ਵੇਖਿਓ ਕਿਤੇ ਰੀਸ ਦੇ ਚੱਕਰ ‘ਚ ਕਰਵਾ ਨਾ ਲਿਓ ਆਪਣਾ ਝੁੱਗਾ ਚੌੜ
ਅੱਜ ਕੱਲ੍ਹ ਦੀ ਦੌੜ ਭੱਜ ਭਰੀ ਜ਼ਿੰਦਗੀ ‘ਚ ਹਰ ਕਿਸੇ ‘ਚ ਅੱਗੇ ਲੰਘਣ ਦੀ ਹੋੜ ਜਿਹੀ ਲੱਗੀ ਹੋਈ ਹੈ। ਇਸੇ ਦੌੜ ਦੇ ਚੱਕਰ ‘ਚ ਕਈ ਵਾਰ ਅਸੀਂ ਆਪਣਾ ਝੁੱਗਾ ਚੌੜ ਵੀ ਕਰਵਾ ਲੈਂਦੇ ਹਾਂ। ਮਿਸਾਲ ਦੇ ਤੌਰ ‘ਤੇ ਕਈ ਵਾਰ ਸਾਡੇ ਕੋਲ ਪੈਸਾ ਨਹੀਂ ਹੁੰਦਾ ਪਰ, ਸਾਨੂੰ ਲੱਗਦਾ ਹੈ ਕਿ ਜੇ ਗੁਆਂਢੀ ਦੇ ਘਰ ਨਵੀਂ ਗੱਡੀ ਆਈ ਹੈ ਤਾਂ ਅਸੀਂ ਕਿਉਂ ਪਿੱਛੇ ਰਹੀਏ ਅਤੇ ਥੋੜ੍ਹੇ ਦਿਨ ਬਾਅਦ ਹੀ ਸਾਡੇ ਘਰ ਦੇ ਵਿਹੜੇ ‘ਚ ਵੀ ਨਵੀਂ ਕਾਰ ਖੜ੍ਹੀ ਹੁੰਦੀ ਹੈ।
ਅੱਜ ਕੱਲ੍ਹ ਦੀ ਦੌੜ ਭੱਜ ਭਰੀ ਜ਼ਿੰਦਗੀ ‘ਚ ਹਰ ਕਿਸੇ ‘ਚ ਅੱਗੇ ਲੰਘਣ ਦੀ ਹੋੜ ਜਿਹੀ ਲੱਗੀ ਹੋਈ ਹੈ। ਇਸੇ ਦੌੜ ਦੇ ਚੱਕਰ ‘ਚ ਕਈ ਵਾਰ ਅਸੀਂ ਆਪਣਾ ਝੁੱਗਾ ਚੌੜ ਵੀ ਕਰਵਾ ਲੈਂਦੇ ਹਾਂ। ਮਿਸਾਲ ਦੇ ਤੌਰ ‘ਤੇ ਕਈ ਵਾਰ ਸਾਡੇ ਕੋਲ ਪੈਸਾ ਨਹੀਂ ਹੁੰਦਾ ਪਰ, ਸਾਨੂੰ ਲੱਗਦਾ ਹੈ ਕਿ ਜੇ ਗੁਆਂਢੀ ਦੇ ਘਰ ਨਵੀਂ ਗੱਡੀ ਆਈ ਹੈ ਤਾਂ ਅਸੀਂ ਕਿਉਂ ਪਿੱਛੇ ਰਹੀਏ ਅਤੇ ਥੋੜ੍ਹੇ ਦਿਨ ਬਾਅਦ ਹੀ ਸਾਡੇ ਘਰ ਦੇ ਵਿਹੜੇ ‘ਚ ਵੀ ਨਵੀਂ ਕਾਰ ਖੜ੍ਹੀ ਹੁੰਦੀ ਹੈ। ਭਾਵੇਂ ਉਹ ਕਾਰ ਕਿਸ਼ਤਾਂ ‘ਤੇ ਹੀ ਕਿਉਂ ਨਾ ਆਈ ਹੋਵੇ। ਹੁਣ ਅਸੀਂ ਰੀਸ ਤਾਂ ਕਰ ਲਈ ਆਪਣੇ ਗੁਆਂਢੀ ਦੀ । ਪਰ ਉਸ ਕਾਰ ਦੀਆਂ ਕਿਸ਼ਤਾਂ ਕਿਵੇਂ ਉਤਾਰਨੀਆਂ ਹਨ । ਉਸ ਦੀ ਚਿੰਤਾ ਦਿਨ ਰਾਤ ਲੱਗੀ ਰਹਿੰਦੀ ਹੈ। ਹੁਣ ਅਸੀਂ ਕੀ ਖੱਟਿਆ ਰੀਸ ਕਰਕੇ । ਇਸ ਲਈ ਰੀਸ ਉਦੋਂ ਹੀ ਕਰਨੀ ਚਾਹੀਦੀ ਹੈ, ਜੇ ਤੁਹਾਡੇ ਕੋਲ ਕੋਈ ਚਾਰ ਛਿੱਲੜ ਹੋਣ । ਉਤੋਂ ਰਾਤ ਦਿਨ ਦੀ ਟੈਨਸ਼ਨ ਮੁੱਲ ਖਰੀਦ ਕੇ ਬੈਠ ਗਏ । ਇਸ ਲਈ ਜਦੋਂ ਤੁਹਾਡੇ ਕੋਲ ਪੈਸਾ ਧੇਲਾ ਹੋਵੇ ਇਸ ਤਰ੍ਹਾਂ ਦੀ ਰੀਸ ਉਦੋਂ ਹੀ ਕਰੋ।
ਚੰਗੇ ਕੰਮਾਂ ਦੀ ਕਰੋ ਰੀਸ
ਦਫਤਰਾਂ ‘ਚ ਵੀ ਕਈ ਵਾਰ ਇੱਕ ਦੂਜੇ ਦੀ ਨਕਲ ਕੀਤੀ ਜਾਂਦੀ ਹੈ। ਜੇ ਇੱਕ ਸ਼ਖਸ ਦੇਰ ਨਾਲ ਦਫਤਰ ਆਉਂਦਾ ਹੈ ਤਾਂ ਦੂਜੀ ਵੀ ਉਸ ਦੀ ਰੀਸ ਦੇ ਨਾਲ ਦੇਰ ਨਾਲ ਆਉਣਾ ਸ਼ੁਰੂ ਕਰ ਦਿੰਦਾ ਹੈ। ਪਰ ਜੇ ਤੁਸੀਂ ਰੀਸ ਹੀ ਕਰਨੀ ਹੈ ਤਾਂ ਕਿਸੇ ਦੀਆਂ ਚੰਗਿਆਈਆਂ ਨੂੰ ਅਪਣਾਓ। ਕਿਉਂਕਿ ਚੰਗੀਆਂ ਆਦਤਾਂ ਦੀ ਰੀਸ ਤੁਹਾਨੂੰ ਉਚਾਈਆਂ ‘ਤੇ ਪਹੁੰਚਾ ਦਿੰਦੀ ਹੈ, ਜਦੋਂਕਿ ਬੁਰੀਆਂ ਆਦਤਾਂ ਦੀ ਰੀਸ ਹਮੇਸ਼ਾ ਬੁਰਾਈਆਂ ਵੱਲ ਧਕੇਲਦੀ ਹੈ।ਕਈ ਵਾਰ ਅਸੀਂ ਕਿਸੇ ਦੀ ਨਕਲ ਕਰਦੇ ਕਰਦੇ ਆਪਣਾ ਕੰਮ ਵੀ ਭੁੱਲ ਜਾਂਦੇ ਹਾਂ ਤੇ ਕਹਿੰਦੇ ਵੀ ਨੇ ਕਿ ਕਉਆ ਚਲਾ ਹੰਸ ਕੀ ਚਾਲ ਤੋ ਅਪਨੀ ਚਾਲ ਵੀ ਭੂਲ ਗਿਆ । ਇਹ ਨਾ ਹੋਵੇ ਕਿ ਦੂਜਿਆਂ ਦੀ ਵੇਖੋ ਵੇਖੀ ਕਿਤੇ ਤੁਸੀਂ ਆਪਣਾ ਨੁਕਸਾਨ ਕਰਵਾ ਕੇ ਬਹਿ ਜਾਓ। ਆਪਣੇ ਆਪ ਨੂੰ ਅਪਣਾਓ, ਕਿਉਂਕਿ ਪ੍ਰਮਾਤਮਾ ਨੇ ਹਰ ਕਿਸੇ ਨੂੰ ਖੂਬੀਆਂ ਦੇ ਨਾਲ ਭਰਪੂਰ ਬਣਾਇਆ ਹੈ।