ਦਿਲਜੀਤ ਦੋਸਾਂਝ ਨੇ ਆਪਣੀ ਗੋਰੀ ਫੈਨ ਦੇ ਲਈ ਗਾਇਆ, ਵੇਖੋ ਵੀਡੀਓ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਔਰਾ ਵਰਲਡ ਟੂਰ ‘ਤੇ ਹਨ ।ਇਸ ਟੂਰ ਦੇ ਦੌਰਾਨ ਉਹ ਵਿਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਪਰਫਾਰਮ ਕਰ ਰਹੇ ਹਨ।ਇਸੇ ਦੌਰਾਨ ਉਨ੍ਹਾਂ ਦੀ ਇੱਕ ਗੋਰੀ ਫੈਨ ਸਟੇਜ ‘ਤੇ ਆਉਂਦੀ ਹੈ। ਜਿਸ ਦੇ ਲਈ ਦਿਲਜੀਤ ਦੋਸਾਂਝ ਗੀਤ ਵੀ ਗਾਉਂਦੇ ਹਨ। ਗੋਰੀ ਵੀ ਦਿਲਜੀਤ ਦੋਸਾਂਝ ਦੇ ਇਸ ਗੀਤ ‘ਤੇ ਖੂਬ ਝੂਮਦੀ ਹੋਈ ਨਜ਼ਰ ਆਉਂਦੀ ਹੈ।
ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੇ ਔਰਾ ਵਰਲਡ ਟੂਰ ‘ਤੇ ਹਨ ।ਇਸ ਟੂਰ ਦੇ ਦੌਰਾਨ ਉਹ ਵਿਦੇਸ਼ ‘ਚ ਵੱਖ ਵੱਖ ਥਾਵਾਂ ‘ਤੇ ਪਰਫਾਰਮ ਕਰ ਰਹੇ ਹਨ।ਇਸੇ ਦੌਰਾਨ ਉਨ੍ਹਾਂ ਦੀ ਇੱਕ ਗੋਰੀ ਫੈਨ ਸਟੇਜ ‘ਤੇ ਆਉਂਦੀ ਹੈ। ਜਿਸ ਦੇ ਲਈ ਦਿਲਜੀਤ ਦੋਸਾਂਝ ਗੀਤ ਵੀ ਗਾਉਂਦੇ ਹਨ। ਗੋਰੀ ਵੀ ਦਿਲਜੀਤ ਦੋਸਾਂਝ ਦੇ ਇਸ ਗੀਤ ‘ਤੇ ਖੂਬ ਝੂਮਦੀ ਹੋਈ ਨਜ਼ਰ ਆਉਂਦੀ ਹੈ। ਦਿਲਜੀਤ ਦੇ ਨਾਲ ਇਸ ਗੋਰੀ ਦਾ ਡਾਂਸ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।

ਇਸ ਤੋਂ ਬਾਅਦ ਉਨ੍ਹਾਂ ਨੇ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਕੀਤੀ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਉਨ੍ਹਾਂ ਨੇ ਸਿਰਫ ਪੰਜਾਬੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਗੁੱਡ ਨਿਊਜ਼, ਅਮਰ ਸਿੰਘ ਚਮਕੀਲਾ, ਫਿਲੌਰੀ ਅਤੇ ਜਲਦ ਹੀ ਉਹ ਫ਼ਿਲਮ ‘ਮੈਂ ਵਾਪਸ ਆਊਂਗਾ’ ‘ਚ ਨਜ਼ਰ ਆਉਣਗੇ ।