ਅਰਜਨ ਢਿੱਲੋਂ ਨੇ ਗਾਇਆ ਜੈਜ਼ੀ ਬੀ ਦਾ ਗੀਤ ‘ਗੱਡੀ ਮੋੜ ਕੇ’ ਫੈਨਸ ਨੂੰ ਪਸੰਦ ਆ ਰਿਹਾ ਗਾਇਕ ਦਾ ਅੰਦਾਜ਼
ਗਾਇਕ ਅਰਜਨ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਵੱਡੇ ਸ਼ੀਸ਼ੇ ਦੇ ਮੂਹਰੇ ਖੜ੍ਹਾ ਹੋਇਆ ਹੈ ਅਤੇ ਜੈਜ਼ੀ ਬੀ ਦਾ ਮਸ਼ਹੂਰ ਗੀਤ ‘ਆਇਆ ਮੈਂ ਗੱਡੀ ਮੋੜ ਕੇ’ ਗਾ ਰਿਹਾ ਹੈ ਅਤੇ ਇਸ ਦੇ ਨਾਲ ਜੈਜ਼ੀ ਬੀ ਵਾਂਗ ਹੀ ਡਾਂਸ ਦੇ ਸਟੈਪਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ।
ਗਾਇਕ ਅਰਜਨ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਵੱਡੇ ਸ਼ੀਸ਼ੇ ਦੇ ਮੂਹਰੇ ਖੜ੍ਹਾ ਹੋਇਆ ਹੈ ਅਤੇ ਜੈਜ਼ੀ ਬੀ ਦਾ ਮਸ਼ਹੂਰ ਗੀਤ ‘ਆਇਆ ਮੈਂ ਗੱਡੀ ਮੋੜ ਕੇ’ ਗਾ ਰਿਹਾ ਹੈ ਅਤੇ ਇਸ ਦੇ ਨਾਲ ਜੈਜ਼ੀ ਬੀ ਵਾਂਗ ਹੀ ਡਾਂਸ ਦੇ ਸਟੈਪਸ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਗਾਇਕ ਦੇ ਇਸ ਵੀਡੀਓ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਅਰਜਨ ਢਿੱਲੋਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

ਅਰਜਨ ਢਿੱਲੋਂ ਨੇ ਗਾਏ ਕਈ ਬਿਹਤਰੀਨ ਗੀਤ
ਗਾਇਕ ਅਰਜਨ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ।ਜਿਸ ‘ਚ ਮਹਾਰਾਜਾ ਰਣਜੀਤ ਸਿੰਘ ਦੀ ਤਾਰੀਫ ‘ਚ ਗਾਇਆ ਗੀਤ ‘ਉਹਦੇ ਡੌਲੇ ਤੇ ਕੋਹਿਨੂਰ ਹੁੰਦਾ ਸੀ’, ‘ਕਵਿਤਾ ਜ਼ਰਾ ਮੈਂ ਮੁਸ਼ਕਿਲ’, ‘ਸੂਰਮੇ ਆਉਣ ਤਰੀਕਾਂ ‘ਤੇ’ ਸਣੇ ਕਈ ਹਿੱਟ ਗੀਤ ਗਾਏ ਹਨ ।

ਗਾਇਕ ਅਰਜਨ ਢਿੱਲੋਂ ਨੂੰ ਇਤਿਹਾਸ ‘ਚ ਬਹੁਤ ਜ਼ਿਆਦਾ ਦਿਲਚਸਪੀ ਹੈ ਅਤੇ ਇਹ ਉਨ੍ਹਾਂ ਦੇ ਗੀਤਾਂ ‘ਚ ਵੀ ਝਲਕਦਾ ਹੈ। ਕਿਉਂਕਿ ਉਹ ਕਿਤਾਬਾਂ ਪੜ੍ਹਨ ਦੇ ਸ਼ੁਕੀਨ ਹਨ ਅਤੇ ਇਤਿਹਾਸ ‘ਚ ਉਨ੍ਹਾਂ ਦੀ ਬਹੁਤ ਜ਼ਿਆਦਾ ਰੂਚੀ ਹੈ।