ਸਵੇਰ ਦੀ ਸੈਰ ਹੁੰਦੀ ਹੈ ਫਾਇਦੇਮੰਦ, ਸਾਰਾ ਦਿਨ ਮਹਿਸੂਸ ਕਰੋਗੇ ਤਰੋਤਾਜ਼ਾ

ਸਵੇਰ ਦੀ ਸੈਰ ਦੇ ਬਹੁਤ ਸਾਰੇ ਫਾਇਦੇ ਨੇ, ਪਰ ਅੱਜ ਕੱਲ੍ਹ ਦੇ ਰੁਝੇਵਿਆਂ ‘ਚ ਇਨਸਾਨ ਏਨਾਂ ਕੁ ਖੁੱਭ ਚੁੱਕਿਆ ਹੈ। ਉਸ ਕੋਲ ਆਪਣੀ ਸਿਹਤ ਦੇ ਧਿਆਨ ਦੇਣ ਦਾ ਵੀ ਸਮਾਂ ਨਹੀਂ ਬਚਿਆ । ਜਿਸ ਕਾਰਨ ਉਹ ਕਈ ਵਾਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ।

By  Shaminder Kaur Kaler November 13th 2025 11:27 AM

ਸਵੇਰ ਦੀ ਸੈਰ (Morning Walk)ਦੇ ਬਹੁਤ ਸਾਰੇ ਫਾਇਦੇ ਨੇ, ਪਰ ਅੱਜ ਕੱਲ੍ਹ ਦੇ ਰੁਝੇਵਿਆਂ ‘ਚ ਇਨਸਾਨ ਏਨਾਂ ਕੁ ਖੁੱਭ ਚੁੱਕਿਆ ਹੈ। ਉਸ ਕੋਲ ਆਪਣੀ ਸਿਹਤ ਦੇ ਧਿਆਨ ਦੇਣ ਦਾ ਵੀ ਸਮਾਂ ਨਹੀਂ ਬਚਿਆ । ਜਿਸ ਕਾਰਨ ਉਹ ਕਈ ਵਾਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਸਾਰਾ ਦਿਨ ਦਫਤਰਾਂ ‘ਚ ਬੈਠ ਕੇ ਕੰਮ ਕਰਨ ਦੇ ਨਾਲ ਸਰੀਰ ਸੁਸਤ ਹੋ ਜਾਂਦਾ ਹੈ ਅਤੇ ਮੋਟਾਪੇ, ਐਸੀਡਿਟੀ ਵਰਗੀਆਂ ਬਿਮਾਰੀਆਂ ਸਾਨੂੰ ਆਣ ਘੇਰਦੀਆਂ ਹਨ ।ਕਿਉਂਕਿ ਸਰੀਰਕ ਐਕਟੀਵਿਟੀ ਘੱਟਣ ਦੇ ਕਾਰਨ ਮੋਟਾਪਾ ਜਲਦੀ ਆਉਂਦਾ ਹੈ। ਪਰ ਤੁਹਾਨੂੰ ਆਪਣੀ ਸਿਹਤ ਬਾਰੇ ਸੁਚੇਤ ਰਹਿਣਾ ਜ਼ਰੂਰੀ ਹੈ। 

ਸਵੇਰ ਦੀ ਸੈਰ 

ਸਵੇਰ ਦੀ ਸੈਰ ਬਹੁਤ ਹੀ ਲਾਹੇਵੰਦ ਹੁੰਦੀ ਹੈ । ਸੈਰ ਕਰਨ ਦੇ ਨਾਲ ਜਿੱਥੇ ਤੁਸੀਂ ਖੁਦ ਨੂੰ ਤਰੋਤਾਜ਼ਾ ਮਹਿਸੂਸ ਕਰਦੇ ਹੋ, ਉੱਥੇ ਹੀ ਸਾਰਾ ਦਿਨ ਵਧੀਆ ਲੰਘਦਾ ਹੈ। ਕਿਉਂਕਿ ਸਵੇਰ ਦੀ ਸੈਰ ਕਰਨ ਦੇ ਨਾਲ ਇੱਕ ਤਾਂ ਜਲਦੀ ਉੱਠਣ ਦੀ ਆਦਤ ਬਣਦੀ ਹੈ, ਇਸ ਦੇ ਨਾਲ ਹੀ ਤੁਹਾਡੇ ਸਰੀਰ ਨੂੰ ਇਸ ਦੇ ਕਈ ਲਾਭ ਹੋਣਗੇ । 


ਸਮੇਂ ਦੀ ਘਾਟ 

ਅਕਸਰ ਅਸੀਂ ਦਫਤਰਾਂ ‘ਚ ਕੰਮ ਕਰਦੇ ਹੋਏ ਸਮੇਂ ਦੀ ਘਾਟ ਦਾ ਬਹਾਨਾ ਬਣਾ ਕੇ ਸਵੇਰ ਦੀ ਸੈਰ ਕਰਨ ਤੋਂ ਕਿਨਾਰਾ ਕਰਦੇ ਹਾਂ। ਪਰ ਇਹ ਆਦਤ ਇੱਕਦਮ ਨਹੀਂ ਬਣੇਗੀ । ਇਸ ਦੇ ਲਈ ਤੁਹਾਨੂੰ ਹੌਲੀ ਹੌਲੀ ਆਦਤ ਬਨਾਉਣੀ ਪਵੇਗੀ। ਜੇ ਤੁਸੀਂ ਘਰ ਤੋਂ ਬਾਹਰ ਸੈਰ ਕਰਨ ਦੇ ਲਈ ਨਹੀਂ ਜਾ ਸਕਦੇ ਤਾਂ ਘਰ ਦੇ ਲਾਅਨ ‘ਚ ਘੁੰਮ ਸਕਦੇ ਹੋ । ਏਨਾਂ ਵੀ ਨਹੀਂ ਕਰ ਸਕਦੇ ਤਾਂ ਘਰ ਦੀ ਛੱਤ ਤੇ ਸੈਰ ਕਰ ਸਕਦੇ ਹੋ । ਹੌਲੀ ਹੌਲੀ ਆਪਣੀ ਸੈਰ ਦਾ ਸਮਾਂ ਵਧਾਓ ਅਤੇ ਫਿਰ ਘਰ ਤੋਂ ਬਾਹਰ ਸੈਰ ਕਰਨ ਦੇ ਲਈ ਜਾਣਾ ਸ਼ੁਰੂ ਕਰੋ । 


ਪੈਰਾਂ ਦੇ ਦਰਦ ਤੋਂ ਮਿਲਦੀ ਰਾਹਤ 

ਸਾਨੂੰ ਚੱਲਣ ਦੀ ਆਦਤ ਨਹੀਂ ਹੁੰਦੀ ਅਤੇ ਕਈ ਵਾਰ ਸਾਨੂੰ ਥੋੜ੍ਹਾ ਜਿਹਾ ਵੀ ਜ਼ਿਆਦਾ ਚੱਲਣਾ ਪਵੇ ਤਾਂ ਸਾਡੇ ਪੈਰ ਦੁਖਣ ਲੱਗ ਜਾਂਦੇ ਹਨ । ਪਰ ਜੇ ਤੁਸੀਂ ਸੈਰ ਦੀ ਆਦਤ ਪਾ ਲਓਗੇ ਤਾਂ ਰੋਜ਼ਾਨਾ ਤੁਰਨ ਦੇ ਨਾਲ ਪੈਰਾਂ ਨੂੰ ਥਕਾਨ ਮਹਿਸੂਸ ਨਹੀਂ ਹੋਵੇਗੀ । 


© Copyright Galactic Television & Communications Pvt. Ltd. 2026. All rights reserved.