29 ਅਕਤੂਬਰ ਨੂੰ ਸੁਹਾਗਣਾਂ ਰੱਖਣਗੀਆਂ ਕਰਵਾ ਚੌਥ ਦਾ ਵਰਤ
ਕਰਵਾ ਚੌਥ ਦੇ ਤਿਉਹਾਰ ਨੂੰ ਲੈ ਕੇ ਵਿਆਹੁਤਾ ਔਰਤਾਂ ਸਾਰਾ ਸਾਲ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੀਆਂ ਹਨ। ਇਹ ਤਿਉਹਾਰ ਹਰ ਸਾਲ ਮਨਾਇਆ ਜਾਂਦਾ ਹੈ।ਇਸ ਵਾਰ ਕਰਵਾ ਚੌਥ ਦਾ ਤਿਉਹਾਰ ਉੱਨਤੀ ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਮਹਿਲਾਵਾਂ ‘ਚ ਖਾਸ ਉਤਸ਼ਾਹ ਵੇਖਣ ਨੂੰ ਮਿਲਦਾ ਹੈ।ਇਸ ਦਿਨ ਸੁਹਾਗਣਾਂ ਵਰਤ ਰੱਖਦੀਆਂ ਹਨ ਅਤੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ।

ਕਰਵਾ ਚੌਥ ਲਈ ਪੂਜਾ ਮਹੂਰਤ ਤੇ ਵਰਤ ਦਾ ਸਮਾਂ
ਕਰਵਾ ਚੌਥ ਦੇ ਲਈ ਸੁਹਾਗਣਾਂ ੨੯ ਅਕਤੂਬਰ ਨੂੰ ਵਰਤ ਰੱਖਣਗੀਆਂ।ਵਰਤ ਦਾ ਸਮਾਂ ਸਵੇਰੇ ਸਾਢੇ ਛੇ ਵਜੇ ਤੋਂ ਸ਼ਾਮ ਸਵਾ ਅੱਠ ਵਜੇ ਤੱਕ ਹੋਵੇਗਾ ਅਤੇ ਕਰਵਾ ਚੌਥ ਦੀ ਪੂਜਾ ਦਾ ਸਮਾਂ ਸ਼ਾਮ ਸਾਢੇ ਪੰਜ ਵਜੇ ਤੋਂ ਪੌਣੇ ਸੱਤ ਵਜੇ ਤੱਕ ਦਾ ਹੋਵੇਗਾ।ਰਾਤ ਨੂੰ ਚੰਨ ਸਵਾ ਅੱਠ ਵਜੇ ਦੇ ਕਰੀਬ ਚੜੇਗਾ।
ਵਰਤ ਦੀ ਸ਼ੁਰੂਆਤ
ਕਰਵਾ ਚੌਥ ਦੇ ਵਰਤ ਦੀ ਸ਼ੁਰੂਆਤ ਸਵੇਰੇ ਤੜਕਸਾਰ ਸਰਗੀ ਦੇ ਨਾਲ ਹੁੰਦੀ ਹੈ। ਇਸ ਵੇਲੇ ਸੁਹਾਗਣਾਂ ਨਹਾ ਧੋ ਕੇ ਸਰਗੀ ਖਾਂਦੀਆਂ ਹਨ । ਸਰਗੀ ‘ਚ ਮਠਿਆਈ, ਡਰਾਈ ਫਰੂਟ, ਨਾਰੀਅਲ ਪਾਣੀ, ਫੈਨੀ ਤੇ ਹੋਰ ਚੀਜ਼ਾਂ ਦਾ ਸੇਵਨ ਕਰ ਸਕਦੀਆਂ ਹਨ। ਇਸ ਵਰਤ ਦੀ ਸ਼ੁਰੂਆਤ ਸਰਗੀ ਖਾ ਕੇ ਹੀ ਹੁੰਦੀ ਹੈ।ਕਿਉਂਕਿ ਸਾਰਾ ਦਿਨ ਫਿਰ ਕੁਝ ਨਹੀਂ ਖਾਧਾ ਜਾਂਦਾ ਅਤੇ ਨਿਰਜਲ ਇਸ ਵਰਤ ਨੂੰ ਸੁਹਾਗਣਾਂ ਰੱਖਦੀਆਂ ਹਨ।ਇਸ ਦਿਨ ਸੁਹਾਗਣਾਂ ਲਾਲ, ਪੀਲੇ, ਗੁਲਾਬੀ ਤੇ ਉਨਾਭੀ ਰੰਗ ਦੇ ਕੱਪੜੇ ਪਾਉਂਦੀਆਂ ਹਨ ਅਤੇ ਸੋਲਾਂ ਸਿੰਗਾਰ ਕਰਕੇ ਸੱਜਦੀਆਂ ਹਨ। ਸ਼ਾਮ ਨੂੰ ਕਥਾ ਸੁਣ ਕੇ ਚਾਹ ਪਾਣੀ ਪੀਤਾ ਜਾਂਦਾ ਹੈ ਅਤੇ ਰਾਤ ਨੂੰ ਚੰਨ ਨਿਕਲਣ ‘ਤੇ ਪਤੀ ਦਾ ਚਿਹਰਾ ਵੇਖ ਕੇ ਅਤੇ ਚੰਨ ਨੂੰ ਅਰਘ ਦੇਣ ਤੋਂ ਬਾਅਦ ਹੀ ਸੁਹਾਗਣਾਂ ਇਸ ਵਰਤ ਨੂੰ ਖੋਲ੍ਹਦੀਆਂ ਹਨ।