ਸੌਣ ਤੋਂ ਪਹਿਲਾਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਚੰਗੀ ਸਿਹਤ ਲਈ ਇਨ੍ਹਾਂ ਆਦਤਾਂ ਨੂੰ ਛੱਡੋ
ਚੰਗੀ ਸਿਹਤ ਦੇ ਲਈ ਨੀਂਦ ਬਹੁਤ ਜ਼ਰੂਰੀ ਹੈ। ਨੀਂਦ ਪੂਰੀ ਨਾ ਹੋਵੇ ਤਾਂ ਸਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਕਈ ਵਾਰ ਅਸੀਂ ਨੀਂਦ ਤਾਂ ਪੂਰੀ ਲੈਂਦੇ ਹਾਂ, ਪਰ ਜਾਣੇ ਅਨਜਾਣੇ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ। ਜਿਸ ਕਾਰਨ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ ।
ਚੰਗੀ ਸਿਹਤ ਦੇ ਲਈ ਨੀਂਦ ਬਹੁਤ ਜ਼ਰੂਰੀ ਹੈ। ਨੀਂਦ ਪੂਰੀ ਨਾ ਹੋਵੇ ਤਾਂ ਸਾਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਕਈ ਵਾਰ ਅਸੀਂ ਨੀਂਦ ਤਾਂ ਪੂਰੀ ਲੈਂਦੇ ਹਾਂ, ਪਰ ਜਾਣੇ ਅਨਜਾਣੇ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ। ਜਿਸ ਕਾਰਨ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ । ਆਓ ਜਾਣਦੇ ਹਾਂ ਸੌਣ ਤੋਂ ਪਹਿਲਾਂ ਉਹ ਕਿਹੜੀਆਂ ਬੁਰੀਆਂ ਆਦਤਾਂ ਹਨ ਜਿਨ੍ਹਾਂ ਨੂੰ ਛੱਡਣਾ ਸਾਡੇ ਲਈ ਬਹੁਤ ਜ਼ਰੂਰੀ ਹੈ।
ਮੋਬਾਈਲ ਫੋਨ ਦਾ ਇਸਤੇਮਾਲ
ਮੋਬਾਈਲ ਅੱਜ ਦੇ ਸਮੇਂ ਦੀ ਜ਼ਰੂਰਤ ਬਣ ਗਈ ਹੈ। ਪਰ ਮੋਬਾਈਲ ਫੋਨ ਦੇ ਨਾਲ ਹਰ ਵੇਲੇ ਚਿੰਬੜੇ ਰਹਿਣਾ ਇਹ ਸਹੀ ਨਹੀਂ ਹੈ। ਖ਼ਾਸ ਕਰਕੇ ਰਾਤ ਦੇ ਸਮੇਂ ਜਦੋਂ ਅਸੀਂ ਸੌਣਾ ਹੋਵੇ ਤਾਂ ਕਈ ਵਾਰ ਅਸੀਂ ਫੋਨ ਸਕਰੋਲ ਕਰਦੇ ਰਹਿੰਦੇ ਹਾਂ।ਜਿਸ ਕਾਰਨ ਮੋਬਾਈਲ ਫੋਨ ਚੋਂ ਨਿਕਲਣ ਵਾਲੀ ਰੋਸ਼ਨੀ ਸਾਡੇ ਦਿਮਾਗ ਨੂੰ ਕਨਫਿਊਜ਼ ਕਰ ਦਿੰਦੀ ਹੈ।ਜਿਸ ਕਾਰਨ ਸਾਡੀ ਨੀਂਦ ਖਰਾਬ ਹੋ ਜਾਂਦੀ ਹੈ ਜਾਂ ਫਿਰ ਅਸੀਂ ਗੂੜ੍ਹੀ ਨੀਂਦ ਨਹੀਂ ਲੈ ਪਾਉਂਦੇ । ਇਸ ਲਈ ਰਾਤ ਸਮੇਂ ਸੌਣ ਤੋਂ ਪਹਿਲਾਂ ਫੋਨ ਨੂੰ ਆਪਣੇ ਤੋਂ ਦੂਰ ਰੱਖੋ । ਜੇ ਅਸੀਂ ਲੰਮਾ ਸਮਾਂ ਮੋਬਾਈਲ ਦਾ ਇਸਤੇਮਾਲ ਸੌਣ ਤੋਂ ਪਹਿਲਾਂ ਕਰਦੇ ਹਾਂ ਤਾਂ ਇਸ ਨਾਲ ਮਾਨਸਿਕ ਤਣਾਅ, ਅੱਖਾਂ ਤੇ ਦਬਾਅ ਤੇ ਮੋਟਾਪੇ ਦਾ ਖਤਰਾ ਵਧ ਸਕਦਾ ਹੈ।
ਮਸਾਲੇਦਾਰ ਭੋਜਨ ਦਾ ਇਸਤੇਮਾਲ
ਸਾਰਾ ਦਿਨ ਦਫ਼ਤਰਾਂ ‘ਚ ਬੈਠ ਕੇ ਕੰਮ ਕਰਨ ਦੀ ਰੁਟੀਨ ਦੇ ਕਾਰਨ ਲੋਕਾਂ ਕੋਲ ਨਾ ਤਾਂ ਵਰਕ ਆਊਟ ਕਰਨ ਦਾ ਸਮਾਂ ਰਹਿੰਦਾ ਹੈ ਅਤੇ ਨਾ ਹੀ ਸਰੀਰਕ ਐਕਟੀਵਿਟੀ ਹੁੰਦੀ ਹੈ। ਅਜਿਹੇ ‘ਚ ਰਾਤ ਦੇ ਸਮੇਂ ਵੀ ਅਸੀਂ ਤਲਿਆ ਤੇ ਮਸਾਲੇਦਾਰ ਭੋਜਨ ਕਰਦੇ ਹਾਂ। ਜਿਸ ਕਾਰਨ ਸਾਡੇ ਸਰੀਰ ਨੂੰ ਇਹ ਖਾਣਾ ਪਚਾਉਣ ਦੇ ਲਈ ਊਰਜਾ ਲਗਾਉਣੀ ਪੈਂਦੀ ਹੈ।ਤਲਿਆ ਤੇ ਮਸਾਲੇਦਾਰ ਖਾਣਾ ਖਾਣ ਤੇ ਇੱਕਦਮ ਸੌਣ ਦੇ ਕਾਰਨ ਸਾਨੂੰ ਬਦਹਜ਼ਮੀ, ਗੈਸ ਤੇ ਮੋਟਾਪੇ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਖਾਣਾ ਖਾਣ ਤੋਂ ਇੱਕਦਮ ਬਾਅਦ ਸੌਣਾ ਨਹੀਂ ਚਾਹੀਦਾ ਅਤੇ ਤਲਿਆ ਤੇ ਮਸਾਲੇਦਾਰ ਭੋਜਨ ਨਹੀਂ ਖਾਣਾ ਚਾਹੀਦਾ ।
ਇਸ ਤਰ੍ਹਾਂ ਕੁਝ ਕੁ ਬੁਰੀਆਂ ਆਦਤਾਂ ਛੱਡ ਕੇ ਤੁਸੀਂ ਵੀ ਵਧੀਆ ਨੀਂਦ ਲੈ ਸਕਦੇ ਹੋ ਅਤੇ ਸਿਹਤ ਸਬੰਧੀ ਹੋਣ ਵਾਲੀਆਂ ਪ੍ਰੁੇਸ਼ਾਨੀਆਂ ਤੋਂ ਬਚ ਸਕਦੇ ਹੋ ।