ਦਿਲਜੀਤ ਦੋਸਾਂਝ ਨੇ ਸਿਆਸਤ ‘ਚ ਐਂਟਰੀ ‘ਤੇ ਤੋੜੀ ਚੁੱਪ, ਕਿਹਾ ਮੇਰਾ ਕੰਮ ਮਨੋਰੰਜਨ ਕਰਨਾ….ਕਦੇ ਵੀ ਨਹੀਂ
ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਔਰਾ ਟੂਰ ਨੂੰ ਲੈ ਕੇ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ । ਹੁਣ ਤੱਕ ਉਹ ਵਿਦੇਸ਼ ‘ਚ ਕਈ ਥਾਈਂ ਪਰਫਾਰਮ ਕਰ ਚੁੱਕੇ ਹਨ ਅਤੇ ਕਈ ਥਾਂਵਾਂ ‘ਤੇ ਉਨ੍ਹਾਂ ਨੇ ਪਰਫਾਰਮ ਕਰਨਾ ਹੈ। ਇੱਕ ਪੰਜਾਬੀ ਅਖਬਾਰ ‘ਚ ਲਿਖੇ ਹੋਏ ਆਰਟੀਕਲ ਦਾ ਜਵਾਬ ਦਿੰਦੇ ਹੋਏ ਸੁਪਰ ਸਟਾਰ ਨੇ ਲਿਖਿਆ “ਕਦੇ ਵੀ ਨਹੀਂ…ਮੇਰਾ ਕੰਮ ਮਨੋਰੰਜਨ ਕਰਨਾ ਹੈ”।
ਦਿਲਜੀਤ ਦੋਸਾਂਝ (Diljit Dosanjh) ਇਨ੍ਹੀਂ ਦਿਨੀਂ ਆਪਣੇ ਔਰਾ ਟੂਰ ਨੂੰ ਲੈ ਕੇ ਵਿਦੇਸ਼ ‘ਚ ਪਰਫਾਰਮ ਕਰ ਰਹੇ ਹਨ । ਹੁਣ ਤੱਕ ਉਹ ਵਿਦੇਸ਼ ‘ਚ ਕਈ ਥਾਈਂ ਪਰਫਾਰਮ ਕਰ ਚੁੱਕੇ ਹਨ ਅਤੇ ਕਈ ਥਾਂਵਾਂ ‘ਤੇ ਉਨ੍ਹਾਂ ਨੇ ਪਰਫਾਰਮ ਕਰਨਾ ਹੈ। ਇੱਕ ਪੰਜਾਬੀ ਅਖਬਾਰ ‘ਚ ਲਿਖੇ ਹੋਏ ਆਰਟੀਕਲ ਦਾ ਜਵਾਬ ਦਿੰਦੇ ਹੋਏ ਸੁਪਰ ਸਟਾਰ ਨੇ ਲਿਖਿਆ “ਕਦੇ ਵੀ ਨਹੀਂ…ਮੇਰਾ ਕੰਮ ਮਨੋਰੰਜਨ ਕਰਨਾ ਹੈ”।

ਗਾਇਕ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਕਿੱਤੇ ਦੇ ਨਾਲ ਖੁਸ਼ ਹੈ ਅਤੇ ਰਾਜਨੀਤੀ ‘ਚ ਉਸ ਨੂੰ ਕੋਈ ਦਿਲਚਸਪੀ ਨਹੀਂ ਹੈ। ਉਹ ਆਪਣੇ ਪ੍ਰੋਫੈਸ਼ਨ ‘ਤੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਗਾਇਕ ਦਾ ਇਹ ਰਿਐਕਸ਼ਨ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਦਿਲਜੀਤ ਦੋਸਾਂਝ ਦਾ ਵਰਕ ਫ੍ਰੰਟ
ਦਿਲਜੀਤ ਦੋਸਾਂਝ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੇ ਹਨ ।
ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਈ ਫ਼ਿਲਮਾਂ ‘ਚ ਅਦਾਕਾਰੀ ਕਰਨ ਦਾ ਵੀ ਮੌਕਾ ਮਿਲਿਆ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।