ਬਦਾਮਾਂ ‘ਚ ਹੁੰਦੇ ਹਨ ਕਈ ਤੱਤ, ਸਰਦੀਆਂ ‘ਚ ਖਾਣੇ ਹੁੰਦੇ ਹਨ ਬਹੁਤ ਹੀ ਲਾਹੇਵੰਦ
ਬਦਾਮਾਂ ‘ਚ ਕਈ ਪੋਸ਼ਕ ਤੱਤ ਹੁੰਦੇ ਹਨ, ਇਨ੍ਹਾਂ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸਰਦੀਆਂ ਦੇ ਮਹੀਨੇ ‘ਚ ਇਨ੍ਹਾਂ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਕਿਉਂਕਿ ਇਹ ਜਿੱਥੇ ਦਿਮਾਗ ਦੇ ਲਈ ਲਾਹੇਵੰਦ ਮੰਨੇ ਜਾਂਦੇ ਹਨ ।
ਬਦਾਮਾਂ (Almonds) ‘ਚ ਕਈ ਪੋਸ਼ਕ ਤੱਤ ਹੁੰਦੇ ਹਨ, ਇਨ੍ਹਾਂ ਦਾ ਸੇਵਨ ਕਰਨਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਸਰਦੀਆਂ ਦੇ ਮਹੀਨੇ ‘ਚ ਇਨ੍ਹਾਂ ਦੀ ਅਹਿਮੀਅਤ ਹੋਰ ਵੀ ਜ਼ਿਆਦਾ ਵਧ ਜਾਂਦੀ ਹੈ। ਕਿਉਂਕਿ ਇਹ ਜਿੱਥੇ ਦਿਮਾਗ ਦੇ ਲਈ ਲਾਹੇਵੰਦ ਮੰਨੇ ਜਾਂਦੇ ਹਨ ।ਉੱਥੇ ਹੀ ਇਨ੍ਹਾਂ ਦੀ ਤਾਸੀਰ ਗਰਮ ਹੁੰਦੀ ਹੈ ਜੋ ਸਰੀਰ ਨੂੰ ਗਰਮਾਹਟ ਦਿੰਦੀ ਹੈ। ਇਸੇ ਲਈ ਵੱਡੇ ਪੱਧਰ ਤੇ ਸਰਦੀਆਂ ‘ਚ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ।

ਮੈਟਾਬੋਲਿਜ਼ਮ ਬੂਸਟ ਕਰਨ ‘ਚ ਮਦਦਗਾਰ
ਸਿਹਤ ਮਾਹਿਰਾਂ ਮੁਤਾਬਕ ਜਿੱਥੇ ਬਦਾਮ ਸਰੀਰ ਨੂੰ ਅੰਦਰੋਂ ਗਰਮਾਹਟ ਦੇਣ, ਇਮਿਊਨਿਟੀ ਵਧਾਉਣ ‘ਚ ਮਦਦਗਾਰ ਹਨ।ਇਸ ਲਈ ਜ਼ਿਆਦਾਤਰ ਸਰਦੀਆਂ ਦੇ ਮੌਸਮ ‘ਚ ਬਦਾਮਾਂ ਦੀ ਮੰਗ ਵਧ ਜਾਂਦੀ ਹੈ ਕਿਉਂਕਿ ਲੋਕ ਵੱਡੇ ਪੱਧਰ ‘ਤੇ ਬਦਾਮ ਆਪਣੀ ਡਾਈਟ ‘ਚ ਸ਼ਾਮਿਲ ਕਰਦੇ ਹਨ।ਪਰ ਬਦਾਮਾਂ ਨੂੰ ਖਾਣ ਦੇ ਲਈ ਸਹੀ ਤਰੀਕੇ ਦੇ ਨਾਲ ਖਾਣਾ ਬਹੁਤ ਜ਼ਰੂਰੀ ਹੈ। ਬਦਾਮਾਂ ਨੂੰ ਰਾਤ ਵੇਲੇ ਪਾਣੀ ‘ਚ ਭਿਉਂ ਕੇ ਰੱਖ ਦੇਣਾ ਚਾਹੀਦਾ ਹੈ ਅਤੇ ਸਵੇਰ ਵੇਲੇ ਭਿੱਜੇ ਹੋਏ ਬਦਾਮਾਂ ਦਾ ਛਿਲਕਾ ਉਤਾਰ ਕੇ ਖਾਣਾ ਚਾਹੀਦਾ ਹੈ।ਇਸ ਤਰ੍ਹਾਂ ਕਰਨ ਦੇ ਨਾਲ ਬਦਾਮ ‘ਚ ਮੌਜੂਦ ਤੱਤ ਸਰੀਰ ‘ਚ ਆਸਾਨੀ ਨਾਲ ਹਜ਼ਮ ਹੋ ਜਾਂਦੇ ਹਨ ।ਇਸ ਤੋਂ ਇਲਾਵਾ ਛਿੱਲੇ ਹੋਏ ਬਦਾਮਾਂ ਨੂੰ ਪੀਸ ਕੇ ਦੁੱਧ ‘ਚ ਮਿਲਾ ਕੇ ਵੀ ਪੀ ਸਕਦੇ ਹੋ ।ਇਸ ਦੇ ਨਾਲ ਹੀ ਸਵੇਰ ਵੇਲੇ ਖਾਲੀ ਪੇਟ ਬਦਾਮ ਖਾਣ ਨਾਲ ਇਮਿਊਨਿਟੀ ਵਧਦੀ ਹੈ।