ਸੁਹਾਗਣਾਂ ਦਾ ਤਿਉਹਾਰ ਕਰਵਾ ਚੌਥ, ਪਤੀ ਦੀ ਲੰਮੀ ਉਮਰ ਲਈ ਵਿਆਹੁਤਾ ਔਰਤਾਂ ਰੱਖਦੀਆਂ ਹਨ ਵਰਤ

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ।ਅਜਿਹੇ ‘ਚ ਔਰਤਾਂ ਦੇ ਪਵਿੱਤਰ ਤਿਉਹਾਰ ਕਰਵਾ ਚੌਥ ਦੀ ਗੱਲ ਨਾ ਕੀਤੀ ਜਾਵੇ । ਇਹ ਕਿਸ ਤਰ੍ਹਾਂ ਹੋ ਸਕਦਾ ਹੈ । ਕਰਵਾ ਚੌਥ ਵਾਲੇ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਹਨ ।

By  Shaminder Kaur Kaler October 7th 2025 04:02 PM

ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ।ਅਜਿਹੇ ‘ਚ ਔਰਤਾਂ ਦੇ ਪਵਿੱਤਰ ਤਿਉਹਾਰ ਕਰਵਾ ਚੌਥ ਦੀ ਗੱਲ ਨਾ ਕੀਤੀ ਜਾਵੇ । ਇਹ ਕਿਸ ਤਰ੍ਹਾਂ ਹੋ ਸਕਦਾ ਹੈ । ਕਰਵਾ ਚੌਥ ਵਾਲੇ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਦੇ ਲਈ ਵਰਤ ਰੱਖਦੀਆਂ ਹਨ । ਔਰਤਾਂ ਸਵੇਰੇ ਤੜਕਸਾਰ ਉੱਠ ਕੇ ਸਰਗੀ ਖਾਂਦੀਆਂ ਨੇ ਤੇ ਫਿਰ ਸਾਰਾ ਦਿਨ ਨਿਰਜਲ ਵਰਤ ਰੱਖਦੀਆਂ ਹਨ । ਇਸ ਵਾਰ ਕਰਵਾ ਚੌਥ  (Karva Chauth 2025)ਦਾ ਵਰਤ 10 ਅਕਤੂਬਰ ਨੂੰ ਵਿਆਹੁਤਾ ਔਰਤਾਂ ਦੇ ਵੱਲੋਂ ਰੱਖਿਆ ਜਾ ਰਿਹਾ ਹੈ।ਜਿਸ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ । ਵਿਆਹੁਤਾ ਔਰਤਾਂ ਆਪਣੇ ਪਤੀ ਦੇ ਲਈ ਸੋਲਾਂ ਸ਼ਿੰਗਾਰ ਕਰਦੀਆਂ ਹਨ । 

ਕਰਵਾ ਚੌਥ ‘ਤੇ ਮਹਿੰਦੀ ਦਾ ਮਹੱਤਵ 

ਸੋਲਾਂ ਸ਼ਿੰਗਾਰ ‘ਚ ਸਭ ਤੋਂ ਪਹਿਲਾਂ ਜ਼ਿਕਰ ਆਉਂਦਾ ਹੈ ਮਹਿੰਦੀ ਦਾ । ਮਹਿੰਦੀ ਤੋਂ ਹੀ ਸੋਲਾਂ ਸ਼ਿੰਗਾਰ ਦੀ ਸ਼ੁਰੂਆਤ ਹੁੰਦੀ ਹੈ ।ਮਹਿੰਦੀ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਸ਼ੁਭ ਕਾਰਜ ਦੀ ਸ਼ੁਰੂਆਤ ਹੱਥਾਂ ‘ਚ ਮਹਿੰਦੀ ਰਚਾ ਕੇ ਕੀਤੀ ਜਾਂਦੀ ਹੈ।ਕਰਵਾ ਚੌਥ ਤੇ ਮਹਿੰਦੀ ਲਵਾਉਣ ਦੇ ਲਈ ਵਿਆਹੁਤਾ ਔਰਤਾਂ ‘ਚ ਖੂਬ ਮਾਰਾਮਾਰੀ ਹੁੰਦੀ ਹੈ। 

ਚੂੜੀਆਂ ਚੜ੍ਹਾਉਣ ਦਾ ਰਿਵਾਜ਼ 

ਚੂੜੀਆਂ ਸੁਹਾਗਣਾਂ ਦੀ ਨਿਸ਼ਾਨੀ ਹੁੰਦੀ ਹੈ ਅਤੇ ਕਰਵਾ ਚੌਥ ਤੇ ਤਾਂ ਚੂੜੀਆਂ ਦਾ ਮਹੱਤਵ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ। ਵਿਆਹੁਤਾ ਔਰਤਾਂ ਕਰਵਾ ਚੌਥ ਦੇ ਮੌਕੇ ‘ਤੇ ਚੂੜੀਆਂ ਚੜਵਾਉਣਾ ਨਹੀਂ ਭੁੱਲਦੀਆਂ ।ਇਸ ਦੇ ਨਾਲ ਹੀ ਮੱਥੇ ਤੇ ਬਿੰਦੀ, ਸਿੰਦੂਰ ਦੇ ਨਾਲ ਉਹ ਆਪਣੇ ਸ਼ਿੰਗਾਰ ਨੂੰ ਪੂਰਾ ਕਰਦੀਆਂ ਹਨ।  

ਲਾਲ ਰੰਗ ਦੀ ਡਰੈਸ ਦਾ ਮਹੱਤਵ 

ਕਰਵਾ ਚੌਥ ਦੇ ਮੌਕੇ ‘ਤੇ ਵਿਆਹੁਤਾ ਔਰਤਾਂ ਇੱਕ ਦੂਜੇ ਤੋਂ ਵੱਧ ਸੋਹਣੀਆਂ ਦਿੱਸਣਾ ਚਾਹੁੰਦੀਆਂ ਹਨ । ਉਹ ਬਿਊਟੀ ਪਾਰਲਰ ‘ਚ ਜਾ ਕੇ ਖੂਬ ਸੱਜਦੀਆਂ ਫੱਬਦੀਆਂ ਹਨ ਅਤੇ ਇਸ ਦਿਨ ਲਾਲ ਰੰਗ ਦੀ ਡਰੈਸ ਦਾ ਖ਼ਾਸ ਮਹੱਤਵ ਹੈ। ਪਰ ਅੱਜ ਕੱਲ੍ਹ ਮਾਡਰਨ ਔਰਤਾਂ ਹੋਰ ਕਈ ਗੂੜ੍ਹੇ ਰੰਗਾਂ ਦੀਆਂ ਡਰੈਸਾਂ ਪਾਉਂਦੀਆਂ ਹਨ ।  


© Copyright Galactic Television & Communications Pvt. Ltd. 2026. All rights reserved.