ਅਫਸਾਨਾ ਖ਼ਾਨ ਨੇ ਮੁੰਬਈ ‘ਚ ਮਨਾਇਆ ਜਨਮ ਦਿਨ, ਬਾਲੀਵੁੱਡ ਗਾਇਕਾਂ ਦੇ ਨਾਲ ਕੀਤਾ ਸੈਲੀਬ੍ਰੇਸ਼ਨ
ਅਫਸਾਨਾ ਖ਼ਾਨ ਨੇ ਆਪਣਾ ਜਨਮ ਦਿਨ ਮਨਾਇਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਗਾਇਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਮੀਕਾ ਸਿੰਘ, ਸੋਨੰੂੰ ਨਿਗਮ ਤੇ ਹੋਰ ਕਈ ਗਾਇਕਾਂ ਦੇ ਨਾਲ ਆਪਣਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ।
ਅਫਸਾਨਾ ਖ਼ਾਨ ਨੇ ਆਪਣਾ ਜਨਮ ਦਿਨ ਮਨਾਇਆ ਹੈ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਗਾਇਕਾ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਉਹ ਮੀਕਾ ਸਿੰਘ, ਸੋਨੰੂੰ ਨਿਗਮ ਤੇ ਹੋਰ ਕਈ ਗਾਇਕਾਂ ਦੇ ਨਾਲ ਆਪਣਾ ਜਨਮ ਦਿਨ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ ਤੇ ਗਾਇਕਾ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।
_db5d693a436d8cd3fd8771824f8eb28f_1280X720.webp)
ਅਫਸਾਨਾ ਖ਼ਾਨ ਦੇ ਜਨਮ ਦਿਨ ‘ਤੇ ਸੋਨੂੰ ਨਿਗਮ ਨੇ ਗਾਣਾ ਗਾ ਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ । ਆਪਣੇ ਇਸ ਖ਼ਾਸ ਦਿਨ ‘ਤੇ ਅਫਸਾਨਾ ਖ਼ਾਨ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ। ਗਾਇਕਾ ਨੇ ਲਿਖਿਆ “ਮੇਰਾ ਜਨਮਦਿਨ ਮੁੰਬਈ ਵਿੱਚ ਸੱਚਮੁੱਚ ਅਭੁੱਲ ਬਣ ਗਿਆ।

ਮੈਂ ਬਹੁਤ ਧੰਨਵਾਦੀ ਅਤੇ ਧੰਨ ਮਹਿਸੂਸ ਕਰਦਾ ਹਾਂ ਕਿ ਅਜਿਹੇ ਮਹਾਨ ਅਤੇ ਸਤਿਕਾਰਯੋਗ ਕਲਾਕਾਰਾਂ ਨੇ ਮੇਰਾ ਦਿਨ ਇੰਨਾ ਖਾਸ ਬਣਾਇਆ। ਸੋਨੂੰ ਨਿਗਮ ਸਰ, ਮੀਕਾ ਸਿੰਘ ਭਾਜੀ, ਅਤੇ ਸਲੀਮ ਮਰਚੈਂਟ ਸਰ ਦਾ ਮੇਰੇ ਜਨਮਦਿਨ ਦੇ ਜਸ਼ਨ ਵਿੱਚ ਇੰਨਾ ਪਿਆਰ, ਨਿੱਘ ਅਤੇ ਸੁੰਦਰ ਯਾਦਾਂ ਜੋੜਨ ਲਈ ਦਿਲੋਂ ਧੰਨਵਾਦ”। ਅਫਸਾਨਾ ਖ਼ਾਨ ਨੇ ਆਪਣੇ ਜਨਮ ਦਿਨ ‘ਤੇ ਵਧਾਈ ਦੇਣ ਦੇ ਲਈ ਫੈਨਸ ਦੇ ਨਾਲ ਨਾਲ ਸਾਰੇ ਸੈਲੀਬ੍ਰੇਟੀਜ਼ ਦਾ ਵੀ ਸ਼ੁਕਰੀਆ ਅਦਾ ਕੀਤਾ ਹੈ।