ਜੈਸਮੀਨ ਸੈਂਡਲਾਸ ਦੇ ਚੱਲਦੇ ਸ਼ੋਅ ਦੇ ਦੌਰਾਨ ਡਿੱਗਿਆ ਬੈਰੀਕੇਟਸ, ਗਾਇਕਾ ਨੇ ਫੈਨਸ ਤੋਂ ਮੰਗੀ ਮੁਆਫ਼ੀ
ਗਾਇਕਾ ਜੈਸਮੀਨ ਦਾ ਬੀਤੇ ਦਿਨੀਂ ਦੇਹਰਾਦੂਨ ‘ਚ ਸ਼ੋਅ ਸੀ । ਇਸ ਦੌਰਾਨ ਗਾਇਕਾ ਜਦੋਂ ਪਰਫਾਰਮ ਕਰ ਰਹੀ ਸੀ ਫੈਨਸ ਵੱਡੀ ਗਿਣਤੀ ‘ਚ ਉਨ੍ਹਾਂ ਨੂੰ ਸੁਣਨ ਦੇ ਲਈ ਉੱਥੇ ਮੌਜੂਦ ਸੀ । ਕੁਝ ਫੈਨਸ ਬੈਰੀਕੇਟਸ ਦੇ ਨਾਲ ਟੇਕ ਲਗਾ ਕੇ ਖੜ੍ਹੇ ਹੋਏ ਸਨ ਅਤੇ ਇਸੇ ਦੌਰਾਨ ਬੈਰੀਕੇਟਸ ਹੇਠਾਂ ਡਿੱਗ ਪਿਆ ਅਤੇ ਕਈ ਫੈਨਸ ਬੈਰੀਕੇਟਸ ਦੇ ਨਾਲ ਹੀ ਡਿੱਗ ਪਏ ।
ਗਾਇਕਾ ਜੈਸਮੀਨ ਸੈਂਡਲਾਸ (Jasmine Sandlas) ਦਾ ਬੀਤੇ ਦਿਨੀਂ ਦੇਹਰਾਦੂਨ ‘ਚ ਸ਼ੋਅ ਸੀ । ਇਸ ਦੌਰਾਨ ਗਾਇਕਾ ਜਦੋਂ ਪਰਫਾਰਮ ਕਰ ਰਹੀ ਸੀ ਫੈਨਸ ਵੱਡੀ ਗਿਣਤੀ ‘ਚ ਉਨ੍ਹਾਂ ਨੂੰ ਸੁਣਨ ਦੇ ਲਈ ਉੱਥੇ ਮੌਜੂਦ ਸੀ । ਕੁਝ ਫੈਨਸ ਬੈਰੀਕੇਟਸ ਦੇ ਨਾਲ ਟੇਕ ਲਗਾ ਕੇ ਖੜ੍ਹੇ ਹੋਏ ਸਨ ਅਤੇ ਇਸੇ ਦੌਰਾਨ ਬੈਰੀਕੇਟਸ ਹੇਠਾਂ ਡਿੱਗ ਪਿਆ ਅਤੇ ਕਈ ਫੈਨਸ ਬੈਰੀਕੇਟਸ ਦੇ ਨਾਲ ਹੀ ਡਿੱਗ ਪਏ ।ਜਿਸ ਤੋਂ ਬਾਅਦ ਗਾਇਕਾ ਨੇ ਸਿਕਓਰਿਟੀ ਦੇ ਨਾਲ-ਨਾਲ ਆਪਣੀ ਇੰਟਰਨਲ ਟੀਮ ਨੂੰ ਵੀ ਬੁਲਾਇਆ । ਸੋਸ਼ਲ ਮੀਡੀਆ ‘ਤੇ ਗਾਇਕਾ ਦੇ ਸ਼ੋਅ ਦਾ ਇਹ ਵੀਡੀਓ ਵਾਇਰਲ ਹੋ ਰਿਹਾ ਹੈ ।
ਜੈਸਮੀਨ ਸੈਂਡਲਾਸ ਦਾ ਵਰਕ ਫ੍ਰੰਟ
ਜੈਸਮੀਨ ਸੈਂਡਲਾਸ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਗੀਤ ‘ਜਾਈਏ ਸੱਜਣਾ’ ਫ਼ਿਲਮ ‘ਧਰੁੰਧਰ’ ‘ਚ ਆਇਆ ਸੀ । ਇਸ ਗੀਤ ਦੇ ਨਾਲ ਗਾਇਕਾ ਨੇ ਖੂਬ ਸੁਰਖੀਆਂ ਵਟੋਰੀਆਂ ਸਨ । ਜੈਸਮੀਨ ਤੇ ਸਤਿੰਦਰ ਸਰਤਾਜ ਦੇ ਇਸ ਗਾਣੇ ਦੀ ਕਾਫੀ ਤਾਰੀਫ ਹੋਈ ਸੀ ।

ਇਸ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਇਹ ਖ਼ਬਰਾਂ ਵੀ ਸਾਹਮਣੇ ਆਈਆਂ ਸਨ ਕਿ ਗਾਇਕਾ ਨੇ ਇਸ ਗੀਤ ਦੇ ਲਈ ਮੋਟੀ ਰਕਮ ਵਸੂਲੀ ਹੈ। ਜੈਸਮੀਨ ਸੈਂਡਲਾਸ ਗਾਇਕੀ ਦੇ ਖੇਤਰ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹੈ ਅਤੇ ਇਸ ਮੁਕਾਮ ਤੱਕ ਪਹੁੰਚਣ ਦੇ ਲਈ ਉਸ ਨੇ ਲੰਮਾ ਸੰਘਰਸ਼ ਕੀਤਾ ਹੈ। ਇਸ ਤੋਂ ਇਲਾਵਾ ਜਲਦ ਹੀ ਜੈਸਮੀਨ ਆਪਣੇ ਨਵੇਂ ਗੀਤਾਂ ਦੇ ਨਾਲ ਸਰੋਤਿਆਂ ‘ਚ ਹਾਜ਼ਰ ਹੋਵੇਗੀ ।