ਆਂਵਲੇ ਦੇ ਸੇਵਨ ਦੇ ਹਨ ਕਈ ਫਾਇਦੇ, ਜਾਣੋ ਸਰੀਰ ਨੂੰ ਕਿਵੇਂ ਪਹੁੰਚਾਉਂਦਾ ਹੈ ਫਾਇਦਾ
ਅਕਸਰ ਕਿਹਾ ਜਾਂਦਾ ਹੈ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ‘ਚ ਪਤਾ ਲੱਗਦਾ ਹੈ। ਆਂਵਲਾ ਖਾਣ ਦੇ ਬਹੁਤ ਸਾਰੇ ਫਾਇਦੇ ਹਨ । ਆਂਵਲੇ ਦਾ ਸੇਵਨ ਕਿਸੇ ਵੀ ਰੂਪ ‘ਚ ਫਾਇਦੇਮੰਦ ਹੁੰਦਾ ਹੈ। ਸਰਦੀਆਂ ‘ਚ ਇਸ ਦਾ ਸੇਵਨ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ। ਕਿਉਂਕਿ ਇਹ ਬਿਮਾਰੀਆਂ ਤੋਂ ਬਚਾਉਣ ਅਤੇ ਇਮਿਊਨਿਟੀ ਬਣਾਏ ਰੱਖਣ ‘ਚ ਮਦਦਗਾਰ ਸਾਬਿਤ ਹੁੰਦਾ ਹੈ।
ਅਕਸਰ ਕਿਹਾ ਜਾਂਦਾ ਹੈ ਕਿ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ‘ਚ ਪਤਾ ਲੱਗਦਾ ਹੈ। ਆਂਵਲਾ ਖਾਣ ਦੇ ਬਹੁਤ ਸਾਰੇ ਫਾਇਦੇ ਹਨ । ਆਂਵਲੇ ਦਾ ਸੇਵਨ ਕਿਸੇ ਵੀ ਰੂਪ ‘ਚ ਫਾਇਦੇਮੰਦ ਹੁੰਦਾ ਹੈ। ਸਰਦੀਆਂ ‘ਚ ਇਸ ਦਾ ਸੇਵਨ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ। ਕਿਉਂਕਿ ਇਹ ਬਿਮਾਰੀਆਂ ਤੋਂ ਬਚਾਉਣ ਅਤੇ ਇਮਿਊਨਿਟੀ ਬਣਾਏ ਰੱਖਣ ‘ਚ ਮਦਦਗਾਰ ਸਾਬਿਤ ਹੁੰਦਾ ਹੈ।ਆਂਵਲੇ ‘ਚ ਕਿਉਂਕਿ ਵਿਟਾਮਿਨ ਸੀ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਲਈ ਇਸ ਦੇ ਸੇਵਨ ਦੇ ਨਾਲ ਸਰੀਰ ਰੋਗਾਂ ਨਾਲ ਲੜਨ ‘ਚ ਸਮਰੱਥ ਹੁੰਦਾ ਹੈ ਅਤੇ ਪਾਚਨ ਕਿਰਿਆ ਵੀ ਸੁਧਾਰਦਾ ਹੈ।
ਵਾਲਾਂ ਲਈ ਲਾਹੇਵੰਦ
ਆਂਵਲੇ ਦਾ ਸੇਵਨ ਵਾਲਾਂ ਦੇ ਲਈ ਵੀ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ। ਇਸ ਦੇ ਸੇਵਨ ਦੇ ਨਾਲ ਵਾਲ ਝੜਨ ਦੀ ਸਮੱਸਿਆ ਘਟਦੀ ਹੈ। ਸਕਿਨ ਨੂੰ ਨਿਖਾਰਦਾ ਹੈ ਅਤੇ ਅੱਖਾਂ ਦੀ ਰੌਸ਼ਨੀ ਨੂੰ ਸੁਧਾਰਨ ‘ਚ ਆਂਵਲਾ ਮਦਦਗਾਰ ਹੁੰਦਾ ਹੈ।ਪਾਚਨ ਕਿਰਿਆ ਨੂੰ ਸੁਧਾਰਨ ਦੇ ਨਾਲ ਹੀ ਇਹ ਐਸੀਡਿਟੀ ਵਰਗੀ ਸਮੱਸਿਆ ਤੋਂ ਰਾਹਤ ਦਿਵਾਉਂਦਾ ਹੈ।ਸਰਦੀਆਂ ‘ਚ ਵਾਇਰਲ ਇਨਫੈਕਸ਼ਨ, ਖੰਘ, ਜ਼ੁਕਾਮ ਅਤ ਬੁਖਾਰ ਨੂੰ ਰੋਕਣ ‘ਚ ਆਂਵਲਾ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ।
ਵਿਟਾਮਿਨ ਦਾ ਵਧੀਆ ਸਰੋਤ
ਆਂਵਲਾ ਵਿਟਾਮਿਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਠੰਢ ਦੇ ਮੌਸਮ ‘ਚ ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ ਅਤੇ ਇਸ ਦੇ ਸੇਵਨ ਨਾਲ ਸਰੀਰ ਖੰਘ ਤੇ ਜ਼ੁਕਾਮ ਤੋਂ ਬਚਿਆ ਰਹਿੰਦਾ ਹੈ।ਆਂਵਲੇ ਦਾ ਸੇਵਨ ਕਈ ਰੂਪਾਂ ‘ਚ ਕੀਤਾ ਜਾ ਸਕਦਾ ਹੈ। ਜਿਸ ‘ਚ ਅਚਾਰ ਦੇ ਤੌਰ ਤੇ, ਆਂਵਲੇ ਦਾ ਮੁੱਰਬਾ, ਆਂਵਲਾ ਕੈਂਡੀ ਤੇ ਆਂਵਲੇ ਦੀ ਮਿੱਠੀ ਚੱਟਣੀ ਬਣਾ ਕੇ ਵੀ ਖਾਧਾ ਜਾ ਸਕਦਾ ਹੈ।