ਗਲ਼ੇ ‘ਚ ਮੰਗਲਸੂਤਰ, ਹੱਥਾਂ ‘ਚ ਚੂੜੀਆਂ ਪਹਿਨੇ ਨਜ਼ਰ ਆਈ ਕੰਗਨਾ ਰਣੌਤ, ਫੈਨਸ ਲਗਾ ਰਹੇ ਕਿਆਸ, ਕੀ ਅਦਾਕਾਰਾ ਨੇ ਕਰਵਾ ਲਿਆ ਹੈ ਵਿਆਹ !

ਕੰਗਨਾ ਰਣੌਤ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ‘ਚ ੳਦਾਕਾਰਾ ਗਲ਼ ‘ਚ ਮੰਗਲਸੂਤਰ ਤੇ ਹੱਥਾਂ ‘ਚ ਹਰੇ ਰੰਗ ਦੀਆਂ ਚੂੜੀਆਂ ਪਹਿਨੇ ਹੋਏ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਫੈਨਸ ਦੇ ਨਾਲ-ਨਾਲ ਉਸ ਦੇ ਚਾਹੁਣ ਵਾਲੇ ਕਿਆਸ ਲਗਾ ਰਹੇ ਹਨ ਕੀ ਅਦਾਕਾਰਾ ਨੇ ਗੁਪਚੁੱਪ ਤਰੀਕੇ ਦੇ ਨਾਲ ਵਿਆਹ ਕਰਵਾ ਲਿਆ ਹੈ !

By  Shaminder Kaur Kaler May 22nd 2026 11:42 AM

ਕੰਗਨਾ ਰਣੌਤ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਜਿਸ ‘ਚ ੳਦਾਕਾਰਾ ਗਲ਼ ‘ਚ ਮੰਗਲਸੂਤਰ ਤੇ ਹੱਥਾਂ ‘ਚ ਹਰੇ ਰੰਗ ਦੀਆਂ ਚੂੜੀਆਂ ਪਹਿਨੇ ਹੋਏ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਫੈਨਸ ਦੇ ਨਾਲ-ਨਾਲ ਉਸ ਦੇ ਚਾਹੁਣ ਵਾਲੇ ਕਿਆਸ ਲਗਾ ਰਹੇ ਹਨ ਕੀ ਅਦਾਕਾਰਾ ਨੇ ਗੁਪਚੁੱਪ ਤਰੀਕੇ ਦੇ ਨਾਲ ਵਿਆਹ ਕਰਵਾ ਲਿਆ ਹੈ ! ਇਸ ਦੇ ਨਾਲ ਹੀ ਅਦਾਕਾਰਾ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ।


ਜਿਸ ਨੂੰ ਮਸ਼ਹੂਰ ਫੋਟੋਗ੍ਰਾਫਰ ਦੇ ਵੱਲੋਂ ਸ਼ੂਟ ਕੀਤਾ ਗਿਆ ਹੈ ਅਤੇ ਇਸ ਵੀਡੀਓ ‘ਚ ਅਦਾਕਾਰਾ ਨੇ ਬੇਬੀ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਹੈ।ਜਿਸ ਤੋਂ ਬਾਅਦ ਕਿਆਸਾਂ ਦਾ ਦੌਰ ਜਾਰੀ ਹੈ।ਪਰ ਇਹ ਕਹਿਣਾ ਮੁਸ਼ਕਿਲ ਹੈ ਕਿ ਇਹ ਤਸਵੀਰਾਂ ਅਦਾਕਾਰਾ ਦੇ ਕਿਸੇ ਪ੍ਰੋਜੈਕਟ ਦਾ ਹਿੱਸਾ ਹਨ ਜਾਂ ਵਾਕਏ ਕੋਈ ਗੱਲ ਹੈ। 

ਕੰਗਨਾ ਰਣੌਤ ਨੇ ਸ਼ੁਰੂ ਕੀਤੀ ਸ਼ੂਟਿੰਗ 

ਅਦਾਕਾਰਾ ਕੰਗਨਾ ਰਣੌਤ ਨੇ ਕਵੀਨ-2 ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।ਮੰਨਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਰਾਜਨੀਤੀ ‘ਚ ਪ੍ਰਵੇਸ਼ ਹੋਣ ਤੋਂ ਬਾਅਦ ਉਨ੍ਹਾਂ ਦੀ ਬਾਲੀਵੁੱਡ ‘ਚ ਵਾਪਸੀ ਹੋ ਰਹੀ ਹੈ।

ਵਿਵਾਦਾਂ ਦੇ ਨਾਲ ਨਾਤਾ 

ਕੰਗਨਾ ਰਣੌਤ ਦਾ ਵਿਵਾਦਾਂ ਦੇ ਨਾਲ ਗੂੜ੍ਹਾ ਨਾਤਾ ਰਿਹਾ ਹੈ ਅਤੇ ਅਦਾਕਾਰਾ ਕਦੇ ਕਿਸਾਨ ਅੰਦੋਲਨ ਅਤੇ ਕਦੇ ਦਿਲਜੀਤ ਦੋਸਾਂਝ ਅਤੇ ਰਿਤਿਕ ਰੌਸ਼ਨ ਦੇ ਖਿਲਾਫ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿ ਚੁੱਕੀ ਹੈ।  

 

© Copyright Galactic Television & Communications Pvt. Ltd. 2026. All rights reserved.