ਫ਼ਿਲਮ ‘ਚੜਦੀਕਲਾ’ ਨੂੰ ਵੇਖ ਕੇ ਭਾਵੁਕ ਹੋਏ ਦਰਸ਼ਕ, ਵੀਡੀਓ ਆਈਆਂ ਸਾਹਮਣੇ

ਬੀਤੀ ਉਨੱਤੀ ਮਈ ਨੂੰ ‘ਚੜ੍ਹਦੀਕਲਾ’ ਰਿਲੀਜ਼ ਹੋਈ । ਵਿਦੇਸ਼ ‘ਚ ਇਹ ਫ਼ਿਲਮ ਰਿਲੀਜ਼ ਹੋ ਚੁੱਕੀ ਹੈ।ਪਰ ਭਾਰਤ ‘ਚ ਇਸ ਫ਼ਿਲਮ ਨੂੰ ਰਿਲੀਜ਼ ਹੋਣ ਲਈ ਹਾਲੇ ਤੱਕ ਪਰਮਿਸ਼ਨ ਨਹੀਂ ਮਿਲ ਰਹੀ । ਜਿਸ ਤੋਂ ਬਾਅਦ ਦਰਸ਼ਕ ਇਸ ਫ਼ਿਲਮ ਦੀ ਇੰਡੀਆ ‘ਚ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।

By  Shaminder Kaur Kaler June 2nd 2026 06:24 PM

ਬੀਤੀ ਉਨੱਤੀ ਮਈ ਨੂੰ ‘ਚੜ੍ਹਦੀਕਲਾ’ ਰਿਲੀਜ਼ ਹੋਈ । ਵਿਦੇਸ਼ ‘ਚ ਇਹ ਫ਼ਿਲਮ ਰਿਲੀਜ਼ ਹੋ ਚੁੱਕੀ ਹੈ।ਪਰ ਭਾਰਤ ‘ਚ ਇਸ ਫ਼ਿਲਮ ਨੂੰ ਰਿਲੀਜ਼ ਹੋਣ ਲਈ ਹਾਲੇ ਤੱਕ ਪਰਮਿਸ਼ਨ ਨਹੀਂ ਮਿਲ ਰਹੀ । ਜਿਸ ਤੋਂ ਬਾਅਦ ਦਰਸ਼ਕ ਇਸ ਫ਼ਿਲਮ ਦੀ ਇੰਡੀਆ ‘ਚ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। ਜਿਸ ਕਿਸੇ ਨੇ ਵੀ ਇਹ ਫ਼ਿਲਮ ਵੇਖੀ ਉਹ ਆਪਣੇ ਹੰਝੂ ਨਹੀਂ ਰੋਕ ਸਕਿਆ ।


ਹਰ ਕਿਸੇ ਦੀਆਂ ਅੱਖਾਂ ਇਸ ਫ਼ਿਲਮ ਨੂੰ ਵੇਖ ਕੇ ਨਮ ਹੋ ਗਈਆਂ।ਫ਼ਿਲਮ ‘ਚੜ੍ਹਦੀਕਲਾ’ ‘ਚ ਰੂਪੀ ਗਿੱਲ ਨੇ ਮੁੱਖ ਕਿਰਦਾਰ ਨਿਭਾਇਆ ਹੈ।ਇਸ ਫ਼ਿਲਮ ‘ਚ ਰੂਪੀ ਗਿੱਲ ਨੇ ਬੀਬੀ ਬਿਮਲ ਕੌਰ ਖ਼ਾਲਸਾ ਦਾ ਕਿਰਦਾਰ ਨਿਭਾਇਆ ਸੀ ।

ਇਸ ਤੋਂ ਇਲਾਵਾ ਐਮੀ ਵਿਰਕ ਤੇ ਹਿੰਮਤ ਸੰਧੂ ਵੀ ਦਮਦਾਰ ਕਿਰਦਾਰਾਂ ‘ਚ ਨਜ਼ਰ ਆਏ ਹਨ। ਫ਼ਿਲਮ ਬੀਬੀ ਬਿਮਲ ਕੌਰ ਖਾਲਸਾ ਦੇ ਜੀਵਨ ‘ਤੇ ਅਧਾਰਿਤ ਹੈ। 


ਰੂਪੀ ਗਿੱਲ ਨੇ ਕਈ ਫ਼ਿਲਮਾਂ ‘ਚ ਕੀਤਾ ਕੰਮ 

ਰੂਪੀ ਗਿੱਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।ਜਿਸ ‘ਚ ਬੀਬੀ ਰਜਨੀ, ਲਾਈਏ ਜੇ ਲਾਈਏ ਯਾਰੀਆਂ ਸਣੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।ਹਿੰਮਤ ਸੰਧੂ ਵੀ ਇਸ ਫ਼ਿਲਮ ਦੇ ਜ਼ਰੀਏ ਪਹਿਲੀ ਵਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਹਨ। 

© Copyright Galactic Television & Communications Pvt. Ltd. 2026. All rights reserved.