਦੀ ਹੋਈ ਦਿਖਾਈ ਦੇ ਰਹੀ ਹੈ।ਜੁੜਵਾ ਬੱਚਿਆਂ ਦੇ ਜਨਮ ਤੋਂ ਬਾਅਦ ਪਰਿਵਾਰ ਪੱਬਾਂ ਭਾਰ ਹੈ ਅਤੇ ਪੂਰਾ ਪਰਿਵਾਰ ਇਨ੍ਹਾਂ ਬੱਚਿਆਂ ਦੇ ਨਾਲ ਖੂਬ ਖੁਸ਼ ਹੈ ਕਿਉਂਕਿ ਅਦਾਕਾਰਾ ਦੇ ਘਰ ਰੌਣਕਾਂ ਲੱਗ ਗਈਆਂ ਹਨ। 

 

© Copyright Galactic Television & Communications Pvt. Ltd. 2026. All rights reserved.