ਨਿਮਰਤਾ ਤੇ ਹਲੀਮੀ ਉਹ ਗੁਣ ਜੋ ਦੁਸ਼ਮਣਾਂ ਨੂੰ ਵੀ ਬਣਾ ਦਿੰਦੇ ਹਨ ਦੋਸਤ
ਜ਼ਿੰਦਗੀ ‘ਚ ਨਿਮਰਤਾ ਤੇ ਹਲੀਮੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਗੁਣ ਨੂੰ ਅਪਣਾ ਕੇ ਤੁਸੀਂ ਆਪਣਾ ਜੀਵਨ ਸੁਖਾਲਾ ਬਣਾ ਸਕਦੇ ਹੋ । ਜੇ ਤੁਹਾਨੂੰ ਬੋਲ ਕੁਬੋਲ ਕਹਿੰਦਾ ਹੈ ਤਾਂ ਤੁਸੀਂ ਉਸਦਾ ਗੁੱਸਾ ਨਾ ਮਨਾਓ ਅਤੇ ਉਸ ਵੇਲੇ ਸ਼ਾਂਤ ਰਹੋ ਅਤੇ ਪੂਰੀ ਨਿਮਰਤਾ ਦੇ ਨਾਲ ਉਸ ਨੂੰ ਜਵਾਬ ਦਿਓ। ਫਿਰ ਵੇਖਿਓ ਸਾਹਮਣੇ ਵਾਲਾ ਖੁਦ ਹੀ ਸ਼ਾਂਤ ਹੋ ਜਾਂਦਾ ਹੈ।
ਅੱਜ ਦੀ ਭੱਜ ਦੌੜ ਭੱਜ ਭਰੀ ਜ਼ਿੰਦਗੀ ‘ਚ ਹਰ ਪਾਸੇ ਆਪੋ ਧਾਪੀ ਪਈ ਹੋਈ ਹੈ। ਹਰ ਕੋਈ ਇੱਕ ਦੂਜੇ ਨੂੰ ਪਛਾੜਨ ‘ਚ ਲੱਗਿਆ ਹੋਇਆ ਹੈ। ਅਜਿਹੇ ‘ਚ ਉਹ ਕਿਸੇ ਵੀ ਤਰ੍ਹਾਂ ਦਾ ਕਦਮ ਚੁੱਕਣ ਤੋਂ ਗੁਰੇਜ ਨਹੀਂ ਕਰਦਾ । ਦਫਤਰ ਜਾਂ ਕੰਮ ‘ਤੇ ਜਾਣ ਦੀ ਕਾਹਲ, ਕੰਮ ਦਾ ਤਣਾਅ, ਉਸ ‘ਤੇ ਏਨਾਂ ਕੁ ਹਾਵੀ ਹੋ ਚੁੱਕਿਆ ਹੈ ਕਿ ਉਸ ਨੂੰ ਕਿਤੇ ਵੀ ਸਕੂਨ ਦੇ ਪਲ ਨਹੀਂ ਮਿਲਦੇ । ਜਿਸ ਕਾਰਨ ਗੁੱਸੇ ‘ਚ ਆਇਆ ਇਨਸਾਨ ਆਪਣਾ ਆਪਾ ਵੀ ਕਈ ਵਾਰ ਗੁਆ ਬੈਠਦਾ ਹੈ ਅਤੇ ਗੁੱਸੇ ‘ਚ ਕਿਸੇ ਨੂੰ ਕੁਝ ਵੀ ਬੋਲ ਦਿੰਦਾ ਹੈ। ਪਰ ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇੱਕ ਵਾਰ ਤਾਂ ਅਸੀਂ ਆਪਣੇ ਘਰ, ਪਰਿਵਾਰ, ਆਂਢ ਗੁਆਂਢ ‘ਚ ਤੈਸ਼ ‘ਚ ਆ ਕੇ ਕੁਝ ਵੀ ਬੋਲ ਦਿੰਦੇ ਹਾਂ। ਪਰ ਜਦੋਂ ਸਾਡਾ ਗੁੱਸਾ ਉਤਰਦਾ ਹੈ ਤਾਂ ਸਾਨੂੰ ਆਪਣੇ ਕਹੇ ਬੋਲਾਂ ‘ਤੇ ਬੜਾ ਹੀ ਪਛਤਾਵਾ ਹੁੰਦਾ ਹੈ। ਇਸ ਲਈ ਜੇ ਤੁਹਾਨੂੰ ਗੁੱਸਾ ਆਉਂਦਾ ਵੀ ਹੈ ਤਾਂ ਤੁਸੀਂ ਉਸ ਵੇਲੇ ਸ਼ਾਂਤ ਰਹੋ ਅਤੇ ਚੁੱਪ ਕਰਕੇ ਉੱਥੋਂ ਚਲੇ ਜਾਓ।
ਨਿਮਰਤਾ ਨਾਲ ਦੁਸ਼ਮਣ ‘ਤੇ ਵੀ ਪਾਈ ਜਾ ਸਕਦੀ ਜਿੱਤ
ਜ਼ਿੰਦਗੀ ‘ਚ ਨਿਮਰਤਾ ਤੇ ਹਲੀਮੀ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਗੁਣ ਨੂੰ ਅਪਣਾ ਕੇ ਤੁਸੀਂ ਆਪਣਾ ਜੀਵਨ ਸੁਖਾਲਾ ਬਣਾ ਸਕਦੇ ਹੋ । ਜੇ ਤੁਹਾਨੂੰ ਬੋਲ ਕੁਬੋਲ ਕਹਿੰਦਾ ਹੈ ਤਾਂ ਤੁਸੀਂ ਉਸਦਾ ਗੁੱਸਾ ਨਾ ਮਨਾਓ ਅਤੇ ਉਸ ਵੇਲੇ ਸ਼ਾਂਤ ਰਹੋ ਅਤੇ ਪੂਰੀ ਨਿਮਰਤਾ ਦੇ ਨਾਲ ਉਸ ਨੂੰ ਜਵਾਬ ਦਿਓ। ਫਿਰ ਵੇਖਿਓ ਸਾਹਮਣੇ ਵਾਲਾ ਖੁਦ ਹੀ ਸ਼ਾਂਤ ਹੋ ਜਾਂਦਾ ਹੈ। ਤੁਸੀਂ ਵੱਡੇ-ਵੱਡੇ ਕਲਾਕਾਰਾਂ ਨੂੰ ਵੇਖਿਆ ਹੋਣਾ ਹੈ ਉਹ ਕਿੰਨੀ ਨਿਮਰਤਾ ਦੇ ਨਾਲ ਪੇਸ਼ ਆਉਂਦੇ ਹਨ ਹਾਲਾਂਕਿ ਸਮਾਜ ‘ਚ ਰਹਿੰਦੇ ਹੋਏ ਉਨ੍ਹਾਂ ਨੂੰ ਕੰਮ ਦਾ ਦਬਾਅ, ਲੋਕਾਂ ਦੀਆਂ ਉਮੀਦਾਂ ਤੇ ਖਰੇ ਉੱਤਰਨ ਸਣੇ ਪਤਾ ਨਹੀਂ ਕਿੰਨੀਆਂ ਕੁ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਕ ਵਾਰ ਇਹ ਗੁਣ ਜ਼ਿੰਦਗੀ ‘ਚ ਅਪਣਾ ਕੇ ਤਾਂ ਵੇਖੋ, ਵੇਖਿਓ ਫਿਰ ਕਿਵੇਂ ਤੁਹਾਡੀ ਜ਼ਿੰਦਗੀ ਬਦਲਦੀ ਹੈ।