ਜ਼ਰੂਰਤ ਤੋਂ ਜ਼ਿਆਦਾ ਸੋਚਣਾ ਸਿਹਤ ਲਈ ਹੋ ਸਕਦਾ ਹੈ ਖਤਰਨਾਕ, ਓਵਰਥਿਕਿੰਗ ਤੋਂ ਖੁਦ ਨੂੰ ਇਸ ਤਰ੍ਹਾਂ ਬਚਾਓ

ਅੱਜ ਕੱਲ੍ਹ ਹਰ ਕਿਸੇ ਨੂੰ ਸੋਚ ਵਿਚਾਰ ਲੱਗੀ ਹੈ। ਕਿਸੇ ਨੂੰ ਆਪਣੇ ਕੰਮ ਧੰਦੇ ਦੀ, ਕਿਸੇ ਨੂੰ ਆਪਣੇ ਧੀ ਪੁੱਤਰ ਦੇ ਵਿਆਹਾਂ ਦੀ ਚਿੰਤਾ ਅਤੇ ਕਿਸੇ ਨੂੰ ਆਪਣੀ ਪੜ੍ਹਾਈ ਦੀ ਫਿਕਰ ।ਪਰ ਓਵਰਥਿਕਿੰਗ ਕਰਨ ਦੇ ਨਾਲ ਕੁਝ ਨਹੀਂ ਹੋਣਾ । ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਓਵਰਥਿਕਿੰਗ ਤੋਂ ਕਿਵੇਂ ਬਚਿਆ ਜਾਵੇ।

By  Shaminder Kaur Kaler November 10th 2025 05:30 PM -- Updated: November 10th 2025 01:46 PM

ਅੱਜ ਕੱਲ੍ਹ ਦੀ ਜੀਵਨਸ਼ੈਲੀ ਅਸੀਂ ਇਸ ਤਰ੍ਹਾਂ ਦੀ ਬਣਾ ਲਈ ਹੈ ਕਿ ਵਾਧੂ ਦੀਆਂ ਟੈਨਸ਼ਨਾਂ ਅਸੀਂ ਪਾਲ ਲਈਆਂ ਹਨ । ਉਨ੍ਹਾਂ ਵਿੱਚੋਂ ਹੀ ਇੱਕ ਹੈ ਓਵਰਥਿਕਿੰਗ, (Overthinking) ਜਿਸ ਨੂੰ ਅਸੀਂ ਜ਼ਰੂਰਤ ਤੋਂ ਜ਼ਿਆਦਾ ਸੋਚਣਾ ਜਾਂ ਫਿਰ ਸੋਚਾਂ ‘ਚ ਡੁੱਬੇ ਰਹਿਣਾ ਵੀ ਆਖ ਦਿੰਦੇ ਹਾਂ। ਅਕਸਰ ਕਿਹਾ ਵੀ ਜਾਂਦਾ ਹੈ ਕਿ ਚਿੰਤਾ ਚਿਖਾ ਸਮਾਨ ਹੁੰਦੀ ਹੈ। ਜਦੋਂ ਅਸੀਂ ਕਿਸੇ ਸਮੱਸਿਆ ਨੂੰ ਲੈ ਕੇ ਵਾਰ ਵਾਰ ਸੋਚੀ ਜਾਂਦੇ ਹਾਂ ਜਾਂ ਫਿਰ ਅਤੀਤ ‘ਚ ਕੀਤੀਆਂ ਗਲਤੀਆਂ ਨੂੰ ਲੈ ਕੇ ਹਰ ਵੇਲੇ ਸੋਚੀਂ ਜਾਂਦੇ ਹਾਂ । ਕਈਆਂ ਲੋਕਾਂ ਨੂੰ ਆਪਣੇ ਕੰਮ ਕਾਜ ਨੂੰ ਲੈ ਕੇ ਸੋਚ ਵਿਚਾਰ ਲੱਗੀ ਰਹਿੰਦੀ ਹੈ। ਪਰ ਜ਼ਿਆਦਾ ਸੋਚਣ ਦੇ ਨਾਲ ਅਸੀਂ ਆਪਣੇ ਦਿਮਾਗ ਤੇ ਵਾਧੂ ਦਾ ਬੋਝ ਪਾ ਲੈਂਦੇ ਹਾਂ । ਜਿਸ ਕਾਰਨ ਸਾਨੂੰ ਡਿਪ੍ਰੈਸ਼ਨ ਵਰਗੀ ਬਿਮਾਰੀ ਵੀ ਹੋ ਸਕਦੀ ਹੈ। ਇਸ ਦੇ ਨਾਲ ਕਈ ਵਾਰ ਜੋ ਅਸੀਂ ਸੋਚਦੇ ਹਾਂ ਉਹੋ ਜਿਹਾ ਵਰਤਾਰਾ ਸਾਡੇ ਨਾਲ ਹੋਣ ਲੱਗ ਜਾਂਦਾ ਹੈ। ਇਸ ਲਈ ਓਵਰਥਿਕਿੰਗ ਆਪਣੇ ਨੇੜੇ ਫਟਕਣ ਵੀ ਨਾ ਦਿਓ । 

ਪਾਜ਼ੀਟਿਵ ਸੋਚ 

ਆਪਣੀ ਸੋਚ ਨੂੰ ਹਮੇਸ਼ਾ ਪਾਜ਼ੀਟਿਵ ਰੱਖੋ । ਅਤੀਤ ‘ਚ ਕੀਤੀਆਂ ਗਲਤੀਆਂ ਬਾਰੇ ਨਾ ਸੋਚੋ । ਬੀਤ ਗਈ ਸੋ ਬਾਤ ਗਈ, ਉਸ ਨੂੰ ਭੁੱਲਣ ਦੀ ਕੋੋਸ਼ਿਸ਼ ਰੱਖੋ 

ਨਕਰਾਤਮਕ ਵਿਚਾਰ ਆਉਣ ਤੇ ਕਿਤਾਬਾਂ ਪੜ੍ਹੋ 

ਜੇ ਤੁਹਾਡੇ ਮਨ ‘ਚ ਵਾਰ-ਵਾਰ ਇੱਕੋ ਗੱਲ ਦਾ ਖਿਆਲ ਆਉਂਦਾ ਹੈ ਤਾਂ ਤੁਸੀਂ ਆਪਣੀ ਐਨਰਜੀ ਨੂੰ ਸੋਚ ਕੇ ਬੇਅਰਥ ਗੁਆਉਣ ਦੀ ਬਜਾਏ ਚੰਗੀਆਂ ਕਿਤਾਬਾਂ ਪੜ੍ਹੋ। ਕੋਈ ਧਾਰਮਿਕ ਪੁਸਤਕਾਂ ਜਾਂ ਫਿਰ ਕਹਾਣੀਆਂ ਵਾਲੀਆਂ ਕਿਤਾਬਾਂ ਪੜ੍ਹ ਕੇ ਓਵਰਥਿਕਿੰਗ ਤੋਂ ਦੂਰ ਰਹਿ ਸਕਦੇ ਹੋ ।  

ਸਵੇਰ ਸਮੇਂ ਸੈਰ ਕਰੋ 

ਓਵਰਥਿਕਿੰਗ ਨੂੰ ਦੂਰ ਭਜਾਉਣ ਦੇ ਲਈ ਐਕਸਟਰਾ ਐਕਟੀਵਿਟੀ ਕਰੋ। ਤੁਸੀਂ ਸਵੇਰ ਵੇਲੇ ਸੈਰ ਕਰਨ ਜਾ ਸਕਦੇ ਹੋ । ਦੁਪਹਿਰ ਦਾ ਸਮਾਂ ਤੁਸੀਂ ਵਧੀਆ ਮਿਊਜ਼ਿਕ ਸੁਣ ਕੇ ਬਿਤਾ ਸਕਦੇ ਹੋ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਅਤੇ ਉਸ ਦਾ ਕੁਦਰਤ ਦੀ ਹਰ ਨੇਮਤ ਦੇਣ ‘ਤੇ ਸ਼ੁਕਰੀਆ ਅਦਾ ਕਰੋ । ਇਸ ਤਰ੍ਹਾਂ ਕੁਝ ਕੁ ਨੁਕਤੇ ਅਪਣਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਸੁਖਾਲਾ ਬਣਾ ਸਕਦੇ ਹੋ ।


© Copyright Galactic Television & Communications Pvt. Ltd. 2026. All rights reserved.