ਅਦਾਕਾਰਾ ਡਿੰਪਲ ਕਪਾਡੀਆ ਦੇ ਨਾਲ ਸੀਨ ਕਰਦੇ ਹੋਏ ਵਿਨੋਦ ਖੰਨਾ ਹੋ ਗਏ ਸਨ ਬੇਕਾਬੂ ‘ਕੱਟ’ ਕਹਿਣ ‘ਤੇ ਵੀ ਨਹੀਂ ਸੀ ਰੁਕੇ,ਜਾਣੋ ਦਿਲਚਸਪ ਕਿੱਸਾ

ਬਾਲੀਵੁੱਡ ਅਦਾਕਾਰਾਂ ਦੇ ਕਿੱਸੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ ਜਿਸ ਅਦਾਕਾਰ ਦੇ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ ਉਹ ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਸਨ ।ਪਹਿਲਾਂ ਉਨ੍ਹਾਂ ਦੇ ਵੱਲੋਂ ਮਾਧੁਰੀ ਦੀਕਸ਼ਿਤ ਦੇ ਨਾਲ ਇੰਟੀਮੇਟ ਸੀਨ ਕਰਦੇ ਹੋਏ ਉਹ ਬੇਕਾਬੂ ਹੋਏ ਸਨ ।

By  Shaminder Kaur Kaler May 21st 2026 04:30 PM

ਬਾਲੀਵੁੱਡ ਅਦਾਕਾਰਾਂ ਦੇ ਕਿੱਸੇ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ। ਅੱਜ ਅਸੀਂ ਤੁਹਾਨੂੰ   ਅਦਾਕਾਰ ਵਿਨੋਦ ਖੰਨਾ (Vinod Khanna) ਦੇ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ ਉਹ ਆਪਣੇ ਜ਼ਮਾਨੇ ਦੇ ਮਸ਼ਹੂਰ ਅਦਾਕਾਰ ਸਨ ।ਪਹਿਲਾਂ ਉਨ੍ਹਾਂ ਦੇ ਵੱਲੋਂ ਮਾਧੁਰੀ ਦੀਕਸ਼ਿਤ ਦੇ ਨਾਲ ਇੰਟੀਮੇਟ ਸੀਨ ਕਰਦੇ ਹੋਏ ਉਹ ਬੇਕਾਬੂ ਹੋਏ ਸਨ । ਜਿਸ ਤੋਂ ਬਾਅਦ ਡਿੰਪਲ ਕਪਾਡੀਆ ਦੇ ਨਾਲ ਵੀ ਉਨ੍ਹਾਂ ਦਾ ਇੱਕ ਕਿੱਸਾ ਕਾਫੀ ਚਰਚਾ ‘ਚ ਆਇਆ ਸੀ।


ਮੀਡੀਆ ਰਿਪੋਰਟ ਦੇ ਮੁਤਾਬਕ ਇੱਕ ਇੰਟੀਮੇਟ ਸੀਨ ਦੇ ਦੌਰਾਨ ਡਾਇਰੈਕਟਰ ਮਹੇਸ਼ ਭੱਟ ਦੇ ਵੱਲੋਂ ਕੱਟ ਬੋਲਣ ਦੇ ਬਾਵਜੂਦ ਵੀ ਵਿਨੋਦ ਖੰਨਾ ਨਹੀਂ ਰੁਕੇ ਤੇ ਡਿੰਪਲ ਕਪਾਡੀਆ ਨੂੰ ਕਿੱਸ ਕਰਦੇ ਰਹੇ । ਜਿਸ ਤੋਂ ਬਾਅਦ ਡਿੰਪਲ ਤਾਂ ਅਸਹਿਜ ਹੋ ਹੀ ਗਈ ਸੀ ਸੈਟ ‘ਤੇ ਵੀ ਮਹੌਲ ਤਣਾਅਪੂਰਨ ਬਣ ਗਿਆ ਸੀ ।


ਜਿਸ ਤੋਂ ਬਾਅਦ ਕਰੂ ਮੈਂਬਰਸ ਨੂੰ ਆ ਕੇ ਦੋਵਾਂ ਨੂੰ ਵੱਖ ਕਰਨਾ ਪਿਆ ਸੀ। ਇਹ ਫ਼ਿਲਮ ਸੀ ‘ਪ੍ਰੇਮ ਧਰਮ’। ਇਸ ਸਾਰੇ ਵਾਕਏ ਤੋਂ ਬਾਅਦ ਡਿੰਪਲ ਕਪਾਡੀਆ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਈ ਸੀ ਅਤੇ ਉਸ ਨੇ ਖੁਦ ਨੂੰ ਮੇਕਅੱਪ ਰੂਮ ‘ਚ ਬੰਦ ਕਰ ਲਿਆ ਸੀ।


ਇਸ ਸੀਨ ‘ਚ ਵਿਨੋਦ ਖੰਨਾ ਨੇ ਡਿੰਪਲ ਨੂੰ ਗਲ ਨਾਲ ਲਾ ਕੇ ਕਿੱਸ ਕਰਨਾ ਸੀ ਅਤੇ ਬਹੁਤ ਹੀ ਵਧੀਆ ਮਹੌਲ ‘ਚ ਹਰ ਕੋਈ ਸ਼ੂਟਿੰਗ ‘ਚ ਰੁੱਝਿਆ ਸੀ । ਪਰ ਸਾਰੀ ਖੇਡ ਉਦੋਂ ਵਿਗੜੀ ਜਦੋਂ ਵਿਨੋਦ ਖੰਨਾ ਤੇ ਡਿੰਪਲ ਦਾ ਕਿੱਸ ਸੀਨ ਸ਼ੂਟ ਹੋਇਆ । ਇਸ ਕਿੱਸੇ ਦੀ ਬਹੁਤ ਜ਼ਿਆਦਾ ਚਰਚਾ ਹੋਈ ਸੀ। 

© Copyright Galactic Television & Communications Pvt. Ltd. 2026. All rights reserved.