ਬਾਣੀ ਸੰਧੂ ਦਾ ਮੁੜ ਤੋਂ ਇੱਕ ਮੁੰਡੇ ਨਾਲ ਪਿਆ ਪੰਗਾ ਕਿਹਾ “ਫਾਲੋ ਵੀ ਕਰਨਾ ਤੇ ਬਕਵਾਸ ਵੀ ਕਰੀ ਜਾਣਾ”
ਬਾਣੀ ਸੰਧੂ ਇੱਕ ਵਾਰ ਮੁੜ ਤੋਂ ਚਰਚਾ ‘ਚ ਹਨ। ਹੁਣ ਉਸ ਨੇ ਇੱਕ ਵਾਰ ਮੁੜ ਤੋਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਸਾਂਝੀ ਕਰਦੇ ਹੋਏ ਇੱਕ ਮੁੰਡੇ ਨੂੰ ਝਾੜਿਆ ਹੈ। ਗਾਇਕਾ ਨੇ ਆਪਣੀ ਸਟੋਰੀ ‘ਚ ਲਿਖਿਆ “ਫਾਲੋ ਵੀ ਕਰੀ ਜਾਣਾ ਹੈ ਅਤੇ ਬਕਵਾਸ ਵੀ ਕਰੀ ਜਾਣਾ ਹੈ।ਇਹੋ ਜਿਹੇ ਬੇਸ਼ਰਮ ਆਪਣੀ ਮਾਂ, ਭੈਣ ਬਾਰੇ ਮੇਰੇ ਤੋਂ ਸੁਣ ਕੇ, ਸਕਰੀਨ ਸ਼ਾਟ ਵੀ ਲੈਂਦੇ ਆ।ਕਿੰਨਾ ਬੇਗੈਰਤ ਬੰਦਾ ਹੈ ।
ਬਾਣੀ ਸੰਧੂ (Baani Sandhu) ਇੱਕ ਵਾਰ ਮੁੜ ਤੋਂ ਚਰਚਾ ‘ਚ ਹਨ। ਹੁਣ ਉਸ ਨੇ ਇੱਕ ਵਾਰ ਮੁੜ ਤੋਂ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਪੋਸਟ ਸਾਂਝੀ ਕਰਦੇ ਹੋਏ ਇੱਕ ਮੁੰਡੇ ਨੂੰ ਝਾੜਿਆ ਹੈ। ਗਾਇਕਾ ਨੇ ਆਪਣੀ ਸਟੋਰੀ ‘ਚ ਲਿਖਿਆ “ਫਾਲੋ ਵੀ ਕਰੀ ਜਾਣਾ ਹੈ ਅਤੇ ਬਕਵਾਸ ਵੀ ਕਰੀ ਜਾਣਾ ਹੈ।ਇਹੋ ਜਿਹੇ ਬੇਸ਼ਰਮ ਆਪਣੀ ਮਾਂ, ਭੈਣ ਬਾਰੇ ਮੇਰੇ ਤੋਂ ਸੁਣ ਕੇ, ਸਕਰੀਨ ਸ਼ਾਟ ਵੀ ਲੈਂਦੇ ਆ।ਕਿੰਨਾ ਬੇਗੈਰਤ ਬੰਦਾ ਹੈ ।

ਇਸ ਘਟੀਆ ਬੰਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣਾ।ਇਸ ਨੂੰ ਵਿਚਾਰੇ ਨੂੰ ਆਪਣਾ ਪਿਓ ਨਹੀਂ ਪਤਾ ਕਿਹੜਾ ਆ। ਬਸ ਦੂਜਿਆਂ ਨੂੰ ਆ ਕੇ ਬੋਲਣ ਦਾ ਪਤਾ।ਇਹਦੇ ਡੈਡੀ ਦਾ ਪਤਾ ਕਰਨਾ ਸੀ।ਤੇਰਾ ਸਟੱਡਪੁਣਾ ਮੈਂ ਕੱਢਦੀ ਹਾਂ।ਖੜ ਜਾ ਤੂੰ ਜਿਹੜਾ ਵੱਡਾ ਸਟੱਡ ਬਣਿਆ ਫਿਰਦਾ ਨਾ”। ਇਸ ਤੋਂ ਇਲਾਵਾ ਗਾਇਕਾ ਨੇ ਹੋਰ ਵੀ ਬਹੁਤ ਕੁਝ ਲਿਖਿਆ ਹੈ।

ਬਾਣੀ ਸੰਧੂ ਨੇ ਇਸ ਤੋਂ ਪਹਿਲਾਂ ਵੀ ਸਾਂਝੀ ਕੀਤੀ ਸੀ ਪੋਸਟ
ਗਾਇਕਾ ਨੇ ਇਸ ਤੋਂ ਪਹਿਲਾਂ ਵੀ ਇੱਕ ਪੋਸਟ ਸਾਂਝੀ ਕੀਤੀ ਸੀ । ਜਿਸ ‘ਚ ਉਨ੍ਹਾਂ ਨੇ ਇੱਕ ਸ਼ਖਸ ਦੇ ਬਾਰੇ ਲਿਖਿਆ ਸੀ ਕਿ ਕਿਸ ਤਰ੍ਹਾਂ ਇਹ ਸ਼ਖਸ ਉਸ ਨੂੰ ਸੋਸ਼ਲ ਮੀਡੀਆ ‘ਤੇ ਗਲਤ ਬੋਲਦਾ ਸੀ । ਉਸ ਸ਼ਖਸ ਦੀ ਇੱਕ ਤਸਵੀਰ ਵੀ ਗਾਇਕਾ ਨੇ ਸਾਂਝੀ ਕੀਤੀ । ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਹੁਣ ਇੱਕ ਹੋਰ ਸ਼ਖਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।