ਕਿਵੇਂ ਦੀ ਹੁੰਦੀ ਹੈ ਹੱਕ ਹਲਾਲ ਦੀ ਕਮਾਈ, ਜਾਣੋ ਕਿਵੇਂ ਪਾਉਂਦੀ ਹੈ ਜ਼ਿੰਦਗੀ ‘ਤੇ ਅਸਰ

ਕਮਾਈ ਦਾ ਅਸਰ ਤੁਹਾਡੀ ਜ਼ਿੰਦਗੀ ‘ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਤੁਸੀਂ ਕਿਰਤ ਕਰੋਗੇ, ਉਸੇ ਤਰ੍ਹਾਂ ਉਹ ਕਮਾਈ ਖਰਚ ਹੁੰਦੀ ਹੈ। ਅੱਜ ਅਸੀਂ ਗੱਲ ਕਰਾਂਗੇ ਹੱਕ ਹਲਾਲ ਦੀ ਕਮਾਈ ਬਾਰੇ। ਸੰਤਾਂ ਮਹਾਂਪੁਰਸ਼ਾਂ ਨੇ ਵੀ ਹੱਕ ਹਲਾਲ ਦੀ ਕਮਾਈ ‘ਤੇ ਜ਼ੋਰ ਦਿੱਤਾ ਹੈ।ਕਿਉਂਕਿ ਜੇ ਤੁਸੀਂ ਸਾਰਾ ਦਿਨ ਮਿਹਨਤ ਮਸ਼ਕੱਤ ਕਰਕੇ ਕਮਾਈ ਕਰਦੇ ਹੋ ਤਾਂ ਉਸ ‘ਚ ਪ੍ਰਮਾਤਮਾ ਬਰਕਤ ਪਾਉਂਦਾ ਹੈ। ਉਹ ਕਮਾਈ ਨੇਕ ਕੰਮਾਂ ‘ਤੇ ਹੀ ਖਰਚ ਹੁੰਦੀ ਹੈ।

By  Shaminder Kaur Kaler June 24th 2026 10:00 AM

ਕਮਾਈ ਦਾ ਅਸਰ ਤੁਹਾਡੀ ਜ਼ਿੰਦਗੀ ‘ਤੇ ਬਹੁਤ ਵੱਡਾ ਅਸਰ ਪੈਂਦਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਤੁਸੀਂ ਕਿਰਤ ਕਰੋਗੇ, ਉਸੇ ਤਰ੍ਹਾਂ ਉਹ ਕਮਾਈ ਖਰਚ ਹੁੰਦੀ ਹੈ। ਅੱਜ ਅਸੀਂ ਗੱਲ ਕਰਾਂਗੇ ਹੱਕ ਹਲਾਲ ਦੀ ਕਮਾਈ ਬਾਰੇ। ਸੰਤਾਂ ਮਹਾਂਪੁਰਸ਼ਾਂ ਨੇ ਵੀ ਹੱਕ ਹਲਾਲ ਦੀ ਕਮਾਈ ‘ਤੇ ਜ਼ੋਰ ਦਿੱਤਾ ਹੈ।ਕਿਉਂਕਿ ਜੇ ਤੁਸੀਂ ਸਾਰਾ ਦਿਨ ਮਿਹਨਤ ਮਸ਼ਕੱਤ ਕਰਕੇ ਕਮਾਈ ਕਰਦੇ ਹੋ ਤਾਂ ਉਸ ‘ਚ ਪ੍ਰਮਾਤਮਾ ਬਰਕਤ ਪਾਉਂਦਾ ਹੈ। ਉਹ ਕਮਾਈ ਨੇਕ ਕੰਮਾਂ ‘ਤੇ ਹੀ ਖਰਚ ਹੁੰਦੀ ਹੈ। ਪਰ ਇਸ ਦੇ ਉਲਟ ਜੇ ਤੁਸੀਂ ਠੱਗੀਆਂ ਠੋਰੀਆਂ ਮਾਰ ਕੇ ਚਲਾਕੀ ਦੇ ਨਾਲ ਪੈਸਾ ਕਮਾਉਂਦੇ ਹੋ ਤਾਂ ਉਸ ‘ਚ ਬਰਕਤ ਨਹੀਂ ਪੈਂਦੀ ਅਤੇ ਨਾ ਹੀ ਉਹ ਕਮਾਈ ਕਿਸੇ ਚੰਗੇ ਕੰਮ ‘ਤੇ ਲੱਗਦੀ ਹੈ।


ਉਹ ਜਿਵੇਂ ਆਉਂਦੀ ਹੈ, ਉਸੇ ਤਰ੍ਹਾਂ ਹੀ ਚਲੀ ਜਾਂਦੀ ਹੈ। ਗਲਤ ਤਰੀਕੇ ਦੇ ਨਾਲ ਕਮਾਇਆ ਗਿਆ ਪੈਸਾ ਗਲਤ ਕੰਮਾਂ ‘ਤੇ ਹੀ ਲੱਗ ਜਾਂਦਾ ਹੈ। ਜਿਵੇਂ ਕਦੇ ਘਰ ‘ਚ ਬੀਮਾਰੀ ਆ ਜਾਂਦੀ ਹੈ, ਪਰਿਵਾਰ ਦਾ ਕੋਈ ਮੈਂਬਰ ਬੀਮਾਰ ਪੈ ਜਾਂਦਾ ਹੈ ਜਾਂ ਕੋਈ ਨਿੱਜੀ ਨੁਕਸਾਨ ਹੋ ਜਾਂਦਾ ਹੈ । ਇਸ ਤੋਂ ਉਲਟ ਜੇ ਤੁਸੀਂ ਦਸਾਂ ਨਹੁੰਆਂ ਦੀ ਕਿਰਤ ਕਰਦੇ ਹੋ ਤਾਂ ਉਸ ਕਮਾਈ ਦਾ ਆਪਣਾ ਹੀ ਸੁਆਦ ਹੁੰਦਾ ਹੈ ਅਤੇ ਅਜਿਹੀ ਕਮਾਈ ਘਰ ‘ਚ ਬਰਕਤਾਂ ਤੇ ਖੁਸ਼ਹਾਲੀ ਲੈ ਕੇ ਆਉਂਦੀ ਹੈ।ਗੁਰੁ ਸਾਹਿਬਾਨ ਨੇ ਵੀ ਸਾਨੂੰ ਕਿਰਤ ਕਰਨ ਦਾ ਸੁਨੇਹਾ ਦਿੱਤਾ ਹੈ। ਇਸ ਲਈ ਜੇ ਤੁਸੀਂ ਦੁਕਾਨਦਾਰੀ ਕਰਦੇ ਹੋ ਤਾਂ ਜਾਇਜ਼ ਤਰੀਕੇ ਨਾਲ ਹੀ ਗ੍ਰਾਹਕ ਨੂੰ ਰੇਟ ਲਗਾਓ। ਜੇ ਕਿਸੇ ਦਫਤਰ ‘ਚ ਪ੍ਰਾਈਵੇਟ ਨੌਕਰੀ ਕਰਦੇ ਹੋ ਤਾਂ ਆਪਣਾ ਕੰਮ ਪੂਰੀ ਈਮਾਨਦਾਰੀ ਤੇ ਤਨਦੇਹੀ ਦੇ ਨਾਲ ਕਰੋ। ਫੇਰ ਵੇਖਿਓ ਪ੍ਰਮਾਤਮਾ ਵੀ ਇਸ ਕਮਾਈ ‘ਚ ਕਿਵੇਂ ਬਰਕਤਾਂ ਪਾਉਂਦਾ ਹੈ। 

© Copyright Galactic Television & Communications Pvt. Ltd. 2026. All rights reserved.