ਬਹੁਤ ਫਾਇਦੇਮੰਦ ਹੈ ਹਰੀ ਮਿਰਚ, ਫਾਇਦੇ ਜਾਣ ਕੇ ਹੋ ਜਾਓਗੇ ਹੈਰਾਨ

ਹਰੀ ਮਿਰਚ ਇਸਦਾ ਜ਼ਿਕਰ ਆਉਂਦਿਆਂ ਹੀ ਇੱਕ ਤਿੱਖੇ ਅਤੇ ਮੂੰਹ ਨੂੰ ਜਲਾਉਣ ਵਾਲੀ ਚੀਜ਼ ਦਾ ਖਿਆਲ ਜ਼ਹਿਨ 'ਚ ਆਉਂਦਾ ਹੈ । ਪਰ ਇਹ ਹਰੀ ਮਿਰਚ ਤੁਹਾਡੀ ਸਿਹਤ ਲਈ ਕਿੰਨੀ ਲਾਹੇਵੰਦ ਹੈ ਇਸਦੇ ਫਾਇਦੇ ਜਾਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ।ਕਿਉਂਕਿ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਅੱਜ ਅਸੀਂ ਤੁਹਾਨੂੰ ਹਰੀ ਮਿਰਚ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ਜਿਨਾਂ ਨੂੰ ਜਾਣ ਕੇ ਤੁਸੀਂ ਵੀ ਆਪਣੇ ਖਾਣੇ 'ਚ ਸ਼ਾਮਿਲ ਕਰਨਾ ਨਹੀਂ ਭੁੱਲੋਗੇ ।

By  Shaminder Kaur Kaler June 3rd 2026 05:37 PM -- Updated: June 3rd 2026 05:42 PM

ਹਰੀ ਮਿਰਚ ਇਸਦਾ ਜ਼ਿਕਰ ਆਉਂਦਿਆਂ ਹੀ ਇੱਕ ਤਿੱਖੇ ਅਤੇ ਮੂੰਹ ਨੂੰ ਜਲਾਉਣ ਵਾਲੀ ਚੀਜ਼ ਦਾ ਖਿਆਲ ਜ਼ਹਿਨ 'ਚ ਆਉਂਦਾ ਹੈ । ਪਰ ਇਹ ਹਰੀ ਮਿਰਚ ਤੁਹਾਡੀ ਸਿਹਤ ਲਈ ਕਿੰਨੀ ਲਾਹੇਵੰਦ ਹੈ ਇਸਦੇ ਫਾਇਦੇ ਜਾਣੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ।ਕਿਉਂਕਿ ਇਹ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੈ ਅੱਜ ਅਸੀਂ ਤੁਹਾਨੂੰ ਹਰੀ ਮਿਰਚ ਤੋਂ ਹੋਣ ਵਾਲੇ ਫਾਇਦਿਆਂ ਬਾਰੇ ਦੱਸਾਂਗੇ ਜਿਨਾਂ ਨੂੰ ਜਾਣ ਕੇ ਤੁਸੀਂ ਵੀ ਆਪਣੇ ਖਾਣੇ 'ਚ  ਸ਼ਾਮਿਲ ਕਰਨਾ ਨਹੀਂ ਭੁੱਲੋਗੇ । ਕਿਉਂਕਿ ਇਹ ਵਜ਼ਨ ਘੱਟ ਕਰਨ ਤੋਂ ਲੈ ਕੇ ਕੈਂਸਰ ਤੋਂ ਬਚਾਉਣ ਤੱਕ ਦਾ ਕੰਮ ਕਰਦੀ ਹੈ । ਇਹ ਵਿਟਾਮਿਨ ਈ ਨਾਲ ਭਰਪੂਰ ਹੁੰਦੀ ਹੈ ਜੋ ਕੁਦਰਤੀ ਆਇਲ ਪੈਦਾ ਕਰਦੀ ਹੈ ।


ਜਿਸ ਨਾਲ ਸਕਿਨ ਚਮਕ ਉੱਠਦੀ ਹੈ ਇਸ 'ਚ ਅਜਿਹੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਝੁਰੜੀਆਂ ਤੋਂ ਬਚਾਉਂਦੇ ਹਨ ਅਤੇ ਉਮਰ ਦਾ ਅਸਰ ਘਟਾਉਂਦੇ ਹਨ ।ਇਸ 'ਚ ਮੌਜੂਦ ਵਿਟਾਮਿਨ ਸੀ ਸ਼ਰੀਰ 'ਚ ਬੱਲਡ ਸ਼ੂਗਰ ਦੀ ਮਾਤਰਾ ਨੂੰ ਸੰਤੁਲਿਤ ਰੱਖਦੇ ਹਨ ਜਿਸ ਨਾਲ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ । ਹਰੀ ਮਿਰਚ ਫਾਈਬਰ ਨਾਲ ਭਰਪੂਰ ਹੁੰਦੀ ਹੈ ਜੋ ਡਾਈਜੇਸ਼ਨ ਨੂੰ ਸੁਧਾਰਦੀ ਹੈ । ਹਰੀ ਮਿਰਚ ਸ਼ਰੀਰ 'ਚ ਇਨਡੋਰਫਿਨ ਹਾਰਮੋਨ ਰਿਲੀਜ਼ ਕਰਦੀ ਹੈ ਜੋ ਮੂਡ ਵਧੀਆ ਰੱਖਣ 'ਚ ਮੱਦਦਗਾਰ ਹੁੰਦੀ ਹੈ । ਇਸਦੀ ਐਂਟੀ ਬੈਕਟੀਰੀਅਲ ਪ੍ਰਾਪਰਟੀ ਇੰਫੈਕਸ਼ਨ ਤੋਂ ਬਚਾਉਂਦੀ ਹੈ ਅਤੇ ਇਮਉਨਿਟੀ ਵਧਾਉਂਦੀ ਹੈ ।


ਇਹ ਆਇਰਨ ਦਾ ਵਧੀਆ ਸਰੋਤ ਹੈ ਅਤੇ ਸ਼ਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਦੀ ਹੈ ਅਤੇ ਅਨੀਮਿਆ ਤੋਂ ਬਚਾਉਂਦੀ ਹੈ ।ਇਸ 'ਚ ਮੌਜੂਦ ਵਿਟਾਮਿਨ ਏ ਅੱਖਾਂ ਦੀ ਰੋਸ਼ਨੀ ਵਧਾਉਂਦਾ ਹੈ ਤੇ ਅੱਖਾਂ ਦੇ ਦਰਦ ਨੂੰ ਦੂਰ ਕਰਦਾ ਹੈ । ਮਿਰਚ 'ਚ ਮੌਜੂਦ ਵਿਟਾਮਿਨ ਸੀ ਨਵੇਂ ਬਲੱਡ ਸੈਲ ਬਣਾਉਂਦਾ ਹੈ ਤੇ ਹੱਡੀਆਂ ਮਜਬੂਤ ਰੱਖਦਾ ਹੈ ।ਰੋਜ ਹਰੀ ਮਿਰਚ ਖਾਣ ਨਾਲ ਸਰਦੀ ਖਾਂਸੀ ਤੇ ਫੇਫੜਿਆਂ ਦੀਆਂ ਬੀਮਾਰੀਆਂ ਦੀ ਸੰਭਾਵਨਾ ਘੱਟ ਰਹਿੰਦੀ ਹੈ । ਇਸ ਤਰਾਂ ਹਰੀ ਮਿਰਚ ਨੂੰ ਆਪਣੇ ਭੋਜਨ 'ਚ ਸ਼ਾਮਿਲ ਕਰਕੇ ਤੁਸੀਂ ਵੀ ਇਸ ਤੋਂ ਹੋਣ ਵਾਲੇ ਫਾਇਦੇ ਉਠਾ ਸਕਦੇ ਹੋ । ਇਸ ਲਈ ਤੁਸੀਂ ਵੀ ਚਮਕਦੀ ਤਵਚਾ ਅਤੇ ਕਈ ਵਿਟਾਮਿਨਾਂ ਦੀ ਕਮੀ ਦੇ ਸ਼ਿਕਾਰ ਹੋ ਤਾਂ ਅੱਜ ਹੀ ਆਪਣੇ ਭੋਜਨ 'ਚ ਹਰੀ ਮਿਰਚ ਸ਼ਾਮਿਲ ਕਰੋ । ਕਿਉਂਕਿ ਇਸ ਦੇ ਨਾਲ ਸ਼ਰੀਰ ਨੂੰ ਕਈ ਫਾਇਦੇ ਹੋਣਗੇ ਅਤੇ ਕਈ ਭਿਆਨਕ ਬੀਮਾਰੀਆਂ ਦੀ ਸੰਭਾਵਨਾ ਵੀ ਘੱਟ ਰਹੇਗੀ । 

© Copyright Galactic Television & Communications Pvt. Ltd. 2026. All rights reserved.