ਗਾਇਕ ਪਰਮੀਸ਼ ਵਰਮਾ ਦੇ ਸਾਥੀ ਤੋਂ ਦਸ ਕਰੋੜ ਦੀ ਫਿਰੌਤੀ ਦੀ ਮੰਗ, ਲਾਰੈਂਸ ਬਿਸ਼ਨੋਈ ਦਾ ਨਾਂਅ ਲੈ ਕੇ ਮੰਗੀ ਫਿਰੌਤੀ
ਪੰਜਾਬ ‘ਚ ਅਪਰਾਧੀਆਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਹਨ । ਆਮ ਲੋਕ ਵੀ ਆਪਣੇ ਜਾਨ ਮਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ । ਪੰਜਾਬ ‘ਚ ਕਾਨੂੰਨ ਵਿਵਸਥਾ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਿੱਥੇ ਸੈਲੀਬ੍ਰੇਟੀਜ਼ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਉੱਥੇ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ। ਬੀਤੇ ਦਿਨੀਂ ਅਮਰ ਨੂਰੀ ਨੂੰ ਧਮਕੀ ਭਰੀ ਕਾਲ ਆਈ ਸੀ । ਜਿਸ ਤੋਂ ਬਾਅਦ ਹੁਣ ਗਾਇਕ ਪਰਮੀਸ਼ ਵਰਮਾ ਦੇ ਇੱਕ ਪਾਰਟਨਰ ਤੋਂ ਦਸ ਕਰੋੜ ਦੀ ਫਿਰੌਤੀ ਮੰਗੀ ਗਈ ਹੈ।
ਪੰਜਾਬ ‘ਚ ਅਪਰਾਧੀਆਂ ਦੇ ਹੌਸਲੇ ਲਗਾਤਾਰ ਵੱਧਦੇ ਜਾ ਰਹੇ ਹਨ । ਆਮ ਲੋਕ ਵੀ ਆਪਣੇ ਜਾਨ ਮਾਲ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹਨ । ਪੰਜਾਬ ‘ਚ ਕਾਨੂੰਨ ਵਿਵਸਥਾ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਜਿੱਥੇ ਸੈਲੀਬ੍ਰੇਟੀਜ਼ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਉੱਥੇ ਆਮ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ। ਬੀਤੇ ਦਿਨੀਂ ਅਮਰ ਨੂਰੀ ਨੂੰ ਧਮਕੀ ਭਰੀ ਕਾਲ ਆਈ ਸੀ । ਜਿਸ ਤੋਂ ਬਾਅਦ ਹੁਣ ਗਾਇਕ ਪਰਮੀਸ਼ ਵਰਮਾ (Parmish Verma) ਦੇ ਇੱਕ ਪਾਰਟਨਰ ਤੋਂ ਦਸ ਕਰੋੜ ਦੀ ਫਿਰੌਤੀ ਮੰਗੀ ਗਈ ਹੈ।

ਇਹ ਫਿਰੌਤੀ ਪਰਮੀਸ਼ ਵਰਮਾ ਦੇ ਬਿਜਨੇਸ ਮੈਨੇਜਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ ‘ਤੇ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਕੇ ਮੰਗੀ ਗਈ ਹੈ। ਫੋਨ ਕਰਨ ਵਾਲੇ ਨੇ ਧਮਕੀ ਦਿੱਤੀ ਹੈ ਕਿ ਕਿ ਜੇ ਇਹ ਪੈਸੇ ਨਹੀਂ ਦਿੱਤੇ ਤਾਂ ਉਹ ਪਰਮੀਸ਼ ਵਰਮਾ ਦੇ ਮੈਨੇਜਰ ਅਤੇ ਉਸ ਦੇ ਪੂਰੇ ਪਰਿਵਾਰ ਨੂੰ ਜਾਨੋਂ ਮਾਰ ਦੇਵੇਗਾ।ਇਸ ਸਬੰਧ ‘ਚ ਲੁਧਿਆਣਾ ਦੀ ਸਰਾਭਾ ਨਗਰ ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਖੁਦ ਨੂੰ ਹੈਰੀ ਬਾਕਸਰ ਦੱਸ ਰਿਹਾ ਫਿਰੌਤੀ ਮੰਗਣ ਵਾਲਾ
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਭਾਈ ਰਣਧੀਰ ਸਿੰਘ ਨਗਰ ਦੇ ਨਿਵਾਸੀ ਹਰਵਿੰਦਰ ਸਿੰਘ ਉਰਫ਼ ਹਾਰਡੀ ਨੇ ਦੱਸਿਆ ਕਿ ਉਹ ਪ੍ਰਾਈਵੇਟ ਬਿਜਨੇਸ ਕਰਦੇ ਹਨ ਅਤੇ ਇਸ ਦੇ ਨਾਲ ਹੀ ਉਹ ਲੰਮੇ ਸਮੇਂ ਤੋਂ ਗਾਇਕ ਪਰਮੀਸ਼ ਵਰਮਾ ਦਾ ਵੀ ਬਿਜਨੇਸ ਸੰਭਾਲ ਰਹੇ ਹਨ ।
_eaa95571ab0899664c6d1647887e1a24_1280X720.webp)
ਪੀੜਤ ਦਾ ਕਹਿਣਾ ਹੈ ਕਿ ਚੌਦਾਂ ਫਰਵਰੀ 2026 ਤੋਂ ਉਨ੍ਹਾਂ ਨੂੰ ਕੌਮਾਂਤਰੀ ਨੰਬਰਾਂ ਤੋਂ ਫੋਨ ਕਾਲਸ ਆ ਰਹੀਆਂ ਹਨ ਅਤੇ ਫਿਰੌਤੀ ਮੰਗਣ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸ ਰਿਹਾ ਹੈ। ਹਰਵਿੰਦਰ ਸਿੰਘ ਉਰਫ ਹਾਰਡੀ ਦਾ ਕਹਿਣਾ ਹੈ ਕਿ ਧਮਕੀਆਂ ਦੇਣ ਵਾਲੇ ਨੂੰ ਉਸ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਦੇ ਬਾਰੇ ਪੂਰੀ ਜਾਣਕਾਰੀ ਹੈ।