ਜਾਣੋਂ ਕਿਤਾਬਾਂ ਪੜ੍ਹਨ ਵੇਲੇ ਕਿਉਂ ਆਉਂਦੀ ਹੈ ਨੀਂਦ

ਵਿਦਿਆਰਥੀਆਂ ਨੂੰ ਅਕਸਰ ਪੜ੍ਹਨ ਦੇ ਵੇਲੇ ਨੀਂਦ ਆਉਂਦੀ ਹੈ। ਅਕਸਰ ਵਿਦਿਆਰਥੀ ਇਹ ਸ਼ਿਕਾਇਤ ਕਰਦੇ ਹਨ । ਪਰ ਇਸ ਦੇ ਪਿੱਛੇ ਕਈ ਕਾਰਨ ਹੁੰਦੇ ਹਨ । ਆਓ ਫਿਰ ਜਾਣਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ।ਸਭ ਤੋਂ ਪਹਿਲਾਂ, ਜੇਕਰ ਮਨ ਪੜ੍ਹਾਈ ਵਿੱਚ ਰੁਚੀ ਨਹੀਂ ਲੈਂਦਾ, ਤਾਂ ਦਿਮਾਗ ਜਲਦੀ ਥੱਕ ਜਾਂਦਾ ਹੈ।

By  Shaminder Kaur Kaler March 16th 2026 06:01 PM

ਵਿਦਿਆਰਥੀਆਂ ਨੂੰ ਅਕਸਰ ਪੜ੍ਹਨ ਦੇ ਵੇਲੇ ਨੀਂਦ ਆਉਂਦੀ ਹੈ। ਅਕਸਰ ਵਿਦਿਆਰਥੀ ਇਹ ਸ਼ਿਕਾਇਤ ਕਰਦੇ ਹਨ । ਪਰ ਇਸ ਦੇ ਪਿੱਛੇ ਕਈ ਕਾਰਨ ਹੁੰਦੇ ਹਨ । ਆਓ ਫਿਰ ਜਾਣਦੇ ਹਾਂ ਕਿ ਅਜਿਹਾ ਕਿਉਂ ਹੁੰਦਾ ਹੈ।ਸਭ ਤੋਂ ਪਹਿਲਾਂ, ਜੇਕਰ ਮਨ ਪੜ੍ਹਾਈ ਵਿੱਚ ਰੁਚੀ ਨਹੀਂ ਲੈਂਦਾ, ਤਾਂ ਦਿਮਾਗ ਜਲਦੀ ਥੱਕ ਜਾਂਦਾ ਹੈ। ਜਦੋਂ ਅਸੀਂ ਉਹ ਵਿਸ਼ਾ ਪੜ੍ਹਦੇ ਹਾਂ ਜੋ ਸਾਨੂੰ ਔਖਾ ਜਾਂ ਬੇਰੁਚਿਕਰ ਲੱਗਦਾ ਹੈ, ਤਾਂ ਦਿਮਾਗ ਉਸ ‘ਤੇ ਧਿਆਨ ਕੇਂਦ੍ਰਿਤ ਨਹੀਂ ਕਰ ਪਾਉਂਦਾ। ਇਸ ਕਾਰਨ ਸਰੀਰ ਢਿੱਲਾ ਹੋਣ ਲੱਗਦਾ ਹੈ ਅਤੇ ਨੀਂਦ ਆਉਣ ਲੱਗਦੀ ਹੈ।

ਇਸ ਦੇ ਨਾਲ ਹੀ ਪੜ੍ਹਾਈ ਵੇਲੇ ਅਸੀਂ ਆਪਣਾ ਧਿਆਨ ਇੱਕ ਜਗ੍ਹਾ ‘ਤੇ ਕੇਂਦਰਿਤ ਕਰਦੇ ਹਾਂ ਜਿਸ ਕਾਰਨ ਅੱਖਾਂ ਦੀਆਂ ਮਾਸ ਪੇਸ਼ੀਆਂ ‘ਤੇ ਦਬਾਅ ਪੈਂਦਾ ਹੈ ਅਤੇ ਥਕਾਵਟ ਹੁੰਦੀ ਹੈ ਅਤੇ ਇਸ ਨਾਲ ਸਰੀਰ ਵੀ ਅਰਾਮ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਅਤੇ ਸਾਨੂੰ ਨੀਂਦ ਆਉਣ ਲੱਗ ਜਾਂਦੀ ਹੈ।ਇਸ ਤੋਂ ਇਲਾਵਾ, ਲੰਬੇ ਸਮੇਂ ਤੱਕ ਇਕੋ ਤਰੀਕੇ ਨਾਲ ਪੜ੍ਹਨਾ ਵੀ ਨੀਂਦ ਦਾ ਕਾਰਨ ਬਣ ਸਕਦਾ ਹੈ।

ਜੇਕਰ ਵਿਦਿਆਰਥੀ ਬਿਨਾਂ ਬ੍ਰੇਕ ਲਏ ਘੰਟਿਆਂ ਤੱਕ ਪੜ੍ਹਦੇ ਰਹਿੰਦੇ ਹਨ, ਤਾਂ ਦਿਮਾਗ ਥੱਕ ਜਾਂਦਾ ਹੈ ਅਤੇ ਧਿਆਨ ਘਟ ਜਾਂਦਾ ਹੈ।ਇਸ ਸਮੱਸਿਆ ਦਾ ਹੱਲ ਵੀ ਹੈ। ਪੜ੍ਹਾਈ ਕਰਦੇ ਸਮੇਂ ਛੋਟੇ-ਛੋਟੇ ਬ੍ਰੇਕ ਲੈਣੇ ਚਾਹੀਦੇ ਹਨ, ਕਮਰੇ ਵਿੱਚ ਚੰਗੀ ਰੌਸ਼ਨੀ ਹੋਣੀ ਚਾਹੀਦੀ ਹੈ, ਅਤੇ ਪੜ੍ਹਾਈ ਨੂੰ ਦਿਲਚਸਪ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ, ਪੂਰੀ ਨੀਂਦ ਲੈਣਾ ਅਤੇ ਸਿਹਤਮੰਦ ਰੁਟੀਨ ਬਣਾਉਣਾ ਵੀ ਬਹੁਤ ਜ਼ਰੂਰੀ ਹੈ। ਅੰਤ ਵਿੱਚ, ਜੇਕਰ ਅਸੀਂ ਪੜ੍ਹਾਈ ਨੂੰ ਬੋਝ ਨਹੀਂ, ਸਗੋਂ ਗਿਆਨ ਪ੍ਰਾਪਤ ਕਰਨ ਦਾ ਸਾਧਨ ਸਮਝੀਏ, ਤਾਂ ਕਿਤਾਬ ਖੋਲ੍ਹਣ ਵੇਲੇ ਨੀਂਦ ਨਹੀਂ, ਬਲਕਿ ਸਿੱਖਣ ਦੀ ਉਤਸ਼ਾਹ ਆਵੇਗਾ।

© Copyright Galactic Television & Communications Pvt. Ltd. 2026. All rights reserved.