ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹੋ ਤਾਂ ਹੋ ਜਾਓ ਸਾਵਧਾਨ, ਹੋ ਸਕਦੀਆਂ ਹਨ ਇਹ ਸਮੱਸਿਆਵਾਂ
ਅਕਸਰ ਅਸੀਂ ਸਾਰੇ ਆਪਣੇ ਦਿਨ ਦੀ ਸ਼ੁਰੂਆਤ ਚਾਹ ਦੇ ਨਾਲ ਕਰਦੇ ਹਾਂ । ਗਰਮਾ-ਗਰਮ ਚਾਹ ਦੇ ਨਾਲ ਸਨੈਕਸ, ਪਕੌੜੇ ਜਾਂ ਫਿਰ ਰਸ ਵਗੈਰਾ ਖਾ ਲੈਂਦੇ ਹਾਂ । ਪਰ ਸਿਹਤ ਮਾਹਿਰਾਂ ਮੁਤਾਬਕ ਚਾਹ ਦੀ ਬਜਾਏ ਗਰਮ ਪਾਣੀ ਦੇ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰ ਸਕਦੇ ਹੋ ।
ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ। ਹਲਕੀ ਠੰਢ ਨੇ ਦਸਤਕ ਦੇ ਦਿੱਤੀ ਹੈ ਅਤੇ ਅਜਿਹੇ ‘ਚ ਚਾਹ (TEA) ਦੀਆਂ ਚੁਸਕੀਆਂ ਨਾਲ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਪਰ ਚਾਹ ਜਾਂ ਕੌਫੀ ‘ਚ ਕੈਫੀਨ ਹੁੰਦੀ ਹੈ, ਜੋ ਅੰਤੜੀਆਂ ਨੂੰ ਕੁਝ ਸਮੇਂ ਲਈ ਤਾਂ ਤੇਜ਼ ਕਰ ਦਿੰਦਾ ਹੈ। ਜਿਸ ਨਾਲ ਪੇਟ ਤੁਰੰਤ ਸਾਫ਼ ਹੋ ਜਾਂਦਾ ਹੈ, ਪਰ ਚਾਹ ਪੀਣ ਦੀ ਸਾਡੀ ਆਦਤ ਹੌਲੀ ਹੌਲੀ ਨਿਰਭਰਤਾ ਬਣਾਉਂਦੀ ਹੈ। ਪਰ ਲੰਮੇ ਸਮੇਂ ਤੱਕ ਜੇ ਤੁਸੀਂ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਅੰਤੜੀਆਂ ਨੂੰ ਨੁਕਸਾਨ ਹੋ ਸਕਦਾ ਹੈ।
ਅੰਤੜੀਆਂ ਦੀ ਕੁਦਰਤੀ ਗਤੀ ਘਟਦੀ : ਚਾਹ ਦਾ ਲਗਾਤਾਰ ਸੇਵਨ ਕਰਨ ਦੇ ਨਾਲ ਅੰਤੜੀਆਂ ਦੀ ਕੁਦਰਤੀ ਗਤੀ ਘਟ ਜਾਂਦੀ ਹੈ।ਜਿਸ ਕਾਰਨ ਸਰੀਰ ‘ਚ ਪੇਟ ਸਾਫ਼ ਕਰਨ ਦੀ ਸਮਰੱਥਾ ਘੱਟ ਹੋ ਸਕਦੀ ਹੈ। ਚਾਹ ‘ਚ ਮੌਜੂਦ ਕੈਫੀਨ ਇੱਕ ਡਾਇਯੂਰੇਟਿਕ ਹੈ, ਜੋ ਸਰੀਰ ਚੋਂ ਪਾਣੀ ਕੱਢ ਦਿੰਦੀ ਹੈ। ਜਿਸ ਦੇ ਨਾਲ ਐਸੀਡਿਟੀ, ਗੈਸ ਤੇ ਹੋਰ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਅੰਤੜੀਆਂ ਦੀ ਆਦਤ ਬਣ ਜਾਂਦੀ ਹੈ ਕੈਫੀਨ : ਸਿਹਤ ਮਾਹਿਰਾਂ ਦੇ ਮੁਤਾਬਕ ਰੋਜ਼ਾਨਾ ਚਾਹ ਪੀਣ ਦੇ ਨਾਲ ਸਾਨੂੰ ਕੈਫੀਨ ਦੀ ਆਦਤ ਪੈ ਜਾਂਦੀ ਹੈ । ਜਿਸ ਕਾਰਨ ਬਿਨ੍ਹਾਂ ਚਾਹ ਜਾਂ ਕੌਫੀ ਪੀਤੇ ਅੰਤੜੀਆਂ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰਦੀਆਂ । ਜਿਸ ਕਾਰਨ ਸਾਨੂੰ ਸਾਰਾ ਦਿਨ ਥਕਾਨ ਅਤੇ ਬੇਚੇਨੀ ਮਹਿਸੂਸ ਹੁੰਦੀ ਹੈ।