ਬਰਾਊਨ ਕੁੜੀ ਉਰਫ਼ ਹਰਪਾਲ ਕੌਰ ਧੰਜਲ ਨੇ ਆਪਣੇ ਦਮ ‘ਤੇ ਖੜ੍ਹਾ ਕੀਤਾ ਬਿਜਨੇਸ, ਵਿਦੇਸ਼ਾਂ ‘ਚ ਸਪਲਾਈ ਹੁੰਦੀਆਂ ਮਸ਼ੀਨਾਂ, ਕਦੇ ਸਹੁਰਿਆਂ ਦੇ ਤਸ਼ੱਦਦ ਦਾ ਹੋਈ ਸੀ ਸ਼ਿਕਾਰ
ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੇ ਦਮ ‘ਤੇ ਆਪਣਾ ਬਿਜਨੇਸ ਖੜ੍ਹਾ ਕਰ ਲਿਆ ਹੈ। ਜੀ ਹਾਂ ਹਰਪਾਲ ਕੌਰ ਨਾਂਅ ਦੀ ਇਹ ਕੁੜੀ ਜੋ ਸੋਸ਼ਲ ਮੀਡੀਆ ਤੇ ਬਰਾਊਨ ਕੁੜੀ ਦੇ ਨਾਂਅ ਨਾਲ ਪ੍ਰਸਿੱਧ ਹੈ। ਜਿਸ ਦੇ ਬਣਾਏ ਸੰਦ ਦੇਸ਼ ਵਿਦੇਸ਼ ‘ਚ ਸਪਲਾਈ ਹੁੰਦੇ ਹਨ ਅਤੇ ਹੁਣ ਤੱਕ ਕਈ ਸੰਸਥਾਵਾਂ ਦੇ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਆਪਣੀ ਮਿਹਨਤ ਦੇ ਨਾਲ ਹੁਣ ਇਹ ਕੁੜੀ ਨਵਾਂ ਘਰ ਵੀ ਬਣਾ ਰਹੀ ਹੈ।
ਅੱਜ ਬੇਸ਼ੱਕ ਅਸੀਂ ਚੰਨ ‘ਤੇ ਪਹੁੰਚਣ ਦੀਆਂ ਗੱਲਾਂ ਕਰਦੇ ਹਾਂ। ਪਰ ਸਮਾਜ ‘ਚ ਅੱਜ ਵੀ ਸੌੜੀ ਸੋਚ ਵਾਲੇ ਲੋਕ ਮੌਜੂਦ ਹਨ। ਜਿਨ੍ਹਾਂ ਕਰਕੇ ਅੱਜ ਵੀ ਕੁੜੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਕਈ ਮਰਦਾਂ ਦੀ ਜ਼ਿਆਦਤੀ ਦਾ ਸ਼ਿਕਾਰ ਹੋ ਰਹੀਆਂ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕੁੜੀ ਦੀ ਕਹਾਣੀ ਦੱਸਣ ਜਾ ਰਹੇ ਹਾਂ। ਜਿਸ ਨੇ ਆਪਣੇ ਦਮ ‘ਤੇ ਆਪਣਾ ਬਿਜਨੇਸ ਖੜ੍ਹਾ ਕਰ ਲਿਆ ਹੈ। ਜੀ ਹਾਂ ਹਰਪਾਲ ਕੌਰ ਨਾਂਅ ਦੀ ਇਹ ਕੁੜੀ ਜੋ ਸੋਸ਼ਲ ਮੀਡੀਆ ਤੇ ਬਰਾਊਨ ਕੁੜੀ ਦੇ ਨਾਂਅ ਨਾਲ ਪ੍ਰਸਿੱਧ ਹੈ। ਜਿਸ ਦੇ ਬਣਾਏ ਸੰਦ ਦੇਸ਼ ਵਿਦੇਸ਼ ‘ਚ ਸਪਲਾਈ ਹੁੰਦੇ ਹਨ ਅਤੇ ਹੁਣ ਤੱਕ ਕਈ ਸੰਸਥਾਵਾਂ ਦੇ ਵੱਲੋਂ ਉਸ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਆਪਣੀ ਮਿਹਨਤ ਦੇ ਨਾਲ ਹੁਣ ਇਹ ਕੁੜੀ ਨਵਾਂ ਘਰ ਵੀ ਬਣਾ ਰਹੀ ਹੈ।
ਹਰ ਕੁੜੀ ਵਾਂਗ ਹਰਪਾਲ ਨੇ ਵੇਖੇ ਸੁਫ਼ਨੇ
ਹਰਪਾਲ ਕੌਰ ਨੇ ਵੀ ਹਰ ਕੁੜੀ ਦੇ ਵਾਂਗ ਆਪਣੇ ਵਿਆਹ ਦੇ ਸੁਫ਼ਨੇ ਵੇਖੇ ਸਨ। ਸੁਫ਼ਨੇ ਵੇਖੇ ਸਨ ਕਿ ਉਸ ਦੇ ਸੁਫ਼ਨਿਆਂ ਦਾ ਰਾਜ ਕੁਮਾਰ ਆਏਗਾ ਤੇ ਉਸ ਨੂੰ ਵਿਆਹ ਕੇ ਲੈ ਜਾਵੇਗਾ। ਹਰਪਾਲ ਵਿਆਹ ਕੇ ਆਪਣੇ ਸਹੁਰੇ ਘਰ ਗਈ ਤਾਂ ਵਿਆਹ ਤੋਂ ਕੁਝ ਦਿਨ ਬਾਅਦ ਤਾਂ ਵਧੀਆ ਬੀਤੇ ਪਰ ਕੁਝ ਮਹੀਨੇ ਬਾਅਦ ਹੀ ਹਰਪਾਲ ਦੇ ਨਾਲ ਮਾਰ ਕੁੱਟ ਸ਼ੁਰੂ ਹੋ ਗਈ। ਇਸੇ ਦੌਰਾਨ ਉਸ ਦੇ ਘਰ ਪੁੱਤਰ ਦਾ ਜਨਮ ਹੋਇਆ ।
ਇਸ ਦੇ ਬਾਵਜੂਦ ਵੀ ਸਹੁਰਾ ਪਰਿਵਾਰ ਵੱਲੋਂ ਕੁੱਟਮਾਰ ਕਰਨ ਦਾ ਸਿਲਸਿਲਾ ਜਾਰੀ ਰਿਹਾ ਅਤੇ ਮਾਪਿਆਂ ਦੇ ਕਹਿਣ ਤੇ ਘਰ ਨੂੰ ਵਸਾਉਣ ਦੇ ਲਈ ਉਸ ਨੇ ਕਈ ਵਾਰ ਕੋਸ਼ਿਸ਼ ਕੀਤੀ।ਪਰ ਪਤੀ ਵੱਲੋਂ ਉਸ ‘ਤੇ ਤਸ਼ੱਦਦ ਢਾਹੁਣ ਦਾ ਸਿਲਸਿਲਾ ਜਾਰੀ ਰਿਹਾ । ਜਿਸ ਤੋਂ ਬਾਅਦ ਹਰਪਾਲ ਨੇ ਪਤੀ ਨੂੰ ਤਲਾਕ ਦੇਣ ਦਾ ਫੈਸਲਾ ਕਰ ਲਿਆ ਅਤੇ ਹਰਪਾਲ ਤਲਾਕ ਤੋਂ ਬਾਅਦ ਆਪਣੇ ਪੇਕੇ ਘਰ ਆਪਣੇ ਪੁੱਤਰ ਨੂੰ ਲੈ ਕੇ ਆ ਗਈ ।
ਉਸ ਨੇ ਪੇਕੇ ਆ ਕੇ ਆਪਣੇ ਪਿਤਾ ਪੁਰਖੀ ਧੰਦੇ ਨੂੰ ਅਪਣਾ ਲਿਆ ਅਤੇ ਖੁਦ ਵੈਲਡਿੰਗ ਤੇ ਲੋਹੇ ਦੇ ਸੰਦ ਤੇ ਮਸ਼ੀਨਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ।ਹੁਣ ਉਹ ਇੱਕ ਕਾਮਯਾਬ ਬਿਜਨੇਸ ਵੁਮੈਨ ਦੇ ਤੌਰ ‘ਤੇ ਤਰੱਕੀਆਂ ਦੀ ਲੀਹਾਂ ‘ਤੇ ਅੱਗੇ ਵਧ ਰਹੀ ਹੈ।ਇਸ ਭੈਣ ਦੀ ਹਿੰਮਤ ਤੇ ਹੌਸਲੇ ਨੂੰ ਸਲਾਮ ਹੈ। ਜਿਸ ਨੇ ਏਨਾਂ ਕੁਝ ਸਹਿਣ ਤੋਂ ਬਾਅਦ ਵੀ ਆਪਣੇ ਦਮ ‘ਤੇ ਆਪ ਖੜ੍ਹੀ ਹੈ।