ਅੰਸ਼ੁਲਾ ਕਪੂਰ ਨੇ ਪ੍ਰੀ-ਵੈਡਿੰਗ ਦੌਰਾਨ ਸਿਰ ‘ਤੇ ਲਿਆ ਫੁਲਕਾਰੀ ਦੁੱਪਟਾ, ਕਿਹਾ ‘ਪੰਜਾਬੀ ਕੁੜੀ ਹੋਣ ਦੇ ਨਾਤੇ ਮੈਂ ਚਾਹੁੰਦੀ ਸੀ ਕਿ ਜਸ਼ਨਾਂ ਦਾ ਪਹਿਲੀ ਲੁੱਕ ਮੇਰੀਆਂ ਜੜ੍ਹਾਂ ਨਾਲ ਜੁੜੀ ਹੋਵੇ’
ਅੰਸ਼ੁਲਾ ਕਪੂਰ ਦੀ ਪ੍ਰੀ-ਵੈਡਿੰਗ ਦੀਆਂ ਰਸਮਾਂ ਦੀ ਸ਼ੁਰੂਆਤ ਬੀਤੇ ਦਿਨੀਂ ਹੋਈ । ਜਿਸ ਤੋਂ ਬਾਅਦ ਉਸ ਦੇ ਕਈ ਵੀਡੀਓ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਆਪਣੇ ਪ੍ਰੀ-ਵੈਡਿੰਗ ਦੇ ਲਈ ਇਸਤੇਮਾਲ ਕੀਤੇ ਗਏ ਕੱਪੜਿਆਂ ਬਾਰੇ ਇੱਕ ਬਹੁਤ ਹੀ ਪਿਆਰੀ ਪੋਸਟ ਸਾਂਝੀ ਕੀਤੀ ਹੈ।
ਅੰਸ਼ੁਲਾ ਕਪੂਰ ਦੀ ਪ੍ਰੀ-ਵੈਡਿੰਗ ਦੀਆਂ ਰਸਮਾਂ ਦੀ ਸ਼ੁਰੂਆਤ ਬੀਤੇ ਦਿਨੀਂ ਹੋਈ । ਜਿਸ ਤੋਂ ਬਾਅਦ ਉਸ ਦੇ ਕਈ ਵੀਡੀਓ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਆਪਣੇ ਪ੍ਰੀ-ਵੈਡਿੰਗ ਦੇ ਲਈ ਇਸਤੇਮਾਲ ਕੀਤੇ ਗਏ ਕੱਪੜਿਆਂ ਬਾਰੇ ਇੱਕ ਬਹੁਤ ਹੀ ਪਿਆਰੀ ਪੋਸਟ ਸਾਂਝੀ ਕੀਤੀ ਹੈ। ਅੰਸ਼ੁਲਾ ਕਪੂਰ ਕਿਉਂਕਿ ਪੰਜਾਬੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ਤਾਂ ਉਹ ਚਾਹੁੰਦੇ ਸਨ ਕਿ ਉਹ ਆਪਣੇ ਇਸ ਖ਼ਾਸ ਮੌਕੇ ਦੇ ਲਈ ਉਹ ਆਪਣੀਆਂ ਜੜ੍ਹਾਂ ਦੇ ਨਾਲ ਜੁੜਿਆ ਪਹਿਰਾਵਾ ਪਾਉਣ ।

ਇਸ ਖ਼ਾਸ ਦਿਨ ਨੂੰ ਲੈ ਕੇ ਹੁਣ ਉਨ੍ਹਾਂ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਹਨਾਂ ਨੇ ਆਪਣੇ ਪਹਿਰਾਵੇ ਬਾਰੇ ਗੱਲ ਕੀਤੀ ਹੈ। ਅੰਸ਼ੁਲਾ ਨੇ ਲਿਖਿਆ “ਮੇਰਾ ਹਮੇਸ਼ਾ ਮੰਨਣਾ ਰਿਹਾ ਹੈ ਕਿ ਸਭ ਤੋਂ ਸੁੰਦਰ ਪਹਿਰਾਵੇ ਉਹ ਹੁੰਦੇ ਹਨ ਜੋ ਸਾਡੀ ਕਹਾਣੀ ਦਾ ਇੱਕ ਹਿੱਸਾ ਰੱਖਦੇ ਹਨ। ਇੱਕ ਗੁਜਰਾਤੀ ਪਰਿਵਾਰ ਵਿੱਚ ਵਿਆਹ ਕਰਨ ਵਾਲੀ ਇੱਕ ਪੰਜਾਬੀ ਕੁੜੀ ਹੋਣ ਦੇ ਨਾਤੇ, ਮੈਂ ਜਾਣਦੀ ਸੀ ਕਿ ਮੈਂ ਚਾਹੁੰਦੀ ਸੀ ਕਿ ਸਾਡੇ ਵਿਆਹ ਦੇ ਜਸ਼ਨਾਂ ਦਾ ਪਹਿਲਾ ਲੁੱਕ ਮੇਰੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਮਹਿਸੂਸ ਹੋਵੇ।
ਇਸੇ ਲਈ ਸਾਡੀ ਮਾਤਾ ਕੀ ਚੌਕੀ ਲਈ ਫੁਲਕਾਰੀ ਦੁਪੱਟਾ ਪਹਿਨਣਾ ਬਹੁਤ ਅਰਥਪੂਰਨ ਮਹਿਸੂਸ ਹੋਇਆ। ਪੀੜ੍ਹੀਆਂ ਤੋਂ ਪੰਜਾਬੀ ਜਸ਼ਨਾਂ ਵਿੱਚ ਬੁਣਿਆ ਹੋਇਆ, ਫੁਲਕਾਰੀ ਲੰਬੇ ਸਮੇਂ ਤੋਂ ਪਿਆਰ, ਅਸ਼ੀਰਵਾਦ ਅਤੇ ਨਵੀਂ ਸ਼ੁਰੂਆਤ ਨਾਲ ਜੁੜਿਆ ਹੋਇਆ ਹੈ। ਇਹ ਮੇਰੀਆਂ ਜੜ੍ਹਾਂ ਅਤੇ ਉਸ ਸੁੰਦਰ ਯਾਤਰਾ ਲਈ ਇੱਕ ਛੋਟੀ ਜਿਹੀ ਸ਼ਰਧਾਂਜਲੀ ਵਾਂਗ ਮਹਿਸੂਸ ਹੋਇਆ ਜੋ ਮੈਨੂੰ ਇੱਥੇ ਲੈ ਆਇਆ”। ਅੰਸ਼ੁਲਾ ਕਪੂਰ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ। ਦੱਸ ਦਈਏ ਕਿ ਅੰਸ਼ੁਲਾ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।