ਆਂਵਲੇ ਦਾ ਸੇਵਨ ਕਰਨ ਦੇ ਹਨ ਕਈ ਫਾਇਦੇ, ਕਿਸੇ ਵੀ ਰੂਪ ‘ਚ ਆਂਵਲੇ ਦਾ ਸੇਵਨ ਹੈ ਲਾਹੇਵੰਦ

ਕਿਹਾ ਜਾਂਦਾ ਹੈ ਕਿ ਸਿਆਣੇ ਦਾ ਕਿਹਾ ਤੇ ਆਂਵਲੇ ਦਾ ਖਾਧਾ ਬਾਅਦ ‘ਚ ਪਤਾ ਲੱਗਦਾ ਹੈ।ਆਂਵਲੇ ਨੂੰ ਗੁਣਾਂ ਦੀ ਖਾਣ ਕਹਿ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ । ਅੱਜ ਅਸੀਂ ਤੁਹਾਨੂੰ ਆਂਵਲੇ ਦਾ ਦੇ ਫਾਇਦੇ ਬਾਰੇ ਦੱਸਾਂਗੇ ।

By  Shaminder Kaur Kaler November 11th 2025 11:11 AM -- Updated: November 8th 2025 11:29 AM

 ਕਿਹਾ ਜਾਂਦਾ ਹੈ ਕਿ ਸਿਆਣੇ ਦਾ ਕਿਹਾ ਤੇ ਆਂਵਲੇ (Awala) ਦਾ ਖਾਧਾ ਬਾਅਦ ‘ਚ ਪਤਾ ਲੱਗਦਾ ਹੈ।ਆਂਵਲੇ ਨੂੰ ਗੁਣਾਂ ਦੀ ਖਾਣ ਕਹਿ ਲਿਆ ਜਾਵੇ ਤਾਂ ਗਲਤ ਨਹੀਂ ਹੋਵੇਗਾ । ਅੱਜ ਅਸੀਂ ਤੁਹਾਨੂੰ ਆਂਵਲੇ ਦਾ ਦੇ ਫਾਇਦੇ ਬਾਰੇ ਦੱਸਾਂਗੇ ।ਆਂਵਲੇ ਨੂੰ ਤੁਸੀਂ ਕਿਸੇ ਵੀ ਰੂਪ ‘ਚ ਖਾ ਸਕਦੇ ਹੋ । ਕਿਉਂਕਿ ਇਸ ਦਾ ਸੇਵਨ ਕਰਨ ਦੇ  ਸਰੀਰ ਨੂੰ ਕਈ ਫਾਇਦੇ ਹਨ । 

ਆਂਵਲੇ ਦਾ ਮੁਰੱਬਾ 

ਆਂਵਲੇ ਦਾ ਸੇਵਨ ਮੁਰੱਬੇ ਦੇ ਰੂਪ ‘ਚ ਵੀ ਕੀਤਾ ਜਾ ਸਕਦਾ ਹੈ। ਜੇ ਤੁਸੀਭ ਚੀਨੀ ਤੋਂ ਪਰਹੇਜ਼ ਕਰਦੇ ਹੋ ਤਾਂ ਹਲਕੇ ਜਿਹੇ ਮਿੱਠੇ ਦੇ ਨਾਲ ਨਮਕ ਪਾ ਕੇ ਇਸ ਦਾ ਸੇਵਨ ਕੀਤਾ ਜਾ ਸਕਦਾ ਹੇ। ਕਿਉਂਕਿ ਆਂਵਲੇ ‘ਚ ਵਿਟਾਮਿਨ ਸੀ ਭਾਰੀ ਮਾਤਰਾ ‘ਚ ਹੁੰਦਾ ਹੈ ਅਤੇ ਇਸ ਨਾਲ ਤੁਹਾਨੂੰ ਕਈ ਫਾਇਦੇ ਹੋਣਗੇ ।


ਵਾਲਾਂ ਲਈ ਲਾਹੇਵੰਦ 

ਆਂਵਲੇ ਦਾ ਸੇਵਨ ਵਾਲਾਂ ਲਈ ਵੀ ਬੇਹੱਦ ਲਾਹੇਵੰਦ ਹੈ। ਜੇ ਤੁਹਾਡੇ ਵਾਲੇ ਉਮਰ ਤੋਂ ਪਹਿਲਾਂ ਸਫੇਦ ਹੁੰਦੇ ਹਨ ਤਾਂ ਆਂਵਲੇ ਦਾ ਚੂਰਨ ਖਾ ਸਕਦੇ ਹੋ ।ਆਂਵਲੇ ਦਾ ਚੂਰਨ ਖਾਣ ਦੇ ਨਾਲ ਤੁਹਾਡੇ ਸਫੇਦ ਵਾਲ ਜੜ੍ਹਾਂ ਤੋਂ ਕਾਲੇ ਹੋ ਜਾਣਗੇ ।

ਵਜ਼ਨ ਘਟਾਉਣ ‘ਚ ਕਾਰਗਰ 

ਆਂਵਲੇ ਦਾ ਪਾਣੀ ਪੀਣ ਦੇ ਨਾਲ ਵਜ਼ਨ ਘੱਟਦਾ ਹੈ ਅਤੇ ਜੇ ਤੁਸੀਂ ਵਜ਼ਨ ਘਟਾਉਣਾ ਚਾਹੁੰਦੇ ਹੋ ਤਾਂ ਆਂਵਲੇ ਦਾ ਪਾਣੀ ਪੀ ਸਕਦੇ ਹੋ । ਜੋ ਲੋਕ ਨਿਯਮਿਤ ਤੌਰ ਤੇ ਆਂਵਲੇ ਦਾ ਪਾਣੀ ਪੀਂਦੇ ਹੋ ਤਾਂ ਇਸ ਦੇ ਨਾਲ ਅੱਖਾਂ ਦੀ ਰੌਸ਼ਨੀ ਵੀ ਵੱਧਦੀ ਹੈ।


© Copyright Galactic Television & Communications Pvt. Ltd. 2026. All rights reserved.