ਦਿਲਜੀਤ ਦੋਸਾਂਝ ਨੇ ਕਿਹਾ ‘ਸਾਡਾ ਕੰਮ ਲੋਕਾਂ ਤੱਕ ਪਹੁੰਚ ਗਿਆ, ਹੁਣ ਕੋਈ ਫ਼ਿਕਰ ਨਹੀਂ’, ਫ਼ਿਲਮ ‘ਸਤਲੁਜ’ ਹਟਣ ਤੋਂ ਬਾਅਦ ਬੋਲਿਆ ਅਦਾਕਾਰ

ਦਿਲਜੀਤ ਦੋਸਾਂਝ ਨੇ ਜ਼ੀ-ਫਾਈਵ ਤੋਂ ਫ਼ਿਲਮ ਹਟਣ ਤੋਂ ਬਾਅਦ ਲਾਈਵ ਹੋਏ ।ਉਨ੍ਹਾਂ ਨੇ ਕਿਹਾ ਕਿ “ਮੈਨੂੰ ਇਸ ਫਿਲਮ ਦੀ ਰਿਲੀਜ਼ ਤੇ ਬਹੁਤ ਖੁਸ਼ੀ ਸੀ ਇਸ ਲਈ ਮੈਂ ਇਸ ਦੀ ਪ੍ਰਮੋਸ਼ਨ ਨਹੀਂ ਕੀਤੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਨੂੰ ਹਟਾ ਦਿੱਤਾ ਜਾਵੇਗਾ।

By  Shaminder Kaur Kaler July 6th 2026 11:51 AM

ਦਿਲਜੀਤ ਦੋਸਾਂਝ ਨੇ ਜ਼ੀ-ਫਾਈਵ ਤੋਂ ਫ਼ਿਲਮ ਹਟਣ ਤੋਂ ਬਾਅਦ ਲਾਈਵ ਹੋਏ ।ਉਨ੍ਹਾਂ ਨੇ ਕਿਹਾ ਕਿ “ਮੈਨੂੰ ਇਸ ਫਿਲਮ ਦੀ ਰਿਲੀਜ਼ ਤੇ ਬਹੁਤ ਖੁਸ਼ੀ ਸੀ ਇਸ ਲਈ ਮੈਂ ਇਸ ਦੀ ਪ੍ਰਮੋਸ਼ਨ ਨਹੀਂ ਕੀਤੀ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਇਸ ਨੂੰ ਹਟਾ ਦਿੱਤਾ ਜਾਵੇਗਾ। ਹੁਣ ਫਿਲਮ ਤੁਹਾਡੇ ਤੱਕ ਪਹੁੰਚ ਚੁੱਕੀ ਹੈ ਹੁਣ ਬਾਕੀ ਕੰਮ ਤੁਹਾਡਾ ਹੈ ਇਸ ਨੂੰ ਘਰ ਘਰ ਪਹੁੰਚਾਉ ਅਤੇ ਆਪਣੇ ਪਰਿਵਾਰ ਨੂੰ ਦਿਖਾਓ” । ਦਿਲਜੀਤ ਦੋਸਾਂਝ ਨੇ ਅੱਗੇ ਕਿਹਾ ਕਿ “ਮੈਂ ਜਸਵੰਤ ਸਿੰਘ ਖਾਲੜਾ ਜੀ ਦੀ ਗੱਲ ਲੋਕਾਂ ਤੱਕ ਲੈ ਕੇ ਗਿਆ ਲੋਕਾਂ ਦੇ ਘਰ ਘਰ ਪਹੁੰਚੀ ਹੈ ਅਤੇ ਇਸ ਗੱਲ ਦੀ ਮੈਨੂੰ ਬਹੁਤ ਖੁਸ਼ੀ ਹੈ।


‘ਹੁਣ ਮੈਨੂੰ ਕੋਈ ਫ਼ਿਕਰ ਨਹੀਂ’

ਦਿਲਜੀਤ ਦੋਸਾਂਝ ਦੀ ਇਹ ਫ਼ਿਲਮ ਮਹਿਜ਼ ਦੋ ਦਿਨਾਂ ਬਾਅਦ ਹੀ ਜ਼ੀ ਫਾਈਵ ਤੋਂ ਹਟਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਫੈਨਸ ਨਾਲ ਗੱਲਬਾਤ ਕਰਦਿਆਂ ਦਿਲਜੀਤ ਨੇ ਕਿਹਾ ਕਿ ‘ਹੁਣ ਕੋਈ ਫ਼ਿਕਰ ਨਹੀਂ।ਸਭ ਨੇ ਡਾਊਨਲੋਡ ਕਰ ਲਈ ਹੈ।ਇੱਕ ਵਾਰ ਜਦੋਂ ਕੋਈ ਫ਼ਿਲਮ ਆ ਜਾਵੇ ਤਾਂ ਉਹ ਕਦੇ ਖਤਮ ਨਹੀਂ ਹੁੰਦੀ’।


ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਡਰ ਸੀ ਕਿ ਅਜਿਹਾ ਕੁਝ ਹੋਵੇਗਾ ਅਤੇ ਜੋ ਗੱਲ ਉਹ ਸੋਚਦੇ ਸਨ ਉਹੀ ਹੋਇਆ।ਦਿਲਜੀਤ ਨੇ ਕਿਹਾ ਕਿ ਰਾਜਸਥਾਨ ਦੇ ਇੱਕ ਗੁਰਦੁਆਰਾ ਸਾਹਿਬ ‘ਚ ਇਸ ਫ਼ਿਲਮ ਨੂੰ ਸਾਰੇ ਪਿੰਡ ‘ਚ ਵਿਖਾਇਆ ਗਿਆ ਹੈ । ਇਹ ਵੀਡੀਓ ਜਦੋਂ ਮੈਂ ਵੇਖਿਆ ਤਾਂ ਮੈਨੂੰ ਬੜੀ ਖੁਸ਼ੀ ਹੋਈ।ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਪ੍ਰੋਡਿਊਸਰ ਤੇ ਜ਼ੀ ਫਾਈਵ ਤੋਂ ਮੁਆਫ਼ੀ ਵੀ ਮੰਗੀ ਕਿ ਜਿਸ ਵੀ ਪਲੇਟਫਾਰਮ ਤੇ ਤੁਹਾਨੂੰ ਇਹ ਫ਼ਿਲਮ ਵੇਖਣ ਨੂੰ ਮਿਲਦੀ ਹੈ ਇਹ ਫ਼ਿਲਮ ਜ਼ਰੂਰ ਵੇਖਣੀ ਚਾਹੀਦੀ ਹੈ। 

 ਦੋ ਦਿਨ ਪਹਿਲਾਂ ਹੋਈ ਸੀ ਰਿਲੀਜ਼ 

ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ‘ਤੇ ਬਣੀ ਇਸ ਫ਼ਿਲਮ ਦਾ ਪਹਿਲਾ ਨਾਮ ‘ਪੰਜਾਬ -੯੫’ ਸੀ । ਪਰ ਇਸ ਤੋਂ ਬਾਅਦ ਇਸ ਫ਼ਿਲਮ ਦਾ ਨਾਮ ‘ਸਤਲੁਜ’ ਰੱਖ ਕੇ ਇਸ ਨੂੰ ਰਿਲੀਜ਼ ਕੀਤਾ ਗਿਆ ਸੀ। ਰਿਲੀਜ਼ ਦੇ ਮਹਿਜ਼ ਦੋ ਦਿਨਾਂ ਬਾਅਦ ਹੀ ਇਸ ਫ਼ਿਲਮ ਨੂੰ ਹਟਾ ਦਿੱਤਾ ਗਿਆ। 

© Copyright Galactic Television & Communications Pvt. Ltd. 2026. All rights reserved.