ਸਰਦੀਆਂ ‘ਚ ਅਦਰਕ ਦਾ ਸੇਵਨ ਕਰਨਾ ਹੁੰਦਾ ਹੈ ਬਹੁਤ ਹੀ ਲਾਹੇਵੰਦ, ਜਾਣੋ ਕਿਸ ਤਰ੍ਹਾਂ ਪਹੁੰਚਾਉਂਦੀ ਹੈ ਸਰੀਰ ਨੂੰ ਫਾਇਦਾ

ਸਰਦੀਆਂ ਦੇ ਮੌਸਮ ‘ਚ ਅਦਰਕ ਦਾ ਸੇਵਨ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ। ਇਹ ਜਿੱਥੇ ਸਬਜ਼ੀ ਦੇ ਸੁਆਦ ਨੂੰ ਦੁੱਗਣਾ ਕਰ ਦਿੰਦੀ ਹੈ, ਉੱਥੇ ਹੀ ਕਈ ਬਿਮਾਰੀਆਂ ‘ਚ ਅਦਰਕ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ‘ਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਕਈ ਲਾਭ ਪਹੁੰਚਾਉਂਦੇ ਹਨ।

By  Shaminder Kaur Kaler December 22nd 2025 05:22 PM

ਸਰਦੀਆਂ ਦੇ ਮੌਸਮ ‘ਚ ਅਦਰਕ (Ginger Benefits )ਦਾ ਸੇਵਨ ਬਹੁਤ ਹੀ ਲਾਹੇਵੰਦ ਮੰਨਿਆ ਜਾਂਦਾ ਹੈ। ਇਹ ਜਿੱਥੇ ਸਬਜ਼ੀ ਦੇ ਸੁਆਦ ਨੂੰ ਦੁੱਗਣਾ ਕਰ ਦਿੰਦੀ ਹੈ, ਉੱਥੇ ਹੀ ਕਈ ਬਿਮਾਰੀਆਂ ‘ਚ ਅਦਰਕ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ ‘ਚ ਕਈ ਔਸ਼ਧੀ ਗੁਣ ਹੁੰਦੇ ਹਨ ਜੋ ਸਰੀਰ ਨੂੰ ਕਈ ਲਾਭ ਪਹੁੰਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਅਦਰਕ ਦੇ ਸੇਵਨ ਕਰਨ ਦੇ ਫਾਇਦੇ ਦੱਸਾਂਗੇ ਕਿ ਕਿਸ ਤਰ੍ਹਾਂ ਤੁਸੀਂ ਸਰਦੀਆਂ ‘ਚ ਇਸ ਦਾ ਸੇਵਨ ਕਰਕੇ ਸਰਦੀ, ਜ਼ੁਕਾਮ ਤੇ ਖੰਘ ਵਰਗੀਆਂ ਬਿਮਾਰੀਆਂ ਨੂੰ ਮਾਤ ਪਾ ਸਕਦੇ ਹੋ । 

ਕਈ ਬਿਮਾਰੀਆਂ ‘ਚ ਫਾਇਦਾ 

ਅਦਰਕ ਸਿਰਫ਼ ਸਬਜ਼ੀ ਦਾ ਸੁਆਦ ਹੀ ਨਹੀਂ ਵਧਾਉਂਦਾ ਬਲਕਿ ਇਸ ਦੇ ਸੇਵਨ ਦੇ ਨਾਲ ਉਲਟੀ, ਦਸਤ, ਹੈਜ਼ਾ ਤੇ ਗਠੀਆ ਦੇ ਰੋਗ ‘ਚ ਵੀ ਲਾਹੇਵੰਦ ਹੁੰਦੀ ਹੈ। ਇਸ ਦਾ ਸੇਵਨ ਚੌਥੀ ਸਦੀ ‘ਚ ਉਪਰੋਕਤ ਬਿਮਾਰੀਆਂ ਦੇ ਇਲਾਜ ਲਈ ਕੀਤਾ ਜਾਂਦਾ ਰਿਹਾ ਹੈ। 

ਸੁੰਡ ਦੇ ਰੂਪ ‘ਚ ਇਸਤੇਮਾਲ 

ਸਰਦੀਆਂ ‘ਚ ਅਕਸਰ ਲੋਕ ਠੰਢ ਤੋਂ ਬਚਾਅ ਦੇ ਲਈ ਸੁੰਡ ਦੇ ਰੂਪ ‘ਚ ਅਦਰਕ ਦਾ ਸੇਵਨ ਕਰਦੇ ਹਨ । ਇਸ ‘ਚ ਦੇਸੀ ਘਿਓ ਅਤੇ ਗੁੜ ਪਾ ਕੇ ਸੁੰਡ ਬਣਾਈ ਜਾਂਦੀ ਹੈ। ਜਿਸ ਦੇ ਨਾਲ ਠੰਢ ਤੋਂ ਬਚਾਅ ਤਾਂ ਰਹਿੰਦਾ ਹੀ ਹੈ। ਸਰਦੀ ਜ਼ੁਕਾਮ ਤੋਂ ਵੀ ਰਾਹਤ ਮਿਲਦੀ ਹੈ। 

ਚਾਹ ‘ਚ ਅਦਰਕ ਦਾ ਇਸਤੇਮਾਲ 

ਸਰਦੀਆਂ ‘ਚ ਅਕਸਰ ਚਾਹ ਬਨਾਉਣ ਵੇਲੇ ਕੁੱਟ ਕੇ ਪਾਈ ਜਾਂਦੀ ਹੈ। ਜਿਸ ਨਾਲ ਜਿੱਥੇ ਚਾਹ ਦਾ ਸੁਆਦ ਦੁੱਗਣਾ ਹੋ ਜਾਂਦਾ ਹੈ। ਉੱਥੇ ਹੀ ਅਦਰਕ ਦੀ ਤਾਸੀਰ ਗਰਮ ਹੁੰਦੀ ਹੈ ਜੋ ਸਾਨੂੰ ਠੰਢ ਤੋਂ ਬਚਾਉਂਦੀ ਹੈ। 

ਅਦਰਕ ਦੀ ਸਬਜ਼ੀ 

ਕੁਝ ਲੋਕ ਸਰਦੀ ਦੇ ਮੌਸਮ ‘ਚ ਅਦਰਕ ਕੁੱਟ ਕੇ ਉਸ ‘ਚ ਲਸਣ ਪਾ ਕੇ ਸਬਜ਼ੀ ਯਾਨੀ ਕਿ ਤਰ੍ਹਾਂ ਦੇ ਤੌਰ ‘ਤੇ ਵੀ ਖਾ ਲੈਂਦੇ ਹਨ । ਇਸ ਨਾਲ ਸਰੀਰ ਨੂੰ ਸਰਦੀ ਨਹੀਂ ਲੱਗਦੀ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।

© Copyright Galactic Television & Communications Pvt. Ltd. 2026. All rights reserved.