ਵਿਦੇਸ਼ ‘ਚ ਚੱਲ ਰਹੀ ‘ਚੜ੍ਹਦੀਕਲਾ’ ਫ਼ਿਲਮ, ਭਾਰਤ ‘ਚ ਸੈਂਸਰ ਬੋਰਡ ਨੇ ਲਗਾਈ ਬ੍ਰੇਕ, ਹਾਈਕੋਰਟ ਨੇ ਕੇਂਦਰ ਤੇ ਸੀਬੀਐਫਸੀ ਤੋਂ ਮੰਗਿਆ ਜਵਾਬ

ਫ਼ਿਲਮ ‘ਚੜ੍ਹਦੀਕਲਾ’ ਬੀਤੇ ਮਹੀਨੇ ਉਨੱਤੀ ਮਈ ਨੂੰ ਰਿਲੀਜ਼ ਹੋ ਚੁੱਕੀ ਹੈ। ਪਰ ਇਹ ਫ਼ਿਲਮ ਵਿਦੇਸ਼ ਦੇ ਸਿਨੇਮਾਂ ਘਰਾਂ ‘ਚ ਚੱਲ ਰਹੀ ਹੈ। ਪਰ ਭਾਰਤ ‘ਚ ਇਸ ਫ਼ਿਲਮ ਨੂੰ ਹਾਲੇ ਤੱਕ ਸੀਬੀਐਫਸੀ ਦੀ ਮਨਜ਼ਰੂੀ ਨਹੀਂ ਮਿਲੀ । ਜਿਸ ਕਾਰਨ ਦੇਸ਼ ‘ਚ ਇਸ ਫ਼ਿਲਮ ਦੀ ਰਿਲੀਜ਼ ਲਗਾਤਾਰ ਟਲ ਰਹੀ ਹੈ। ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਪਹੁੰਚ ਗਿਆ ਹੈ।

By  Shaminder Kaur Kaler June 23rd 2026 02:23 PM

ਫ਼ਿਲਮ ‘ਚੜ੍ਹਦੀਕਲਾ’ ਬੀਤੇ ਮਹੀਨੇ ਉਨੱਤੀ ਮਈ ਨੂੰ ਰਿਲੀਜ਼ ਹੋ ਚੁੱਕੀ ਹੈ। ਪਰ ਇਹ ਫ਼ਿਲਮ ਵਿਦੇਸ਼ ਦੇ ਸਿਨੇਮਾਂ ਘਰਾਂ ‘ਚ ਚੱਲ ਰਹੀ ਹੈ। ਪਰ ਭਾਰਤ ‘ਚ ਇਸ ਫ਼ਿਲਮ ਨੂੰ ਹਾਲੇ ਤੱਕ ਸੀਬੀਐਫਸੀ ਦੀ ਮਨਜ਼ਰੂੀ ਨਹੀਂ ਮਿਲੀ । ਜਿਸ ਕਾਰਨ ਦੇਸ਼ ‘ਚ ਇਸ ਫ਼ਿਲਮ ਦੀ ਰਿਲੀਜ਼ ਲਗਾਤਾਰ ਟਲ ਰਹੀ ਹੈ। ਜਿਸ ਤੋਂ ਬਾਅਦ ਇਹ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਕੋਲ ਪਹੁੰਚ ਗਿਆ ਹੈ।ਫ਼ਿਲਮ ਨਿਰਮਾਤਾ ਕੰਪਨੀ ‘ਮੈਡ ਫੋਰ ਫਿਲਮਜ਼’ ਨੇ ਕੇਂਦਰੀ ਫ਼ਿਲਮ ਪ੍ਰਮਾਣਨ ਬੋਰਡ ਦੇ ਵੱਲੋਂ ਫ਼ਿਲਮ ਨੂੰ ਰਿਲੀਜ਼ ਕਰਨ ਦੇ ਲਈ ਲੋੜੀਂਦਾ ਸਰਟੀਫਿਕੇਟ ਜਾਰੀ ਕਰਨ ‘ਚ ਕਥਿਤ ਦੇਰੀ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ।


  ਜਿਸ ਤੋਂ ਬਾਅਦ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਹਾਈਕੋਰਟ ਨੇ ਸੀਬੀਐੱਫਸੀ, ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੇ ਹੋਰ ਧਿਰਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਇੱਕ ਜੁਲਾਈ ਤੱਕ ਜਵਾਬ ਦਾਖਲ ਕਰਨ ਦੇ ਹੁਕਮ ਦਿੱਤੇ ਹਨ। 


ਰੂਪੀ ਗਿੱਲ, ਐਮੀ ਵਿਰਕ ‘ਤੇ ਹਿੰਮਤ ਸੰਧੂ ਮੁੱਖ ਕਿਰਦਾਰ ‘ਚ 

ਫ਼ਿਲਮ ‘ਚੜ੍ਹਦੀਕਲਾ’ ‘ਚ ਰੂਪੀ ਗਿੱਲ, ਐਮੀ ਵਿਰਕ ਤੇ ਹਿੰਮਤ ਸੰਧੂ ਨੇ ਮੁੱਖ ਕਿਰਦਾਰ ਨਿਭਾਏ ਹਨ। ਫ਼ਿਲਮ ਨੂੰ ਵਿਦੇਸ਼ ‘ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਫ਼ਿਲਮ ‘ਚ ਰੂਪੀ ਗਿੱਲ ਦੇ ਕਿਰਦਾਰ ਦੀ ਵੀ ਖੂਬ ਤਾਰੀਫ ਹੋ ਰਹੀ ਹੈ।

ਇਸ ਦੇ ਨਾਲ ਹੀ ਹਿੰਮਤ ਸੰਧੂ ਵੀ ਪਹਿਲੀ ਵਾਰ ਇਸ ਫ਼ਿਲਮ ‘ਚ ਨਜ਼ਰ ਆਏ ਹਨ। ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਉਤਸ਼ਾਹਿਤ ਨਜ਼ਰ ਆਏ ਹਨ ਅਤੇ ਹੁਣ ਭਾਰਤ ‘ਚ ਇਸ ਫ਼ਿਲਮ ਦੇ ਰਿਲੀਜ਼ ਹੋਣ ਦੀ ਉਡੀਕ ਬੇਸਬਰੀ ਦੇ ਨਾਲ ਕੀਤੀ ਜਾ ਰਹੀ ਹੈ। 

 

© Copyright Galactic Television & Communications Pvt. Ltd. 2026. All rights reserved.