ਦਿਲਜੀਤ ਦੋਸਾਂਝ ਨੇ ਦਿਲ ਦੀਆਂ ਗੱਲਾਂ ਕੀਤੀਆਂ ਸਾਂਝੀਆਂ, ਕਿਹਾ ‘ਮੈਨੂੰ ਲੋਕਾਂ ਨੇ ਬੜਾ ਤੰਗ ਕੀਤਾ’
ਦਿਲਜੀਤ ਦੋਸਾਂਝ ਨੇ ਬੀਤੇ ਦਿਨ ਲਾਈਵ ਹੋ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਜਿਸ ‘ਚ ਉਨ੍ਹਾਂ ਨੇ ਕਈ ਗੱਲਾਂ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ‘ਮੈਨੂੰ ਲੋਕਾਂ ਨੇ ਬੜਾ ਹੀ ਤੰਗ ਕੀਤਾ ਹੈ, ਕਦੇ ਟਾਈਮ ਮਿਲਿਆ ਤਾਂ ਜ਼ਰੂਰ ਦੱਸਾਂਗਾ’ ।
ਦਿਲਜੀਤ ਦੋਸਾਂਝ ਨੇ ਬੀਤੇ ਦਿਨ ਲਾਈਵ ਹੋ ਕੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ। ਜਿਸ ‘ਚ ਉਨ੍ਹਾਂ ਨੇ ਕਈ ਗੱਲਾਂ ਆਪਣੇ ਫੈਨਸ ਦੇ ਨਾਲ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ‘ਮੈਨੂੰ ਲੋਕਾਂ ਨੇ ਬੜਾ ਹੀ ਤੰਗ ਕੀਤਾ ਹੈ, ਕਦੇ ਟਾਈਮ ਮਿਲਿਆ ਤਾਂ ਜ਼ਰੂਰ ਦੱਸਾਂਗਾ’ । ਦਿਲਜੀਤ ਦੋਸਾਂਝ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।
_c44d9791c4705fae03fab0a57b5d5dca_1280X720.webp)
ਨੈਗਟੇਵਿਟੀ ਫੈਲਾਉਣ ਵਾਲਿਆਂ ‘ਤੇ ਤੰਜ਼
ਇਸ ਲਾਈਵ ਦੇ ਦੌਰਾਨ ਉਨ੍ਹਾਂ ਨੇ ਨੈਗਟੇਵਿਟੀ ਫੈਲਾਉਣ ਵਾਲਿਆਂ ਬਾਰੇ ਕਿਹਾ ਕਿ ‘ਜੋ ਨੈਗਟੇਵਿਟੀ ਫੈਲਾਉਂਦੇ ਹਨ, ਉਹ ਉਨ੍ਹਾਂ ਨੂੰ ਹੀ ਮੁਬਾਰਕ ਹੋਵੇ । ਇਸ ਤੋਂ ਇਲਾਵਾ ਉਨ੍ਹਾਂ ਨੇ ਫੈਨਸ ਦੇ ਸਵਾਲ ‘ਤੇ ਕਿਹਾ ਕਿ ‘ਤੁਸੀਂ ਮੈਨੂੰ ਸਮਝ ਕੀ ਰੱਖਿਆ ਹੈ। ਮੈਂ ਕਦੇ ਵੀ ਆਪਣੀ ਜ਼ਿੰਦਗੀ ‘ਚ ਕਿਸੇ ਨੂੰ ਕੋਈ ਸਵਾਲ ਨਹੀਂ ਪਾਇਆ।

ਇਸ ਦੇ ਨਾਲ ਹੀ ਉਨ੍ਹਾਂ ਨੇ ਫੈਨਸ ਨੂੰ ਸਲਾਹ ਦਿੱਤੀ ਕਿ ਉਹ ਚੰਗੇ ਇਨਸਾਨ ਬਣਨ ।ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਉਨ੍ਹਾਂ ਨੇ ਫੈਨਸ ਦੇ ਨਾਲ ਸਾਂਝੀਆਂ ਕੀਤੀਆਂ।ਦਿਲਜੀਤ ਦੋਸਾਂਝ ਨੇ ਫੈਨਸ ਨੂੰ ਪ੍ਰਮਾਤਮਾ ਦਾ ਨਾਮ ਲੈਣ ਦੀ ਅਪੀਲ ਵੀ ਕੀਤੀ ।ਦਿਲਜੀਤ ਦੋਸਾਂਝ ਨੇ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਬੜਾ ਹੀ ਤੰਗ ਕੀਤਾ ਹੈ। ਪਰ ਛੱਡੋ ਹੁਣ ਕਦੇ ਟਾਈਮ ਮਿਲਿਆ ਤਾਂ ਸਭ ਦੇ ਨਾਲ ਇਹ ਗੱਲਾਂ ਸ਼ੇਅਰ ਕਰਾਂਗਾ।