ਹੋਲਿਕਾ ਦਹਿਣ ‘ਚ ਕਿਉਂ ਬਾਲੀਆਂ ਜਾਂਦੀਆਂ ਹਨ ਪਾਥੀਆਂ ਤੇ ਪੁਰਾਣਾ ਸਮਾਨ

ਹੋਲੀ ਦਾ ਤਿਉਹਾਰ 4 ਮਾਰਚ ਨੂੰ ਮਨਾਇਆ ਜਾਵੇਗਾ । ਹੋਲੀ ਤੋਂ ਪਹਿਲਾਂ ਹੋਲਿਕਾ ਦਹਿਣ ਕੀਤਾ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੋਲਿਕਾ ਦਹਿਣ ‘ਚ ਗੋਹੇ ਦੀਆਂ ਪਾਥੀਆਂ ਤੇ ਹੋਰ ਪੁਰਾਣਾ ਸਮਾਨ ਕਿਉਂ ਬਾਲਿਆ ਜਾਂਦਾ ਹੈ।ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਤੇ ਖੁਸ਼ੀਆਂ ਦਾ ਮਿਲਣ ਨਹੀਂ,ਬਲਕਿ ਸਗੋਂ ਨਵੀਂ ਸ਼ੁਰੂਆਤ ਦਾ ਤਿਉਹਾਰ ਹੈ।

By  Shaminder Kaur Kaler February 27th 2026 06:03 PM -- Updated: February 27th 2026 06:05 PM

ਹੋਲੀ ਦਾ ਤਿਉਹਾਰ 4 ਮਾਰਚ ਨੂੰ ਮਨਾਇਆ ਜਾਵੇਗਾ । ਹੋਲੀ ਤੋਂ ਪਹਿਲਾਂ ਹੋਲਿਕਾ ਦਹਿਣ ਕੀਤਾ ਜਾਂਦਾ ਹੈ। ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੋਲਿਕਾ ਦਹਿਣ ‘ਚ ਗੋਹੇ ਦੀਆਂ ਪਾਥੀਆਂ ਤੇ ਹੋਰ ਪੁਰਾਣਾ ਸਮਾਨ ਕਿਉਂ ਬਾਲਿਆ ਜਾਂਦਾ ਹੈ।ਹੋਲੀ ਦਾ ਤਿਉਹਾਰ ਸਿਰਫ਼ ਰੰਗਾਂ ਤੇ ਖੁਸ਼ੀਆਂ ਦਾ ਮਿਲਣ ਨਹੀਂ,ਬਲਕਿ ਸਗੋਂ ਨਵੀਂ ਸ਼ੁਰੂਆਤ ਦਾ ਤਿਉਹਾਰ ਹੈ। ਹੋੋਲਿਕਾ ਦਹਿਣ ‘ਚ ਪੁਰਾਣਾ ਸਮਾਨ, ਸੁੱਕੇ ਪੱਤੇ ਅਤੇ ਖ਼ਾਸ ਤੌਰ ‘ਤੇ ਗੋਹੇ ਦੀਆਂ ਪਾਥੀਆਂ ਨੂੰ ਬਾਲਣ ਦੀ ਪ੍ਰੰਪਰਾ ਹੈ।ਹੋਲਿਕਾ ਦਹਿਣ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਅਤੇ ਇਸ ਦੀ ਅੱਗ ਨੂੰ ਵੀ ਬਹੁਤ ਸ਼ੁੱਧ ਮੰਨਿਆ ਜਾਂਦਾ ਹੈ।


ਇਸ ਦੀ ਅੱਗ ਬੁਰਾਈਆਂ ਦਾ ਅੰਤ ਕਰਦੀ ਹੈ । ਇਸ ਅੱਗ ‘ਚ ਪੁਰਾਣੀਆਂ ਚੀਜ਼ਾਂ ਅਰਪਿਤ ਕਰਨ ਦਾ ਮਤਲਬ ਨਕਰਾਤਮਕਤਾ, ਕੜਵਾਹਟ ਅਤੇ ਆਲਸ ਨੂੰ ਸਾੜ ਕੇ ਅੱਗੇ ਵੱਧਣਾ ਹੈ। ਇਸ ਤਰ੍ਹਾਂ ਇਹ ਨਵੀਂ ਸ਼ੁਰੂਆਤ ਦਾ ਵੀ ਪ੍ਰਤੀਕ ਹੈ।ਇਹ ਇੱਕ ਤਰ੍ਹਾਂ ਨਾਲ ਨਵੀਂ ਸ਼ੁਰੂਆਤ ਵੀ ਮੰਨੀ ਜਾਂਦੀ ਹੈ।ਹੋੋਲਿਕਾ ਦਹਿਣ ‘ਤੇ ਘਰ ‘ਚ ਪਈਆਂ ਪੁਰਾਣਾ ਟੁੱਟਾ ਫੁੱਟਿਆ ਫਰਨੀਚਰ ਵੀ ਬਾਲ ਦਿੱਤਾ ਜਾਂਦਾ ਹੈ । ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਘਰ ਚੋਂ ਸਾਰੀ ਨਕਰਾਤਮਕਤਾ ਨਿਕਲ ਜਾਂਦੀ ਹੈ। 

  ਪਾਥੀਆਂ ਬਾਲਣ ਦਾ ਮਹੱਤਵ 

ਹੋਲਿਕਾ ਦਹਿਣ ‘ਚ ਗਾਂ ਦੇ ਗੋਹੇ ਦੀਆਂ ਪਾਥੀਆਂ ਬਾਲਣੀਆਂ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਪਾਥੀਆਂ ਪ੍ਰਹਿਲਾਦ ਦੀ ਰੱਖਿਆ ਅਤੇ ਹੋਲਿਕਾ ਦੇ ਹੰਕਾਰ ਦੇ ਦਹਿਣ ਦਾ ਪ੍ਰਤੀਕ ਹਨ । ਕਿਹਾ ਜਾਂਦਾ ਹੈ ਕਿ ਹੋਲਿਕਾ ਦਹਿਣ ‘ਚ ਪਰਿਵਾਰ ਦੇ ਹਰ ਜੀਅ ਦੇ ਨਾਂਅ ਦੀ ਇੱਕ ਪਾਥੀ ਬਾਲੀ ਜਾਂਦੀ ਹੈ। 

© Copyright Galactic Television & Communications Pvt. Ltd. 2026. All rights reserved.