ਅਦਾਕਾਰਾ ਸਤਵੰਤ ਕੌਰ ਨੇ ਸ਼ੂਟ ਦੇ ਦੌਰਾਨ ਦਾ ਵੀਡੀਓ ਕੀਤਾ ਸਾਂਝਾ, ਬੈਟਰੀ ਰਿਕਸ਼ਾ ‘ਤੇ ਘੁੰਮਦੇ ਆਏ ਨਜ਼ਰ

ਅਦਾਕਾਰਾ ਸਤਵੰਤ ਕੌਰ ਨੇ ਆਪਣੇ ਸਹਿਯੋਗੀ ਕਲਾਕਾਰਾਂ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਆਪਣੇ ਸਹਿਯੋਗੀ ਕਲਾਕਾਰਾਂ ਦੇ ਨਾਲ ਸ਼ੂਟ ‘ਚ ਰੁੱਝੀ ਹੋਈ ਹੈ। ਅਦਾਕਾਰਾ ਬੈਟਰੀ ਰਿਕਸ਼ਾ ‘ਤੇ ਆਪਣੇ ਸਹਿਯੋਗੀ ਕਲਾਕਾਰਾਂ ਦੇ ਨਾਲ ਘੁੰਮਦੀ ਹੋਈ ਨਜ਼ਰ ਆ ਰਹੀ ਹੈ।

By  Shaminder Kaur Kaler May 23rd 2026 09:56 AM

ਅਦਾਕਾਰਾ ਸਤਵੰਤ ਕੌਰ (Satwant Kaur) ਨੇ ਆਪਣੇ ਸਹਿਯੋਗੀ ਕਲਾਕਾਰਾਂ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਅਦਾਕਾਰਾ ਆਪਣੇ ਸਹਿਯੋਗੀ ਕਲਾਕਾਰਾਂ ਦੇ ਨਾਲ ਸ਼ੂਟ ‘ਚ ਰੁੱਝੀ ਹੋਈ ਹੈ। ਅਦਾਕਾਰਾ ਬੈਟਰੀ ਰਿਕਸ਼ਾ ‘ਤੇ ਆਪਣੇ ਸਹਿਯੋਗੀ ਕਲਾਕਾਰਾਂ ਦੇ ਨਾਲ ਘੁੰਮਦੀ ਹੋਈ ਨਜ਼ਰ ਆ ਰਹੀ ਹੈ।


ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨਿਰਮਲ ਰਿਸ਼ੀ ‘ਤੇ ਹੋਰ ਅਦਾਕਾਰ ਵੀ ਨਜ਼ਰ ਆ ਰਹੇ ਹਨ ਅਤੇ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ। ਸਤਵੰਤ ਕੌਰ ਦਾ ਸਬੰਧ ਹਰਿਆਣਾ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ਦਾ ਸ਼ੌਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਅਦਾਕਾਰੀ ਵਾਲੇ ਪਾਸੇ ਲੈ ਆਇਆ ਸੀ ।


ਪਰ ਉਨ੍ਹਾਂ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਅਦਾਕਾਰੀ ਦੇ ਖੇਤਰ ‘ਚ ਆਉਣ । ਪਰ ਉਨ੍ਹਾਂ ਨੂੰ ਅਦਾਕਾਰੀ ਦੀ ਏਨੀਂ ਕੁ ਜ਼ਿਆਦਾ ਚੇਟਕ ਸੀ ਕਿ ਹਰ ਹੀਲੇ ਉਹ ਇਸ ਖੇਤਰ ‘ਚ ਕੰਮ ਕਰਨਾ ਚਾਹੁੰਦੇ ਸਨ ਅਤੇ ਉਨ੍ਹਾਂ ਦਾ ਇਹ ਸੁਫ਼ਨਾ ਪੂਰਾ ਵੀ ਹੋਇਆ।


ਉਨ੍ਹਾਂ ਨੂੰ ਸਭ ਤੋਂ ਪਹਿਲਾਂ ਗੁਰਦਾਸ ਮਾਨ ਨੇ ਆਪਣੇ ਗੀਤ ‘ਚ ਕੰਮ ਕਰਨ ਦਾ ਮੌਕਾ ਦਿੱਤਾ ਸੀ ਤੇ ਇਹ ਗੀਤ ਸੀ ‘ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ’ ਇਸ ਗੀਤ ਦੇ ਨਾਲ ਹੀ ਉਨ੍ਹਾਂ ਦੀ ਪਛਾਣ ਬਣੀ ਅਤੇ ਇਸ ਪ੍ਰੋਜੈਕਟ ਤੋਂ ਬਾਅਦ ਉਨ੍ਹਾਂ ਨੂੰ ਕਈ ਪ੍ਰੋਜੈਕਟਸ ‘ਚ ਕੰਮ ਕਰਨ ਦਾ ਮੌਕਾ ਮਿਲਿਆ ।

© Copyright Galactic Television & Communications Pvt. Ltd. 2026. All rights reserved.