ਜਾਣੋ ਧੰਨਤੇਰਸ ਤੇ ਕਿਸ ਸ਼ੁਭ ਮਹੂਰਤ ਤੇ ਖਰੀਦਦਾਰੀ ਕਰਨਾ ਰਹੇਗਾ ਫਲਦਾਇਕ
ਧੰਨਤੇਰਸ ਨੂੰ ਦੀਵਾਲੀ ਦੀ ਸ਼ੁਰੂਆਤ ਦੇ ਤੌਰ ਤੇ ਵੀ ਵੇਖਿਆ ਜਾਂਦਾ ਹੈ।ਇਸ ਦਿਨ ਨੂੰ ਧੰਨਤੇਰਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਮਨੋਂ ਕੀਤੀ ਗਈ ਪੂਜਾ ਅਰਚਨਾ ਦੇ ਨਾਲ ਧੰਨ, ਸੁੱਖ ਅਤੇ ਵਧੀਆ ਸਿਹਤ ਦੀ ਪ੍ਰਾਪਤੀ ਹੁੰਦੀ ਹੈ।
ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਅਜਿਹੇ ‘ਚ ਲੋਕਾਂ ਦੇ ਵੱਲੋਂ ਤਿਉਹਾਰਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਦੀਵਾਲੀ ਤੋਂ ਪਹਿਲਾਂ ਧੰਨਤੇਰਸ (Dhanteras 2025)ਦਾ ਤਿਉਹਾਰ ਮਨਾਇਆ ਜਾਂਦਾ ਹੈ। ਜਿਸ ‘ਚ ਭਗਵਾਨ ਧੰਨਵੰਤਰੀ, ਮਾਂ ਲਸ਼ਮੀ ਦੇ ਨਾਲ-ਨਾਲ ਕੁਬੇਰ ਦੀ ਵੀ ਪੂਜਾ ਕੀਤੀ ਜਾਂਦੀ ਹੈ।ਇਸ ਦਿਨ ਨੂੰ ਦੀਵਾਲੀ ਦੀ ਸ਼ੁਰੂਆਤ ਦੇ ਤੌਰ ਤੇ ਵੀ ਵੇਖਿਆ ਜਾਂਦਾ ਹੈ।ਇਸ ਦਿਨ ਨੂੰ ਧੰਨਤੇਰਸ ਦੇ ਰੂਪ ‘ਚ ਮਨਾਇਆ ਜਾਂਦਾ ਹੈ। ਮਾਨਤਾ ਹੈ ਕਿ ਇਸ ਦਿਨ ਮਨੋਂ ਕੀਤੀ ਗਈ ਪੂਜਾ ਅਰਚਨਾ ਦੇ ਨਾਲ ਧੰਨ, ਸੁੱਖ ਅਤੇ ਵਧੀਆ ਸਿਹਤ ਦੀ ਪ੍ਰਾਪਤੀ ਹੁੰਦੀ ਹੈ।
18 ਅਕਤੂਬਰ ਨੂੰ ਮਨਾਇਆ ਜਾਵੇਗਾ ਧੰਨਤੇਰਸ ਦਾ ਤਿਉਹਾਰ
ਇਸ ਵਾਰ ਧੰਨਤੇਰਸ ਦਾ ਤਿਉਹਾਰ 18 ਅਕਤੂਬਰ, ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ ।ਇਸ ਦਿਨ ਖਰੀਦਦਾਰੀ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਇਸ ਦਿਨ ਸੋਨੇ, ਚਾਂਦੀ ਦੇ ਗਹਿਣੇ ਤੇ ਹੋਰ ਵਸਤੂਆਂ ਖਰੀਦਣੀਆਂ ਬੜੀਆਂ ਹੀ ਲਾਹੇਵੰਦ ਮੰਨੀਆਂ ਜਾਂਦੀਆਂ ਹਨ । ਇਸ ਤੋਂ ਇਲਾਵਾ ਪਿੱਤਲ, ਸਟੀਲ ਦੇ ਬਰਤਨ ਵੀ ਬੜੇ ਵੱਡੇ ਪੱਧਰ ਤੇ ਖਰੀਦੇ ਜਾਂਦੇ ਹਨ ।
ਨਵੀਆਂ ਚੀਜ਼ਾਂ ਖਰੀਦਣ ‘ਤੇ ਘਰ ‘ਚ ਆਉਂਦੀ ਸੁੱਖ ਸਮ੍ਰਿਧੀ
ਅਜਿਹਾ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਨਵੀਆਂ ਚੀਜ਼ਾਂ ਖਰੀਦਣ ਦੇ ਨਾਲ ਘਰ ‘ਚ ਸੁੱਖ ਸਮ੍ਰਿਧੀ ਆਉਂਦੀ ਹੈ। ਇਸ ਦਿਨ ਜ਼ਮੀਨ, ਘਰ ਖਰੀਦਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ।ਧੰਨਤੇਰਸ ਤੇ ਖਰੀਦਦਾਰੀ ਕਰਨ ਦਾ ਸ਼ੁਭ ਸਮਾਂ ਦੁਪਹਿਰ ਇੱਕ ਵੱਜ ਕੇ ਵੀਹ ਮਿੰਟ ਤੇ ਉੱਨੀ ਅਕਤੂਬਰ ਦਿਨ ਐਤਵਾਰ ਨੂੰ ਇੱਕ ਵੱਜ ਕੇ ਚਰੰਜਾ ਮਿੰਟ ਤੋਂ ਪਹਿਲਾਂ ਤੱਕ ਦਾ ਹੈ।ਸੋ ਧੰਨਤੇਰਸ ਵਾਲੇ ਦਿਨ ਤੁਸੀਂ ਵੀ ਆਪਣੇ ਪਰਿਵਾਰ ਦੇ ਲਈ ਖਰੀਦਦਾਰੀ ਕਰਕੇ ਘਰ ‘ਚ ਸੁੱਖ ਤੇ ਖੁਸ਼ਹਾਲੀ ਵਧਾ ਸਕਦੇ ਹੋ । ਇਸ ਦਿਨ ਨੂੰ ਛੋਟੀ ਦੀਵਾਲੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਧੰਨਤੇਰਸ ਤੇ ਘਰਾਂ ‘ਚ ਦੀਵੇ ਵੀ ਜਗਾਏ ਜਾਂਦੇ ਹਨ ।