ਅਨੀਤਾ ਦੇਵਗਨ ਬਾਗਵਾਨੀ ਦਾ ਕੰਮ ਕਰਦੇ ਹੋਏ ਆਈ ਨਜ਼ਰ, ਵੀਡੀਓ ਆਇਆ ਸਾਹਮਣੇ
ਅਨੀਤਾ ਦੇਵਗਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਗਰ ‘ਚ ਬਾਗਵਾਨੀ ਦਾ ਕੰਮ ਕਾਜ ਕਰਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬਾਗਵਾਨੀ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਹ ਇੱਕ ਸਜਾਵਟੀ ਬੂਟੇ ਦੀ ਕਟਿੰਗ ਕਰ ਰਹੇ ਹਨ।
ਅਨੀਤਾ ਦੇਵਗਨ (Anita Devgan) ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਆਪਣੇ ਗਰ ‘ਚ ਬਾਗਵਾਨੀ ਦਾ ਕੰਮ ਕਾਜ ਕਰਦੇ ਹੋਏ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਬਾਗਵਾਨੀ ਦਾ ਕੰਮ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਉਹ ਇੱਕ ਸਜਾਵਟੀ ਬੂਟੇ ਦੀ ਕਟਿੰਗ ਕਰ ਰਹੇ ਹਨ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਅਨੀਤਾ ਦੇਵਗਨ ਨੂੰ ਹੈ ਬਾਗਬਾਣੀ ਦਾ ਸ਼ੌਂਕ
ਅਨੀਤਾ ਦੇਵਗਨ ਨੂੰ ਬਾਗਬਾਣੀ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਉਨ੍ਹਾਂ ਨੇ ਆਪਣੇ ਘਰ ‘ਚ ਕਿਚਨ ਗਾਰਡਨ ਬਣਾਇਆ ਹੋਇਆ ਹੈ। ਜਿੱਥੇ ਉਹ ਆਪਣੀ ਜ਼ਰੂਰਤ ਦੀਆਂ ਸਾਰੀਆਂ ਸਬਜ਼ੀਆਂ ਉਗਾਉਂਦੇ ਹਨ। ਇਸ ਕੰਮ ‘ਚ ਉਨ੍ਹਾਂ ਦੇ ਪਤੀ ਹਰਦੀਪ ਗਿੱਲ ਵੀ ਪੂਰਾ ਸਾਥ ਦਿੰਦੇ ਹਨ।

ਅਨੀਤਾ ਦੇਵਗਨ ਦਾ ਵਰਕ ਫ੍ਰੰਟ
ਅਨੀਤਾ ਦੇਵਗਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਉਨ੍ਹਾਂ ਦੇ ਪਤੀ ਵੀ ਵਧੀਆ ਅਦਾਕਾਰ ਹਨ ਅਤੇ ਦੋਵੇਂ ਇੱਕਠੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ।