ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ ਪਾਣੀ, ਪਾਣੀ ਦੀ ਕਮੀ ਸਰੀਰ ਦੇ ਹੋਰਨਾਂ ਅੰਗਾਂ ਨੂੰ ਵੀ ਕਰਦੀ ਹੈ ਪ੍ਰਭਾਵਿਤ

ਪਹਿਲਾ ਜੀਉ ਪਾਣੀ ਜਿਤੁ ਹਰਿਆ ਸਭ ਕੋਇ । ਗੁਰਬਾਣੀ ਦੀ ਇਹ ਤੁਕ ਪਾਣੀ ਦੇ ਮਹੱਤਵ ਨੂੰ ਦਰਸਾਉਂਦੀ ਹੈ । ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਪਾਣੀ ਸਾਡੇ ਸਰੀਰ ਦੇ ਸਾਰੇ ਅੰਗਾਂ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਵਿੱਚ ਮੱਦਦ ਕਰਦਾ ਹੈ ।ਇਹੀ ਨਹੀਂ ਇਹ ਤੁਹਾਡੇ ਸਰੀਰ ਦੀ ਚਮੜੀ ਨੂੰ ਠੀਕ ਰੱਖਣ ਵਿੱਚ ਵੀ ਮੱਦਦ ਕਰਦਾ ਹੈ ।

By  Shaminder Kaur Kaler June 1st 2026 05:00 PM

ਪਹਿਲਾ ਜੀਉ ਪਾਣੀ ਜਿਤੁ ਹਰਿਆ ਸਭ ਕੋਇ । ਗੁਰਬਾਣੀ ਦੀ ਇਹ ਤੁਕ ਪਾਣੀ ਦੇ ਮਹੱਤਵ ਨੂੰ ਦਰਸਾਉਂਦੀ ਹੈ । ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ । ਪਾਣੀ ਸਾਡੇ ਸਰੀਰ ਦੇ ਸਾਰੇ ਅੰਗਾਂ ਨੂੰ ਠੀਕ ਤਰੀਕੇ ਨਾਲ ਕੰਮ ਕਰਨ ਵਿੱਚ ਮੱਦਦ ਕਰਦਾ ਹੈ ।ਇਹੀ ਨਹੀਂ ਇਹ ਤੁਹਾਡੇ ਸਰੀਰ ਦੀ ਚਮੜੀ ਨੂੰ ਠੀਕ ਰੱਖਣ ਵਿੱਚ ਵੀ ਮੱਦਦ ਕਰਦਾ ਹੈ । ਇਸ ਨਾਲ ਜਿੱਥੇ ਸਾਡੀ ਪਾਚਨ ਕਿਰਿਆ ਠੀਕ ਰਹਿੰਦੀ ਹੈ ਉੱਥੇ ਸਿਹਤ ਸਬੰਧੀ ਕਈ ਬੀਮਾਰੀਆਂ ਤੋਂ ਸਾਡਾ ਬਚਾਅ ਹੁੰਦਾ ਹੈ । ਸਾਨੂੰ ਨਿਯਮਿਤ ਵਕਫੇ ਦੇ ਨਾਲ ਨਾਲ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ ।


ਸਾਡੇ ਸਰੀਰ ਵਿੱਚ ਪਾਣੀ ਦੀ ਕਮੀ ਹੁੰਦੀ ਰਹਿੰਦੀ ਹੈ । ਇਹ ਜਾਨਣਾ ਬੇਹੱਦ ਜਰੂਰੀ ਹੈ ਕਿ ਅਸੀਂ ਜੋ ਵੀ ਪਾਣੀ ਪੀਂਦੇ ਹਾਂ ਉਹ ਸਾਡੀ ਚਮੜੀ ਦੀ ਬਜਾਏ ਸ਼ਰੀਰ ਦੇ ਹੋਰਨਾਂ ਅੰਗਾਂ ਤੱਕ ਪਹੁੰਚ ਜਾਂਦਾ ਹੈ । ਇਸ ਲਈ ਸਰੀਰ ਦੀ ਬਾਹਰੀ ਚਮੜੀ ਦਾ ਖਿਆਲ ਰੱਖਣਾ ਵੀ ਬਹੁਤ ਜਰੂਰੀ ਹੈ । ਜੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਵੇ ਤਾਂ ਇਹ ਬਹੁਤ ਰੁੱਖੀ ,ਸਖਤ ਅਤੇ ਬੇਜਾਨ ਹੋ ਜਾਂਦੀ ਹੈ । ਰੁੱਖੀ ਚਮੜੀ ਤੇ ਝੁਰੜੀਆਂ ਅਤੇ ਹੋਰ ਕਈ ਤਰਾਂ ਦੇ ਨੁਕਸਾਨ ਹੋਣ ਦੀ ਸੰਭਾਵਨਾ ਜਿਆਦਾ ਹੁੰਦੀ ਹੈ । ਇਸ ਲਈ ਆਪਣੀ ਚਮੜੀ ਨੂੰ ਹੋਣ ਵਾਲੇ ਇਸ ਨੁਕਸਾਨ ਤੋਂ ਬਚਾਉਣ ਲਈ ਉਚਿਤ ਮਾਤਰਾ ਵਿੱਚ ਪਾਣੀ ਪੀਣਾ ਚਾਹੀਦਾ ਹੈ । ਤੁਹਾਨੂੰ ਆਪਣੀ ਤਵਚਾ ਵਿੱਚ ਜਰੂਰੀ ਨਮੀ ਲਿਆਉਣ ਲਈ ਜਰੂਰੀ ਹੈ ਕਿ ਤੁਸੀਂ ਰੋਜ ਰਾਤ ਨੂੰ ਮਾਸਚਰਾਈਜ਼ਰ ਲਗਾ ਕੇ ਸੌਣਾ ਚਾਹੀਦਾ ਹੈ ।


ਕੁਦਰਤੀ ਉਤਪਾਦਾਂ ਦਾ ਇਸਤੇਮਾਲ 

ਕੈਮੀਕਲ ਉਤਪਾਦਾਂ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ ਸਿਹਤਮੰਦ ਤਵਚਾ ਲਈ ਕੁਦਰਤੀ ਉਤਪਾਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਰੋਜਾਨਾ ਜਿਆਦਾ ਪਾਣੀ ਪੀਉ ਇਸ ਨਾਲ ਤੁਹਾਨੂੰ ਲੋੜੀਂਦਾ ਪੋਸ਼ਣ ਮਿਲੇਗਾ ਅਤੇ ਸ਼ਰੀਰ ਵਿੱਚ ਪਾਣੀ ਦੀ ਕਮੀ ਨਹੀਂ ਰਹੇਗੀ ।ਇਸ ਦੇ ਨਾਲ ਨਾਲ ਆਪਣੇ ਭੋਜਨ ਵਿੱਚ ਥੋੜਾ ਬਦਲਾਅ ਕਰਨ ਦੀ ਜਰੂਰਤ ਹੈ । ਇਸ ਲਈ ਤੁਹਾਨੂੰ ਫਲ ਅਤੇ ਸਬਜ਼ੀਆਂ ਆਪਣੇ ਭੋਜਨ ਵਿੱਚ ਸ਼ਾਮਿਲ ਕਰਨੀਆਂ ਚਾਹੀਦੀਆਂ ਹਨ । ਇਸ ਨਾਲ ਤੁਹਾਡੀ ਸਕਿਨ ਨੂੰ ਲੋੜੀਂਦਾ ਪੋਸ਼ਣ ਮਿਲੇਗਾ । ਇਸਦੇ ਨਾਲ ਹੀ ਤਲੇ ਹੋਏ ਭੋਜਨ ਦੇ ਸੇਵਨ ਤੋਂ ਵੀ ਬਚਣਾ ਚਾਹੀਦਾ ਹੈ । ਤੁਹਾਨੂੰ ਤੁਹਾਡੀ ਸਕਿਨ ਨੂੰ ਸਿਰਫ ਹਾਈਡ੍ਰੇਟ ਕਰਨ ਦੀ ਜਰੂਰਤ ਹੀ ਨਹੀਂ ਹੁੰਦੀ ਬਲਕਿ ਉਸਦਾ ਰੁੱਖਾਪਣ ਦੂਰ ਕਰਨ ਦੀ ਵੀ ਜਰੂਰਤ ਹੁੰਦੀ ਹੈ । ਇਸ ਲਈ ਮ੍ਰਿਤ ਕੋਸ਼ਿਕਾਵਾਂ ਨੂੰ ਹਟਾਉਣਾ ਵੀ ਜਰੂਰੀ ਹੁੰਦਾ ਹੈ ਇਸ ਲਈ ਮਾਸਚਰਾਈਜ਼ਰ ਲਗਾ ਕੇ ਤੁਸੀਂ ਇਸ ਸਮੱਸਿਆ ਨਾਲ ਨਜਿੱਠ ਸਕਦੇ ਹੋ । ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਲਗਾਤਾਰ ਇਸਦਾ ਇਸਤੇਮਾਲ ਕਰਨਾ ਜਰੂਰੀ ਹੈ । ਤੁਸੀਂ ਵੀ ਪਾਣੀ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰਕੇ ਰੁੱਖੀ ਸੁੱਖੀ ਤੇ ਬੇਜਾਨ ਸਕਿਨ ਤੋਂ ਛਿੁਟਕਾਰਾ ਪਾ ਸਕਦੇ ਹੋ ।


© Copyright Galactic Television & Communications Pvt. Ltd. 2026. All rights reserved.