ਅੱਜ ਧੰਨਤੇਰਸ ਤੇ ਭਗਵਾਨ ਧਨਵੰਤਰੀ ਅਤੇ ਕੁਬੇਰ ਦੀ ਇਸ ਤਰ੍ਹਾਂ ਕਰੋ ਪੂਜਾ

ਇਹ ਦਿਨ ਭਗਵਾਨ ਕੁਬੇਰ ਅਤੇ ਆਯੁਰਵੇਦ ਦੇ ਜਨਕ ਧਨਵੰਤਰੀ ਨੂੰ ਸਮਰਪਿਤ ਹੈ।ਇਸ ਦਿਨ ਪੂਜਾ ਪਾਠ ਕਰਨ ਦੇ ਨਾਲ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ ।

By  Shaminder Kaur Kaler October 18th 2025 03:23 PM -- Updated: October 18th 2025 03:25 PM

ਧੰਨਤੇਰਸ (Dhanteras 2025) ਦਾ ਤਿਉਹਾਰ ਨੂੰ ਲੈ ਕੇ ਅੱਜ ਲੋਕ ਬਹੁਤ ਉਤਸ਼ਾਹਿਤ ਹਨ । ਇਸ ਦਿਨ ਧੰਨ ਦੇ ਦੇਵਤਾ ਕੁਬੇਰ ਅਤੇ ਭਗਵਾਨ ਧਨਵੰਤਰੀ ਦੀ ਪੂਜਾ ਦਾ ਖ਼ਾਸ ਮਹੱਤਵ ਹੈ। ਇਸ ਦਿਨ ਸੋਨਾ-ਚਾਂਦੀ ਖਰੀਦਣ ਅਤੇ ਸ਼ੁਭ ਮਹੂਰਤ ‘ਚ ਪੂਜਾ ਕਰਨ ਦੇ ਨਾਲ ਘਰ ‘ਚ ਸੁੱਖ ਸਮ੍ਰਿਧੀ ਆਉਂਦੀ ਹੈ। ਇਹ ਦਿਨ ਭਗਵਾਨ ਕੁਬੇਰ ਅਤੇ ਆਯੁਰਵੇਦ ਦੇ ਜਨਕ ਧਨਵੰਤਰੀ ਨੂੰ ਸਮਰਪਿਤ ਹੈ।ਇਸ ਦਿਨ ਪੂਜਾ ਪਾਠ ਕਰਨ ਦੇ ਨਾਲ ਸ਼ੁਭ ਫਲਾਂ ਦੀ ਪ੍ਰਾਪਤੀ ਹੁੰਦੀ ਹੈ । 

ਇਸ ਤਰ੍ਹਾਂ ਕਰੋ ਪੂਜਾ 

ਧੰਨਤੇਰਸ ਤੇ ਸ਼ੁਭ ਮਹੂਰਤ ‘ਚ ਸ਼ਾਮ ਵੇਲੇ ਪੂਜਾ ਕਰਨੀ ਚਾਹੀਦੀ ਹੈ। ਇੱਕ ਸਾਫ਼ ਚੌਕੀ ਤੇ ਲਾਲ ਜਾਂ ਪੀਲਾ ਕੱਪੜਾ ਵਿਛਾਓ । ਇਸ ਤੇ ਭਗਵਾਨ ਗਣੇਸ਼, ਮਾਤਾ ਲੱਛਮੀ, ਭਗਵਾਨ ਧਨਵੰਤਰੀ ਅਤੇ ਕੁਬੇਰ ਜੀ ਦੀ ਮੂਰਤੀ ਸਥਾਪਿਤ ਕਰੋ । ਪਾਣੀ ਨਾਲ ਭਰਿਆ ਕਲਸ਼ ਰੱਖੋ। ਹੱਥਾਂ ‘ਚ ਪਾਣੀ ਤੇ ਚੌਲ ਲੈ ਕੇ ਪੂਜਾ ਦਾ ਸੰਕਲਪ ਲਵੋ । ਸਭ ਤੋਂ ਪਹਿਲਾਂ ਸ਼੍ਰੀ ਗਣੇਸ਼ ਜੀ ਦਾ ਧਿਆਨ ਕਰੋ ।


ਇਸ ਤੋਂ ਬਾਅਦ ਉਨ੍ਹਾਂ ਨੂੰ ਤਿਲਕ, ਫੁੱਲ ਅਤੇ ਦੂਰਵਾ ਚੜਾਓ ।ਇਸ ਤੋਂ ਬਾਅਦ ਭਗਵਾਨ ਧਨਵੰਤਰੀ ਜੀ ਨੂੰ ਰੋਲੀ, ਬਸਤਰ ਅਤੇ ਪੀਲੇ ਫੁੱਲ ਚੜਾਓ । ਉਨ੍ਹਾਂ ਨੂੰ ਗਾਂ ਦੇ ਦੁੱਧ ਦੇ ਮੱਖਣ ਦਾ ਭੋਗ ਲਗਾਓ ਅਤੇ ਵਧੀਆ ਸਿਹਤ ਤੇ ਸੁੱਖ ਲਈ ਜਾਪ ਕਰੋ ।ਇਸ ਦਿਨ ਭਗਵਾਨ ਕੁਬੇਰ ਦੀ ਵੀ ਪੂਜਾ ਕੀਤੀ ਜਾਂਦੀ ਹੈ।ਭਗਵਾਨ ਕੁਬੇਰ ਨੂੰ ਰੋਲੀ ਚੰਦਨ ਦਾ ਤਿਲਕ ਲਗਾਓ, ਫੁੱਲ ਚੜ੍ਹਾਓ ਅਤੇ ਦੀਵਾ ਜਗਓ । ਇਸ ਦੇ ਨਾਲ ਹੀ ੳੇੁਨ੍ਹਾਂ ਨੂੰ ਸਫੇਦ ਰੰਗ ਦੀ ਮਠਿਆਈ ਦਾ ਭੋਗ ਲਗਾਓ। ਅਖੀਰ ‘ਚ ਮਾਂ ਲੱਛਮੀ, ਕੁਬੇਰ ਜੀ ਅਤੇ ਧੰਨਵੰਤਰੀ ਦੀ ਆਰਤੀ ਕਰੋ ।ਪੂਜਾ ਦਾ ਸਮਾਂ ਸ਼ਾਮ ਸੱਤ ਵਜੇ ਤੋਂ ਸ਼ੁਰੂ ਹੋਵੇਗਾ । 

 ਸੋਨਾ ਚਾਂਦੀ ਖਰੀਦਣਾ ਮੰਨਿਆ ਜਾਂਦਾ ਹੈ ਸ਼ੁਭ

 ਧੰਨਤੇਰਸ ਵਾਲੇ ਦਿਨ ਸੋਨੇ ਚਾਂਦੀ ਦੀ ਖਰੀਦਾਰੀ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਪਰ ਜੇ ਤੁਸੀਂ ਸੋਨਾ ਚਾਂਦੀ ਨਹੀਂ ਖਰੀਦ ਸਕਦੇ ਤਾਂ ਇਸ ਦਿਨ ਇੱਕ ਝਾੜੂ ਜ਼ਰੂਰ ਖਰੀਦਣਾ ਚਾਹੀਦਾ ਹੈ।

© Copyright Galactic Television & Communications Pvt. Ltd. 2026. All rights reserved.