ਜਾਨਲੇਵਾ ਹੋ ਸਕਦੀ ਹੈ ਲੂ, ਜਾਣੋ ਕਿਵੇਂ ਕਰੀਏ ਬਚਾਅ
ਉੱਤਰ ਭਾਰਤ ‘ਚ ਗਰਮ ਹਵਾਵਾਂ ਦਾ ਦੌਰ ਜਾਰੀ ਹੈ। ਪਾਰਾ ਚਾਲੀ ਡਿਗਰੀ ਤੋਂ ਪਾਰ ਪਹੁੰਚ ਚੁੱਕਿਆ ਹੈ। ਲੂ ਦੇ ਥਪੇੜਿਆਂ ਨੇ ਹਰ ਕਿਸੇ ਨੂੰ ਚੰਡ ਕੇ ਰੱਖ ਦਿੱਤਾ ਹੈ। ਲੂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਚਣ ਦੇ ਕੁਝ ਉਪਾਅ ਅੱਜ ਅਸੀਂ ਤੁਹਾਨੂੰ ਦੱਸਾਂਗੇ।ਗਰਮੀ ਦੇ ਮੌਸਮ ‘ਚ ਦਿਹਾੜੀਦਾਰ ਕਾਮੇ, ਵਿਦਿਆਰਥੀ ਤੇ ਹੋਰ ਕੰਮ ਕਾਜ ਕਰਨ ਵਾਲੇ ਲੋਕਾਂ ਨੂੰ ਕੰਮ ਦੇ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਹੈ।
ਉੱਤਰ ਭਾਰਤ ‘ਚ ਗਰਮ ਹਵਾਵਾਂ ਦਾ ਦੌਰ ਜਾਰੀ ਹੈ। ਪਾਰਾ ਚਾਲੀ ਡਿਗਰੀ ਤੋਂ ਪਾਰ ਪਹੁੰਚ ਚੁੱਕਿਆ ਹੈ। ਲੂ ਦੇ ਥਪੇੜਿਆਂ ਨੇ ਹਰ ਕਿਸੇ ਨੂੰ ਚੰਡ ਕੇ ਰੱਖ ਦਿੱਤਾ ਹੈ। ਲੂ ਤੋਂ ਬਚਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਚਣ ਦੇ ਕੁਝ ਉਪਾਅ ਅੱਜ ਅਸੀਂ ਤੁਹਾਨੂੰ ਦੱਸਾਂਗੇ।ਗਰਮੀ ਦੇ ਮੌਸਮ ‘ਚ ਦਿਹਾੜੀਦਾਰ ਕਾਮੇ, ਵਿਦਿਆਰਥੀ ਤੇ ਹੋਰ ਕੰਮ ਕਾਜ ਕਰਨ ਵਾਲੇ ਲੋਕਾਂ ਨੂੰ ਕੰਮ ਦੇ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਹੈ। ਅਜਿਹੇ ‘ਚ ਪੂਰੀਆਂ ਬਾਂਹਾਂ ਦੇ ਕੱਪੜੇ ਪਾਓ। ਸਿਰ ਨੂੰ ਹਮੇਸ਼ਾ ਢੱਕ ਕੇ ਹੀ ਬਾਹਰ ਨਿਕਲੋ। ਸਨ-ਸਕਰੀਨ ਦਾ ਇਸਤੇਮਾਲ ਕਰੋ ਅਤੇ ਸੂਰਜ ਦੀਆਂ ਅਲਟਰਾ ਵਾਇਲਟ ਕਿਰਨਾਂ ਤੋਂ ਬਚਾਅ ਦੇ ਲਈ ਇਹ ਬਹੁਤ ਜ਼ਰੂਰੀ ਹੈ।

ਲੂ ਦੇ ਦੌਰਾਨ ਆਪਣੇ ਘਰ ਨੂੰ ਠੰਢਾ ਰੱਖਣ ਦੇ ਲਈ ਘਰ ਦੇ ਅੰਦਰ ਤਾਪਮਾਨ ਨੂੰ ਕੰਟਰੋਲ ‘ਚ ਰੱਖਣਾ ਬਹੁਤ ਜ਼ਰੂਰੀ ਹੈ।ਸਵੇਰ ਵੇਲੇ ਖਿੜਕੀਆਂ ਬੰਦ ਰੱਖੋ ਤਾਂ ਕਿ ਗਰਮ ਹਵਾਵਾਂ ਕਮਰਿਆਂ ‘ਚ ਨਾ ਆ ਸਕੇ ।ਰਾਤ ਦੇ ਸਮੇਂ ਤੁਸੀਂ ਖਿੜਕੀਆਂ ਨੂੰ ਖੋਲ੍ਹ ਸਕਦੇ ਹੋ। ਤੇਜ਼ ਗਰਮੀ ‘ਚ ਜੇ ਕਿਸੇ ਨੂੰ ਸਾਹ ਲੈਣ ‘ਚ ਦਿੱਕਤ ਹੈ ਤਾਂ ਇਹ ਪ੍ਰਦੂਸ਼ਿਤ ਹਵਾ ‘ਚ ਹੀਟ ਵੇਵ ਦੇ ਅਸਰ ਨੂੰ ਦਰਸਾਉਂਦਾ ਹੈ। ਇਹ ਸਰੀਰ ‘ਚ ਆਕਸੀਜਨ ਦੇ ਪੱਧਰ ਨੂੰ ਘੱਟ ਕਰਦੀ ਹੈ, ਜੋ ਕਿ ਖਤਰਨਾਕ ਹੋ ਸਕਦਾ ਹੈ। ਇਸ ਤੋਂ ਇਲਾਵਾ ਹੋਰ ਛੋਟੇ ਛੋਟੇ ਨੁਕਤੇ ਅਪਣਾ ਕੇ ਤੁਸੀਂ ਲੂ ਤੋਂ ਆਪਣਾ ਬਚਾਅ ਕਰ ਸਕਦੇ ਹੋ ।