ਬਾਗੀ ਭੰਗੂ ਨੇ ਉਸ ਜਗ੍ਹਾ ‘ਤੇ ਜਾ ਕੇ ਸਾਂਝਾ ਕੀਤਾ ਵੀਡੀਓ ਜਿੱਥੇ ਪਿਤਾ ਡਿੱਗੇ ਸਨ ਨਾਲੇ ਵਿੱਚ,ਕਿਹਾ “ਇਸ ਮੁਲਕ ‘ਚ ਬੰਦੇ ਨੂੰ ਜਾਨ ਦੀ ਕੀਮਤ ਦੇਣੀ ਪੈਂਦੀ ਹੈ”
ਗੁਰਪ੍ਰੀਤ ਭੰਗੂ ਤੇ ਸਵਰਨ ਸਿੰਘ ਭੰਗੂ ਦੇ ਪੁੱਤਰ ਬਾਗੀ ਭੰਗੂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਉਸ ਜਗ੍ਹਾ ‘ਤੇ ਦਿਖਾਈ ਦੇ ਰਹੇ ਹਨ ਜਿੱਥੇ ਉਨ੍ਹਾਂ ਦੇ ਪਿਤਾ ਸਵਰਨ ਸਿੰਘ ਭੰਗੂ ਦੀ ਨਾਲੇ ‘ਚ ਡਿੱਗਣ ਦੇ ਕਾਰਨ ਮੌਤ ਹੋਈ ਸੀ।
ਗੁਰਪ੍ਰੀਤ ਭੰਗੂ (Swarn Bhangu) ਤੇ ਸਵਰਨ ਸਿੰਘ ਭੰਗੂ ਦੇ ਪੁੱਤਰ ਬਾਗੀ ਭੰਗੂ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਉਸ ਜਗ੍ਹਾ ‘ਤੇ ਦਿਖਾਈ ਦੇ ਰਹੇ ਹਨ ਜਿੱਥੇ ਉਨ੍ਹਾਂ ਦੇ ਪਿਤਾ ਸਵਰਨ ਸਿੰਘ ਭੰਗੂ ਦੀ ਨਾਲੇ ‘ਚ ਡਿੱਗਣ ਦੇ ਕਾਰਨ ਮੌਤ ਹੋਈ ਸੀ। ਇਸ ਵੀਡੀਓ ‘ਚ ਬਾਗੀ ਭੰਗੂ ਕਹਿ ਰਹੇ ਹਨ ਕਿ ‘ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਤੋਂ ਕੀ ਗੁਆਚ ਗਿਆ ਹੈ।ਅੱਜ ਮੈਂ ਉਸ ਥਾਂ ਤੇ ਖੜ੍ਹਾ ਹਾਂ ਜਿੱਥੇ ਮੇਰੇ ਡੈਡੀ ਸਾਈਕਲ ‘ਤੇ ਆ ਰਹੇ ਸਨ ।

ਪਰ ਉਸ ਵੇਲੇ ਲਾਈਟ ਨਹੀਂ ਸੀ ਜਿਸ ਕਾਰਨ ਉਨ੍ਹਾਂ ਦੇ ਪਿਤਾ ਨੂੰ ਪਤਾ ਨਹੀਂ ਲੱਗਿਆ ਅਤੇ ਉਨ੍ਹਾਂ ਨੂੰ ਲੱਗਿਆ ਕਿ ਇਹ ਉਨ੍ਹਾਂ ਦੇ ਘਰ ਦਾ ਮੋੜ ਹੈ। ਜਿਸ ਤੋਂ ਬਾਅਦ ਉਹਨਾਂ ਨੇ ਮੋੜ ਦੇ ਭੁਲੇਖੇ ਸਾਈਕਲ ਉੱਧਰ ਨੂੰ ਮੋੜਿਆ ਤਾਂ ਉਹ ਸਿੱਧਾ ਇਸ ਨਾਲੇ ‘ਚ ਜਾ ਡਿੱਗੇ ਸਨ। ਕਿਉਂਕਿ ਨਾਲੇ ਦੇ ਆਲੇ ਦੁਆਲੇ ਰੇਲਿੰਗ ਨਹੀਂ ਲੱਗੀ ਸੀ, ਪਰ ਹੁਣ ਇਹ ਰੇਲਿੰਗ ਲੱਗ ਚੁੱਕੀ ਹੈ।

ਇਹ ਰੇਲਿੰਗ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਕਿਸੇ ਨੁੰਮਾਇਦੇ ਦੇ ਵੱਲੋਂ ਨਹੀਂ ਬਲਕਿ ਇੱਕ ਸੰਸਥਾ ਦੇ ਵੱਲੋਂ ਲਗਾਏ ਗਏ ਹਨ । ਸਵਰਨ ਸਿੰਘ ਭੰਗੂ ਦੇ ਚਾਹੁਣ ਵਾਲਿਆਂ ਵੱਲੋਂ ਇਹ ਰੇਲਿੰਗ ਲਗਾਈ ਗਈ ਹੈ ਤਾਂ ਕਿ ਹੋਰ ਕੋਈ ਇਸ ਲਾਪਰਵਾਹੀ ਦੀ ਭੇਂਟ ਨਾ ਚੜ੍ਹ ਜਾਵੇ । ਇਸ ਰੇਲਿੰਗ ‘ਤੇ ਸਵਰਨ ਸਿੰਘ ਭੰਗੂ ਦੇ ਬਾਰੇ ਵੀ ਲਿਖਿਆ ਗਿਆ ਹੈ। ਬਾਗੀ ਭੰਗੂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ “ਅੰਨੇ ਬੋਲ਼ੇ ਹੁਕਮਰਾਨੋ.. ਤੁਸੀਂ ਕਾਤਲ ਹੋ..ਮਹਿਸੂਸ ਕਰੋ..ਗੁਨਾਹ ਕਬੂਲ ਕਰੋ” ।