ਸੁੱਕਾ ਨਾਰੀਅਲ ਖ਼ਾਣ ਦੇ ਹਨ ਕਈ ਫਾਇਦੇ, ਜਾਣੋ ਕਿਵੇ ਸਿਹਤ ਲਈ ਹੈ ਲਾਹੇਵੰਦ

ਸੁੱਕਾ ਨਾਰੀਅਲ ਖਾਣ ਦੇ ਸਰੀਰ ਨੂੰ ਕਈ ਫਾਇਦੇ ਹਨ । ਸੁੱਕਾ ਨਾਰੀਅਲ ਜਿੱਥੇ ਕਈ ਪਕਵਾਨਾਂ ‘ਚ ਲਾਹੇਵੰਦ ਹੈ, ਉੱਥੇ ਹੀ ਕਈ ਲੋਕ ਡਰਾਈ ਫਰੂਟ ਦੇ ਤੌਰ ਤੇ ਵੀ ਇਸ ਦਾ ਇਸਤੇਮਾਲ ਕਰਦੇ ਹਨ । ਸੁੱਕੇ ਨਾਰੀਅਲ ‘ਚ ਆਇਰਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।

By  Shaminder Kaur Kaler January 5th 2026 05:45 PM

ਸੁੱਕਾ ਨਾਰੀਅਲ (Dry Coconut) ਖਾਣ ਦੇ ਸਰੀਰ ਨੂੰ ਕਈ ਫਾਇਦੇ ਹਨ । ਸੁੱਕਾ ਨਾਰੀਅਲ ਜਿੱਥੇ ਕਈ ਪਕਵਾਨਾਂ ‘ਚ ਲਾਹੇਵੰਦ ਹੈ, ਉੱਥੇ ਹੀ ਕਈ ਲੋਕ ਡਰਾਈ ਫਰੂਟ ਦੇ ਤੌਰ ਤੇ ਵੀ ਇਸ ਦਾ ਇਸਤੇਮਾਲ ਕਰਦੇ ਹਨ । ਸੁੱਕੇ ਨਾਰੀਅਲ ‘ਚ ਆਇਰਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਬਦਲਦੇ ਮੌਸਮ ‘ਚ ਵਾਇਰਲ ਇੰਫੈਕਸ਼ਨ ‘ਚ ਵੀ ਸੁੱਕਾ ਨਾਰੀਅਲ ਬਹੁਤ ਹੀ ਲਾਭਦਾਇਕ ਮੰਨਿਆ ਜਾਂਦਾ ਹੈ। 

ਯਾਦ ਸ਼ਕਤੀ ਵਧਾਉਣ ‘ਚ ਕਾਰਗਰ 

ਸੁੱਕਾ ਤੇ ਹਰਾ ਨਾਰੀਅਲ ਦੋਵੇਂ ਖਾਣ ‘ਚ ਸੁਆਦੀ ਲੱਗਦੇ ਹਨ । ਸੁੱਕੇ ਨਾਰੀਅਲ ਨੂੰ ਅਸੀਂ ਆਮ ਤੌਰ ‘ਤੇ ਪਕਵਾਨ ਬਨਾਉਣ ਦੇ ਲਈ ਇਸਤੇਮਾਲ ਕਰਦੇ ਹਾਂ । ਖੀਰ, ਆਈਸਕ੍ਰੀਮ ਜਾਂ ਫਿਰ ਹੋਰ ਕੋਈ ਸਵੀਟ ਡਿਸ਼ ਬਨਾਉਣ ‘ਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।ਇਸ ਦੇ ਨਾਲ ਹੀ ਮਠਿਆਈਆਂ ‘ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਜੇ ਉਂਝ ਵੀ ਇਸ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਹ ਸਿਹਤ ਲਈ ਬਹੁਤ ਲਾਹੇਵੰਦ ਹੁੰਦਾ ਹੈ। ਇਹ ਪੋਸ਼ਕ ਤੱਤਾਂ ਦੇ ਨਾਲ ਭਰਪੂਰ ਹੁੰਦਾ ਹੈ। 

ਆਇਰਨ ਦੀ ਕਮੀ ਕਰਦਾ ਪੂਰੀ 

ਸੁੱਕਾ ਨਾਰੀਅਲ ਖ਼ਾਣ ਦੇ ਕਈ ਫਾਇਦੇ ਹਨ।ਔਰਤਾਂ ਦੇ ਲਈ ਤਾਂ ਨਾਰੀਅਲ ਦਾ ਸੇਵਨ ਬੇਹੱਦ ਅਸਰਦਾਰ ਹੈ। ਪੀਰੀਅਡ ਦੇ ਦੌਰਾਨ ਅਤੇ ਡਿਲੀਵਰੀ ਤੋਂ ਬਾਅਦ ਮਹਿਲਾਵਾਂ ਨੂੰ ਸੁੱਕੇ ਨਾਰੀਅਲ ਦਾ ਸੇਵਨ ਕਰਨਾ ਚਾਹੀਦਾ ਹੈ।

  ਇਮਿਊਨਿਟੀ ਨੂੰ ਕਰਦਾ ਹੈ ਮਜ਼ਬੂਤ 

 ਸੁੱਕੇ ਨਾਰੀਅਲ ‘ਚ ਪ੍ਰੋਟੀਨ, ਵਿਟਾਮਿਨਸ, ਮੈਗਨੀਜ਼,ਆਇਰਨ ਤੇ ਕੈਲਸ਼ੀਅਮ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ।ਇਹ ਸਾਰੇ ਪੋਸ਼ਕ ਤੱਤ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।

© Copyright Galactic Television & Communications Pvt. Ltd. 2026. All rights reserved.