ਸਰਦੀਆਂ ਦੇ ਮੌਸਮ ‘ਚ ਤਿਲਾਂ ਦੇ ਲੱਡੂ ਖਾਣਾ ਹੈ ਬਹੁਤ ਹੀ ਫਾਇਦੇਮੰਦ, ਕਈ ਬਿਮਾਰੀਆਂ ਤੋਂ ਕਰਦੇ ਹਨ ਬਚਾਅ

ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ।ਠੰਢ ਦੇ ਮੌਸਮ ‘ਚ ਅਸੀਂ ਠੰਢ ਤੋਂ ਬਚਣ ਦੇ ਲਈ ਅਸੀਂ ਕਈ ਚੀਜ਼ਾਂ ਦਾ ਸੇਵਨ ਕਰਦੇ ਹਾਂ । ਉਨ੍ਹਾਂ ਵਿੱਚੋਂ ਹੀ ਇੱਕ ਹੈ ਤਿਲ ਅਤੇ ਗੁੜ । ਤਿਲਾਂ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਸਰਦੀਆਂ ‘ਚ ਇਸ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ।

By  Shaminder Kaur Kaler November 14th 2025 11:24 AM

ਸਰਦੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ।ਠੰਢ ਦੇ ਮੌਸਮ ‘ਚ ਅਸੀਂ ਠੰਢ ਤੋਂ ਬਚਣ ਦੇ ਲਈ ਅਸੀਂ ਕਈ ਚੀਜ਼ਾਂ ਦਾ ਸੇਵਨ ਕਰਦੇ ਹਾਂ । ਉਨ੍ਹਾਂ ਵਿੱਚੋਂ ਹੀ ਇੱਕ ਹੈ ਤਿਲ ਅਤੇ ਗੁੜ (Sesame Seeds) । ਤਿਲਾਂ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਸਰਦੀਆਂ ‘ਚ ਇਸ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ । ਤਿਲਾਂ ਦੇ ਨਾਲ ਗੁੜ ਦਾ ਸੇਵਨ ਕਰਨਾ ਤਾਂ ਹੋਰ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। 


ਤਿਲ ਤੇ ਗੁੜ ਦੇ ਲੱਡੂ 

ਤਿਲ ਤੇ ਗੁੜ ਦੇ ਲੱਡੂ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਮੰਨੇ ਜਾਂਦੇ ਹਨ । ਸਰਦੀਆਂ ‘ਚ ਇਸ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਗਰਮਾਇਸ਼ ਮਿਲਦੀ ਹੈ ਅਤੇ ਜ਼ੁਕਾਮ ਅਤੇ ਫਲੂ ਤੋਂ ਬਚਾਅ ਰਹਿੰਦਾ ਹੈ।ਇਸ ਲਈ ਸਰਦੀਆਂ ‘ਚ ਜਿੰਨਾ ਹੋ ਸਕੇ ਤਿਲ ਤੇ ਗੁੜ ਦੇ ਲੱਡੂ ਬਣਾ ਕੇ ਇਸ ਦਾ ਸੇਵਨ ਕਰਨਾ ਚਾਹੀਦਾ ਹੈ। 

ਤਿਲਾਂ ‘ਚ ਚਰਬੀ ਦਾ ਚੰਗਾ ਸਰੋਤ 

ਤਿਲ ਜਿੱਥੇ ਚਰਬੀ ਦਾ ਵਧੀਆ ਸਰੋਤ ਮੰਨੇ ਜਾਂਦੇ ਹਨ, ਉੱਥੇ ਹੀ ਊਰਜਾ ਵੀ ਸਰੀਰ ਨੂੰ ਪ੍ਰਦਾਨ ਕਰਦੇ ਹਨ ।ਇਸ ਦੇ ਨਾਲ ਹੀ ਥਕਾਨ ਵਰਗੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ। ਤਿਲ ‘ਚ ਬਹੁਤ ਤਰ੍ਹਾਂ ਦੇ ਤੱਤ ਹੁੰਦੇ ਹਨ ਜੋ ਸਰੀਰ ਦੇ ਲਈ ਬਹੁਤ ਹੀ ਲਾਹੇਵੰਦ ਮੰਨੇ ਜਾਂਦੇ ਹਨ। 

ਗੁੜ ਕਈ ਤੱਤਾਂ ਨਾਲ ਭਰਪੂਰ 

ਗੁੜ ਦਾ ਸੇਵਨ ਸਰਦੀਆਂ ‘ਚ ਕਈ ਤਰੀਕਿਆਂ ਦੇ ਨਾਲ ਕੀਤਾ ਜਾਂਦਾ ਹੈ। ਗੁੜ ਪਾਚਨ ਪ੍ਰਣਾਲੀ ਨੂੰ ਬਣਾਏ ਰੱਖਣ ‘ਚ ਮਦਦ ਕਰਦਾ ਹੈ। ਇਹ ਪਾਚਨ ਐਨਜ਼ਾਈਮਾਂ ਨੂੰ ਸਰਗਰਮ ਕਰਦਾ ਹੈ ਅਤੇ ਇਸ ਦਾ ਸੇਵਨ ਕਰਨ ਦੇ ਨਾਲ ਐਨੀਮੀਆ ਦੀ ਕਮੀ ਪੂਰੀ ਹੁੰਦੀ ਹੈ। 

© Copyright Galactic Television & Communications Pvt. Ltd. 2026. All rights reserved.